ਗੋਲੇਵਾਲ਼ਾ (ਰੋਸ਼ਨ ਹਰਦਿਆਲੇਆਣਾ) ਬਾਜਾ ਪੱਤੀ ਗੋਲੇਵਾਲ਼ੇ ਦੇ ਵਸਨੀਕਾਂ ਨੇ ਆਪਣੀ ਦਾਸਤਾਨ ਸੁਣਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਪੱਤੀ ਦੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲ਼ੀ ਮੁੱਖ ਗਲ਼ੀ ਅਜੇ ਤੱਕ ਕੱਚੀ ਹੈ ਜਦਕਿ ਬਾਕੀ ਸਾਰੀਆਂ ਗਲ਼ੀਆ ਪੱਕੀਆਂ ਬਣ ਚੁੱਕੀਆਂ ਹਨ। ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੱਤੀ ਦਾ ਸਰਪੰਚ ਜਗਤਾਰ ਸਿੰਘ ਹੈ ਅਤੇ ਉਸ ਨੂੰ ਉਹ ਗਲ਼ੀ ਪੱਕੀ ਕਰਨ ਲਈ ਕਈ ਵਾਰ ਕਹਿ ਚੁੱਕੇ ਹਨ ਪਰ ਸਰਪੰਚ ਨੇ ਕਿਸੇ ਦੀ ਗੱਲ ਨਹੀਂ ਸੁਣੀ।
ਇੱਥੋਂ ਦੇ ਵਸਨੀਕ ਅਮਰਜੀਤ ਸਿੰਘ ਅਤੇ ਇਕੱਤਰ ਹਾਜ਼ਰੀਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਖ਼ੁਦ ਦਖ਼ਲ ਦੇ ਕੇ ਆਪਣੇ ਹੁਕਮਾਂ ਅਨੁਸਾਰ ਇਸ ਪੱਤੀ ਦੀ ਮੁੱਖ ਗਲ਼ੀ ਨੂੰ ਪੱਕਾ ਕਰਾਇਆ ਜਾਵੇ। ਇਸ ਸਮੇਂ ਭਾਰੀ ਗਿਣਤੀ ਵਿੱਚ ਬਾਜਾ ਪੱਤੀ ਵਾਸੀ ਹਾਜ਼ਰ ਸਨ।
ਤਸਵੀਰ ਚ’ ਗਲ਼ੀ ਵਿੱਚ ਖੜ੍ਹਾ ਪਾਣੀ ਦਿਖਾਉਣ ਸਮੇਂ ਵਾਸੀ