ਫਰੀਦਕੋਟ ਦੇ ਪਿੰਡ ਡੋਡ ਅਤੇ ਜੰਡ ਵਾਲਾ ਚ’ ਚੱਲ ਰਹੀ ਰੇਤਾ ਦੀ...

ਫਰੀਦਕੋਟ ਦੇ ਪਿੰਡ ਡੋਡ ਅਤੇ ਜੰਡ ਵਾਲਾ ਚ’ ਚੱਲ ਰਹੀ ਰੇਤਾ ਦੀ ਗੈਰ-ਕਾਨੂੰਨੀ ਮਾਈਨਿੰਗ ਕਾਰਣ ਕਿਸੇ ਵੇਲੇ ਵੀ ਜਮੀਨਾਂ ਧਸਣ ਦਾ ਬਣ ਸਕਦੈ ਖਤਰਾ, ਪ੍ਰਸ਼ਾਸ਼ਨ ਬੇ-ਖਬਰ ਪਤਾ ਨਹੀਂ ਕਿਓਂ ?

296
SHARE
*ਕਿਸ਼ਤੀ ਬੋਰਾਂ ਰਾਹੀਂ ਕੀਤੀ ਜਾ ਰਹੀ ਨਿਕਾਸੀ ਨਾਲ ਨੇੜਲੀਆਂ ਜਮੀਨਾਂ ਧਸਣ ਦਾ ਪੈਦਾ ਹੋ ਸਕਦੈ ਖਤਰਾ 
**ਸ਼ਰੇਆਮ ਹੋ ਰਹੀ ਐ ਡੂੰਘੀ ਗੈਰ-ਕਾਨੂੰਨੀ ਨਿਕਾਸੀ 
***ਅਜੇ ਤੱਕ ਕੋਈ ਜਿੰਮੇਵਾਰ ਅਫਸਰ ਡਰਦਾ ਖੱਡ ਤੇ ਗੇੜਾ ਤੱਕ ਮਾਰਨ ਨਹੀਂ ਗਿਆ 
****ਟ੍ਰੈਫਿਕ ਵਿਭਾਗ ਦੀਆਂ ਅੱਖਾਂ ਸਾਹਮਣਿਓਂ ਰੋਜਾਨਾ ਲੰਘਦੇ ਹਨ ਵੱਡੀ ਗਿਣਤੀ ਚ’ ਓਵਰਲੋਡ ਟਿੱਪਰ ਅਤੇ ਟਰਾਲੀਆਂ 

                       ਫਰੀਦਕੋਟ ਤੋਂ BB1INDIA ਬਿਉਰੋ ਰਿਪੋਰਟ-

ਫਰੀਦਕੋਟ- ਸਮੇਂ ਦੀ ਵੱਡੀ ਤ੍ਰਾਸਦੀ ਐ ਕਿ ਹਰ ਇੱਕ ਵਿਅਕਤੀ ਆਪਣੇ ਨਿੱਜੀ ਹਿੱਤਾਂ ਲਈ ਸੋਚਦੈ ਜਿਸ ਕਰਕੇ ਇਨਸਾਨ ਹੁਣ ਇਨਸਾਨ ਨਹੀਂ ਰਿਹਾ ਅਤੇ ਇਨਸਾਨੀਅਤ ਮਰਨ ਕਿਨਾਰੇ ਐ. ਗੱਲ ਕਰ ਰਹੇ ਹਾਂ ਫਰੀਦਕੋਟ ਜਿਲ੍ਹੇ ਚ’ ਸ਼ਰੇਆਮ ਰਾਜਸੀ ਸਰਪ੍ਰਸਤੀ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਰੇਤਾ ਦੀਆਂ ਖੱਡਾਂ ਦੀ ਤਾਂ ਸਚਾਈ ਇਹ ਹੈ ਕਿ ਇਸ ਨਾਲ ਜਿਥੇ ਪਾਣੀ ਦਾ ਲੈਵਲ ਡੂੰਘਾ ਹੁੰਦਾ ਜਾ ਰਿਹੈ ਉਥੇ ਹੀ ਆਉਣ ਵਾਲੇ ਸਮੇਂ ਚ’ ਰੇਤਾ ਦੇ ਖੱਡਿਆਂ ਦੇ ਨੇੜਲੀਆਂ ਜਮੀਨਾ ਧੱਸ ਸਕਦੀਆਂ ਹਨ ਜਿਸ ਨਾਲ ਨਾਂ ਕੇਵਲ ਲੋਕਾਂ ਦਾ ਮਾਲੀ ਸਗੋਂ ਜਾਨੀ ਨੁਕਸਾਨ ਦਾ ਖਤਰਾ ਵੀ ਸਿਰਾਂ ਤੇ ਮੰਡਰਾਉਣ ਲੱਗਾ ਹੈ ਪਰ ਰੇਤ-ਮਾਫੀਆ ਨੋਟਾਂ ਦੀ ਚਮਕ ਚ’ ਗੁਆਚਿਆ ਸਭ ਤਰ੍ਹਾਂ ਦੇ ਕਾਨੂੰਨਾਂ ਨੂੰ ਛਿੱਕੇ ਤੇ ਟੰਗਕੇ ਕਮਾਈ ਕਰਨ ਲੱਗਾ ਦਿਖ ਰਿਹੈ.

1

ਸਭ ਤੋਂ ਮਾੜੀ ਗੱਲ ਤਾਂ ਇਹ ਹੈ ਕਿ ਨਾਂ ਅਜਿਹੀ ਬੱਜਰ ਗਲਤੀ ਮਾਈਨਿੰਗ ਮਹਿਕਮੇ ਨੂੰ, ਨਾਂ ਵਾਤਾਵਰਨ ਵਿਭਾਗ ਨੂੰ, ਨਾਂ ਲੋਕਲ ਪ੍ਰਸ਼ਾਸ਼ਨ ਨੂੰ, ਪੁਲਿਸ ਮਹਿਕਮੇਂ ਨੂੰ ਅਤੇ ਨਾਂ ਹੀ ਲੋਕਾਂ ਦੇ ਲੀਡਰਾਂ ਨੂੰ ਦਿਖ ਰਹੀ ਹੈ ਕਿਓਂਕਿ ਹਰ ਕੋਈ ਆਪਣਾ-2 ਫਰਜ਼ ਭੁੱਲ ਚੁੱਕਾ ਹੈ ਅਤੇ ਰੇਤ-ਮਾਫੀਆ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ. ਕਿਸਾਨਾਂ ਦੇ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਫੈਲਣ, ਬੇ-ਮੌਸਮਾਂ ਝੋਨਾਂ ਲਾਉਣ ਨਾਲ ਪਾਣੀ ਦਾ ਪੱਧਰ ਨੀਵਾਂ ਜਾਣ ਦਾ ਪ੍ਰਚਾਰ ਕਰਨ ਅਤੇ ਕਾਨੂੰਨ ਬਣਾ ਕੇ ਗਰੀਬ-ਲਾਚਾਰ ਕਿਸਾਨਾਂ ਨੂੰ ਅਜਿਹਾ ਕਰਨ ਤੋਂ ਤਾਕਤ ਨਾਲ ਰੋਕ ਸਕਣ ਦੀ ਤਾਕਤ ਰੱਖਣ ਵਾਲੇ ਕਾਨੂੰਨ ਘੜਿਆਂ ਅਤੇ ਕਾਨੂੰਨਾਂ ਨੂੰ ਲਾਗੂ ਕਰਨ ਵਾਲੇ ਮਹਿਕਮਿਆਂ ਨੂੰ ਰੇਤਾ ਦੀ ਗੈਰ-ਕਾਨੂੰਨੀ ਨਿਕਾਸੀ ਨਾਲ ਨੇੜਲੇ ਭਵਿੱਖ ਚ’ ਜਮੀਨਾਂ ਧਸਣ ਦੇ ਖਤਰੇ ਨਾਲ ਜੂਝ ਰਹੇ ਹਜ਼ਾਰਾਂ ਲੋਕਾਂ ਦੀ ਮੌਤ ਅਤੇ ਹੋਰ ਨੁਕਸਾਨਾਂ ਦਾ ਖਤਰਾ ਕਿਓਂ ਨਜਰੀਂ ਨਹੀਂ ਪੈਂਦਾ.

Newyork Attack

ਸੜ੍ਹਕਾਂ ਤੋਂ ਲੰਘਦੇ ਓਵਰਲੋਡ ਪਾਣੀ ਵਾਲੀ ਰੇਤਾ ਨਾਲ ਭਰੇ ਟਰਾਲੀਆਂ, ਟਿੱਪਰ ਅਤੇ ਘੋੜ੍ਹੇ-ਟਰਾਲਿਆਂ ਚੋਂ ਡੁੱਲਦੇ ਜਾਂਦੇ ਪਾਣੀ ਨਾਲ ਜਿਥੇ ਸੜ੍ਹਕਾਂ ਟੁੱਟ ਰਹੀਆਂ ਹਨ ਉਥੇ ਹੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਵੀ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ. ਇਹ ਸਮਝ ਨਹੀ ਆਉਂਦੀ ਕਿ ਛੋਟੇ ਵਹੀਕਲਾਂ ਦੇ ਛੋਟੀ-ਛੋਟੀ ਗੱਲ ਤੇ ਚਲਾਨ ਕਰਕੇ ਚਾਲਾਨਾਂ ਦੇ ਦਿੱਤੇ ਟਾਰਗਟ ਪੂਰੇ ਕਰਨ ਵਾਲੇ ਟ੍ਰੈਫਿਕ ਵਿਭਾਗ ਨੂੰ ਜਰਵਾਣਿਆਂ ਦੇ ਉੱਤੋਂ ਤੱਕ ਲੱਦੇ ਜਾ ਰਹੇ ਓਵਰਲੋਡ ਟਰੈਕਟਰ-ਟਰਾਲੇ ਸ਼ਰੇਆਮ ਸੜ੍ਹਕਾਂ ਤੋਂ ਲੰਘਦੇ ਕਿਓਂ ਨਹੀਂ ਦਿਖਦੇ.

images (2)

ਇਸ ਲਈ ਸਿਵਲ, ਪੁਲਿਸ ਪ੍ਰਸ਼ਾਸ਼ਨ ਅਤੇ ਲੀਡਰਾਂ ਨੂੰ ਥੋੜ੍ਹਾ ਜਿਹਾ ਆਪਣੀ-2 ਪੀੜ੍ਹੀ ਹੇਠ ਸੋਟਾ ਫੇਰਨ ਦੀ ਜਰੂਰਤ ਹੈ ਕਿਓਂਕਿ ਹਜ਼ਾਰਾਂ ਲੋਕਾਂ ਦੀ ਜਿੰਦਗੀ ਨੂੰ ਖਤਰੇ ਚ’ ਪਾਕੇ ਕਿਸ ਤਰ੍ਹਾਂ ਦੀ ਡਿਉਟੀ ਪੂਰੀ ਕੀਤੀ ਜਾ ਰਹੀ ਹੈ.ਕੋਈ ਵੇਲਾ ਸੀ ਲੀਡਰ ਦਾ ਇਮਾਨਦਾਰ ਹੋਣਾਂ, ਬੇ-ਦਾਗ ਸ਼ਖਸ਼ੀਅਤ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਮਾਇਨੇ ਸਨ ਪਰ ਜਦੋਂ ਤੋਂ ਵੋਟਾਂ ਪੈਸੇ ਨਾਲ ਵਿਕਣ ਲੱਗੀਆਂ ਹੁਣ ਕਿਸੇ ਵੀ ਲੀਡਰ ਦਾ ਭਰਿਸ਼ਟ ਹੋਣਾਂ, ਪੈਸੇ ਚ’ ਅਮੀਰ ਹੋਣਾਂ, ਬਦਮਾਸ਼ ਹੋਣਾਂ ਅਤੇ ਝੂਠਾਂ ਦਾ ਬਾਦਸ਼ਾਹ ਹੋਣਾਂ ਵੱਡਾ ਗੁਣ ਬਣ ਗਿਆ ਐ ਜਿਸ ਕਰਕੇ ਦੇਸ਼ ਦੇ ਕੁਦਰਤੀ ਸੋਮਿਆਂ ਦੀ ਸ਼ਰੇਆਮ ਲੁੱਟ ਵੀ ਇੱਕ ਮਾਣ ਦਾ ਵਿਸ਼ਾ ਬਣ ਗਿਆ ਹੈ ਨਹੀਂ ਤਾਂ ਅਜਿਹੀ ਸ਼ਰੇਆਮ ਲੁੱਟ-ਖਸੁੱਟ ਲੀਡਰਾਂ ਲਈ ਡੁੱਬ ਮਰਨ ਵਾਲੀ ਗੱਲ ਹੈ.

amarinder-singh-7593

ਹੁਣ ਜੇਕਰ ਲੀਡਰ ਇਮਾਨਦਾਰ ਨਹੀਂ ਰਹੇ ਅਤੇ ਇਨ੍ਹਾਂ ਚ’ ਸ਼ਰਮ-ਗੈਰਤ ਨਾਂ ਦੀ ਕੋਈ ਚੀਜ ਬਾਕੀ ਨਹੀਂ ਰਹੀ ਕਿਓਂਕਿ ਸ਼ਹੀਦਾਂ ਦੇ ਕਫ਼ਨ ਤੇ, ਲੋਕਾਂ ਦੀ ਗਰੀਬੀ ਤੇ ਅਤੇ ਮਜਲੂਮਾਂ ਦੀਆਂ ਲਾਸ਼ਾਂ ਤੇ ਸਿਆਸਤ ਕਰਨੀ ਇਨ੍ਹਾਂ ਦੀ ਮਜਬੂਰੀ ਐ ਤਾਂ ਘੱਟੋ-ਘੱਟ ਜਨਤਾ ਦੇ ਸੇਵਕਾਂ ਯਾਨੀ ਅਫਸਰਾਂ ਨੂੰ ਤਾਂ ਇਨ੍ਹਾਂ ਲੀਡਰਾਂ ਦੀ ਗੁਲਾਮੀਂ ਛਡ ਕੇ ਆਪਣਾ ਫਰਜ਼ ਇਮਾਨਦਾਰੀ ਨਾਲ ਨਿਭਾਉਣ ਲਈ ਜਰੁਰ ਅੱਗੇ ਆਉਣਾ ਚਾਹਿਦਾ ਹੈ ਨਹੀਂ ਤਾਂ ਜਮੀਨਾਂ ਗਰਕਣ ਤੋਂ ਕੋਈ ਨਹੀਂ ਰੋਕ ਸਕਦਾ ਕਿਓਂਕਿ ਪਾਣੀ ਵਿਚੋਂ ਕਿਸ਼ਤੀ ਬੋਰਾਂ ਨਾਲ ਰੇਤਾ ਦੀ ਕੀਤੀ ਜਾ ਰਹੀ ਨਿਕਾਸੀ ਕਿਸੇ ਤਰ੍ਹਾਂ ਵੀ ਤਰਕ-ਸੰਗਤ ਨਹੀਂ ਕਹੀ ਜਾ ਸਕਦੀ ਅਤੇ ਈਮਾਨ ਮਾਰਕੇ ਜੀਣਾ ਵੀ ਫਿਰ ਕਾਹਦਾ ਜੀਣਾ ?

LEAVE A REPLY