ਨੈਤਿਕ ਸਿੱਖਿਆ ਦੀ ਪ੍ਰੀਖਆ ‘ਚ 371 ਵਿਦਿਆਰਥੀਆਂ ਨੇ ਲਿਆ ਹਿੱਸਾ

ਨੈਤਿਕ ਸਿੱਖਿਆ ਦੀ ਪ੍ਰੀਖਆ ‘ਚ 371 ਵਿਦਿਆਰਥੀਆਂ ਨੇ ਲਿਆ ਹਿੱਸਾ

128
SHARE

ਫਰੀਦਕੋਟ (ਡਿੰਪੀ ਸੰਧੂ) ਅੱਜ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨੈਤਿਕ ਸਿੱਖਿਆ ਇਮਤਿਹਾਨ ਲਿਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਹੁਸ਼ਿਆਰ ਸਿੰਘ ਨੇ ਸਭ ਨੂੰ ਜੀ ਆਇਆ ਕਿਹਾ ਤੇ ਨੈਤਿਕ ਸਿੱਖਿਆ ਇਮਿਤਹਾਨ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਅਜੇਹੇ ਮੁਕਾਬਲੇ ਕਰਵਾਏ ਜਾਣੇ ਬਹੁਤ ਜਰੂਰੀ ਹਨ ਜਿਸ ਨਾਲ ਵਿਦਿਆਰਥੀਆਂ ‘ਚ ਮੁਕਾਬਲਿਆ ਨਾਲ ਅੱਗੇ ਵੱਧਣ ਦੀ ਭਾਵਨਾ ਪੈਦਾ ਹੁੰਦੀ ਹੈ।

ਇਹ ਇਮਤਿਹਾਨ ਡਾ: ਗੁਰਪ੍ਰੀਤ ਸਿੰਘ ਅਡੀਸ਼ਨਲ ਖੇਤਰੀ ਸਕੱਤਰ (ਏ ਡੀ ਓ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਅਗਵਾਈ ਵਿਚ ਲਿਆ ਗਿਆ। ਇਸ ਮੌਕੇ ਸਥਾਨਕ ਇਕਾਈ ਦੇ ਕਨਵੀਨਰ ਡਾ:ਗਗਨਦੀਪ ਕੌਰ (ਕਾਮਰਸ ਵਿਭਾਗ) ਅਨੁਸਾਰ ਵੱਖ ਵੱਖ ਵਿਭਾਗਾਂ ਦੇ 371 ਵਿਦਿਆਰਥੀਆਂ ਨੇ ਇਸ ਇਮਤਿਹਾਨ ਵਿਚ ਸ਼ਮੂਲੀਅਤ ਕੀਤੀ।

ਯੂਥ ਕੋਆਰਡੀਨੇਟਰ ਡਾ: ਪਰਮਿੰਦਰ ਸਿੰਘ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੈਤਿਕ ਸਿੱਖਿਆਵਾਂ ਦਾ ਜੀਵਨ ਵਿਚ ਬਹੁਤ ਮਹੱਤਵ ਹੈ ਅਤੇ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਅਜਿਹੀ ਕਿਸਮ ਦੀਆਂ ਪ੍ਰੀਖਿਆਵਾਂ ਵਿਚ ਭਾਗ ਲੈਣਾ ਚਾਹੀਦਾ ਹੈ। ਪ੍ਰੀਖਿਆ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਪ੍ਰੋ: ਪਵਨ ਵਾਲੀਆ, ਪ੍ਰੋ: ਬੂਟਾ ਸਿੰਘ ਸਰਾਵਾਂ,ਡਾ: ਨਛੱਤਰ ਸਿੰਘ, ਪ੍ਰੋ: ਸੁਖਜੀਤ ਸਿੰਘ,ਪ੍ਰੋ: ਰਾਜਵਿੰਦਰ ਕੌਰ, ਪ੍ਰੋ: ਕਿਰਨ ਬਾਲਾ,ਪ੍ਰੋ: ਗੁਰਲਾਲ ਸਿੰਘ, ਪ੍ਰੋ: ਮਨਿੰਦਰ ਕੌਰ ਆਦਿ ਨੇ ਅਹਿਮ ਯੋਗਦਾਨ ਪਾਇਆ।

ਇਸ ਮੌਕੇ ਡਾ: ਗੁਰਪ੍ਰੀਤ ਸਿੰਘ ਅਡੀਸ਼ਨਲ ਖੇਤਰੀ ਸਕੱਤਰ (ਏ ਡੀ ਓ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਦੱਸਿਆ ਬਠਿੰਡਾ, ਫਰੀਦਕੋਟ ਜਿਲ੍ਹਿਆਂ ਨਾਲ ਸਬੰਧਤ 5475 ਵਿਦਿਆਰਥੀ ਨੈਤਿਕ ਸਿੱਖਿਆ ਦੀ ਪ੍ਰੀਖਿਆ ਦੇ ਰਹੇ ਹਨ ਜਿਸ ਲਈ 190 ਕੇਂਦਰ ਬਣਾਏ ਗਏ ਹਨ।

LEAVE A REPLY