ਮੰਨਿਆ ਸੰਨੀ ਕੰਡੇ ਅਤੇ ਭੋਲੇ ਨੇ ਬੁਰਜ ਜਵਾਹਰ ਸਿੰਘ ਵਾਲਾ ਦੀ ਕੰਧ ਉੱਤੇ ਜਦਕਿ ਸ਼ਕਤੀ ਨੇ ਗੁਰਦੁਆਰਾ ਸਾਹਿਬ ਬਰਗਾੜੀ ਦੀ ਕੰਧ ਉੱਤੇ ਚਿਪਕਾਇਆ ਸੀ ਭੜਕਾਊ ਪੋਸਟਰ ।
(BB1INDIA ਲਈ ਫਰੀਦਕੋਟ ਤੋਂ ਹਰਸਿਮਰਨ ਸੰਧੂ ਦੀ ਰਿਪੋਰਟ)
ਬਰਗਾੜੀ ਵਿਖੇ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਚ SIT ਵੱਲੋਂ ਗ੍ਰਿਫਤਾਰ ਡੇਰਾ ਪ੍ਰੇਮੀਆਂ ਨੂੰ ਰਿਮਾਂਡ ਖਤਮ ਹੋਣ ਦੇ ਬਾਅਦ ਅਦਾਲਤ ਪੇਸ਼ ਕੀਤਾ ਗਿਆ। ਪੁਲਿਸ ਮੁਤਾਬਕ ਦੋਸ਼ੀਆਂ ਨੇ ਸਭ ਕਬੂਲ ਕਰ ਲਿਆ ਹੈ ਕਿ ਉਨ੍ਹਾਂ ਨੇ ਲਿਖਣ ਸਮੱਗਰੀ ਕਿਥੋਂ ਲਈ ਅਤੇ ਕਿਸ-ਕਿਸ ਨੇ ਭੜਕਾਊ ਪੋਸਟਰ ਲਾਏ ਸਨ । ਇਸ ਤੋਂ ਇਲਾਵਾ ਦੋਸ਼ੀਆਂ ਨੇ ਬਰਗਾੜੀ ਸਥਿਤ ਜਿਸ ਦੁਕਾਨ ਤੋਂ ਲਿਖਣ ਵਾਸਤੇ ਕਾਗਜ਼ ਅਤੇ ਮਾਰਕਰ ਖਰੀਦੇ ਸਨ ਉਸ ਦੁਕਾਨ ਦੇ ਮਾਲਕ ਵੱਲੋਂ ਵੀ ਦੋਸ਼ੀਆਂ ਦੀ ਸ਼ਨਾਖਤ ਕਰ ਲਈ ਦੱਸੀ ਜਾ ਰਹੀ ਹੈ। ਦੋਸ਼ੀਆਂ ਨੇ ਇਹ ਵੀ ਮੰਨਿਆ ਕਿ ਸੰਨੀ ਕੰਡੇ ਅਤੇ ਭੋਲੇ ਨੇ ਬੁਰਜ ਜਵਾਹਰ ਸਿੰਘ ਵਾਲਾ ਦੀ ਕੰਧ ਉੱਤੇ 24 ਅਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਪੋਸਟਰ ਲਾਏ ਜਦਕਿ ਸ਼ਕਤੀ ਨੇ ਉਕਤ ਭੜਕਾਊ ਪੋਸਟਰ ਬਰਗਾੜੀ ਵਿਖੇ ਗੁਰਦੁਆਰਾ ਸਾਹਿਬ ਦੀ ਕੰਧ ਉੱਤੇ ਚਿਪਕਾਇਆ ਗਿਆ ਸੀ।