ਫਰੀਦਕੋਟ ਰਿਆਸਤ: “ਤਾਜ ਤੋਂ ਤਬਾਹੀ ਤੱਕ”

ਫਰੀਦਕੋਟ ਰਿਆਸਤ: “ਤਾਜ ਤੋਂ ਤਬਾਹੀ ਤੱਕ”

135
SHARE

Bigultv ਸੰਪਾਦਕੀ ਟੀਮ 

ਜਦੋਂ ਅਸੀਂ ਪੰਜਾਬ ਦੇ ਇਤਿਹਾਸ ਦੀ ਗੱਲ ਕਰਦੇ ਹਾਂ, ਤਾਂ ਅਸੀਂ ਆਮ ਤੌਰ ‘ਤੇ ਲਾਹੌਰ, ਅੰਮ੍ਰਿਤਸਰ ਜਾਂ ਪਟਿਆਲਾ ਵੱਲ ਧਿਆਨ ਦਿੰਦੇ ਹਾਂ। ਪਰ ਪੰਜਾਬ ਦੇ ਦਿਲ ਵਿੱਚ ਇੱਕ ਐਸਾ ਸ਼ਹਿਰ ਹੈ ਜੋ ਸਦੀਆਂ ਤੱਕ ਰਾਜਾ ਮਹਾਰਾਜਿਆਂ, ਸੰਤਾਂ, ਕਵੀਆਂ ਅਤੇ ਰਾਜਨੀਤਿਕ ਸਮਝਦਾਰੀ ਦਾ ਗਵਾਹ ਬਣਿਆ, ਮੇਰੀ ਮੁਰਾਦ ਫਰੀਦਕੋਟ ਤੋਂ ਐ।

Faridkot State-1ਫਰੀਦਕੋਟ ਦੇ ਨਾਮ ਦੀ ਸ਼ੁਰੂਆਤ ਕਿਸੇ ਜੰਗ ਨਾਲ ਨਹੀਂ, ਮਹਾਨ ਸੂਫ਼ੀ ਫ਼ਕੀਰ ਬਾਬਾ ਸ਼ੇਖ ਫਰੀਦ ਜੀ ਦੇ ਆਸ਼ੀਰਵਾਦ ਨਾਲ ਹੋਈ। 12ਵੀਂ ਸਦੀ ਵਿੱਚ ਜਦੋਂ ਉਹ ਇਲਾਕੇ ‘ਚ ਆਏ, ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਬਣਾਇਆ ਕਿ ਉਹ ਰੇਤ ਖਾ ਕੇ ਜੀਉਂਦੇ ਹਨ। ਤਦ ਬਾਬਾ ਜੀ ਨੇ ਕਿਹਾ, “ਇਹ ਰੇਤ ਇੱਕ ਦਿਨ ਸੋਨਾ ਬਣੇਗੀ।”

gurdwara_sri_tilla_baba_farid2

ਉਹ ਰੇਤ ਰਾਜਸੀ ਇਤਿਹਾਸ ਬਣੀ। ਕਈ ਸਦੀਆਂ ਬਾਅਦ ਇਹ ਧਰਤੀ ਇੱਕ ਛੋਟੀ ਪਰ ਬੜੀ ਬਾਰੂਦੀ ਰਾਜਸੀ ਰਿਆਸਤ ਬਣੀ।

1763 ਵਿੱਚ, ਜਦ ਮੁਗਲ ਸਾਮਰਾਜ ਆਪਣੇ ਪਤਨ ਵੱਲ ਜਾ ਰਿਹਾ ਸੀ ਅਤੇ ਸਿੱਖ ਮਿਸਲਾਂ ਉਭਰ ਰਹੀਆਂ ਸਨ, ਤਦ ਰਾਜਾ ਹਮੀਰ ਸਿੰਘ ਬਰਾੜ ਨੇ ਫਰੀਦਕੋਟ ਰਿਆਸਤ ਦੀ ਨੀਂਹ ਰੱਖੀ। ਉਹ ਬਰਾੜ ਜੱਟ ਗੋਤ ਨਾਲ ਸੰਬੰਧਤ ਸਨ, ਬਹੁਤ ਹੀ ਬਹਾਦੁਰ, ਸਾਹਸੀ, ਸਮਝਦਾਰ ਅਤੇ ਬਹੁਤ ਹੀ ਸਿਆਣੇ।

FDK-2

ਰਿਆਸਤ ਛੋਟੀ ਸੀ, ਪਰ ਸਿਆਸੀ ਦਿਲਚਸਪੀ ਵਾਲੀ, ਕਿਉਂਕਿ ਇਹ ਪਟਿਆਲਾ, ਨਾਭਾ ਅਤੇ ਕਪੂਰਥਲਾ ਵਰਗੀਆਂ ਵੱਡੀਆਂ ਰਿਆਸਤਾਂ ਦੇ ਵਿਚਕਾਰ ਸੀ।

1857 ਦੇ ਗ਼ਦਰ ਸਮੇਂ, ਜਦ ਕਈ ਰਾਜਿਆਂ ਨੇ ਬਰਤਾਨਵੀ ਰਾਜ ਵਿਰੁੱਧ ਬਗਾਵਤ ਕੀਤੀ, ਫਰੀਦਕੋਟ ਨੇ ਇਸ ਦੇ ਉਲਟ ਬਰਤਾਨਵੀ ਹਕੂਮਤ ਦਾ ਸਾਥ ਦਿੱਤਾ। ਇਸ ਵਫ਼ਾਦਾਰੀ ਦੇ ਇਨਾਮ ਵਜੋਂ ਬਰਤਾਨੀਆਂ ਨੇ ਉਨ੍ਹਾਂ ਨੂੰ ਹੋਰ ਜ਼ਮੀਨਾਂ ਦਿੱਤੀਆਂ ਅਤੇ ਰਾਜਸੀ ਦਰਜਾ ਹੋਰ ਉੱਚਾ ਕੀਤਾ। ਬੇਸ਼ੱਕ ਅੱਜ ਆਜ਼ਾਦ ਭਾਰਤ ਵਿੱਚ ਵਿਚਰਦਿਆਂ ਇਹ ਗੱਦਾਰੀ ਲੱਗੇ ਪਰ ਇਹ ਸਮੇਂ ਦੇ ਮੁਤਾਬਕ ਫਰੀਦਕੋਟ ਦੇ ਰਾਜੇ ਦੀ ਸਿਆਣਪ ਸੀ।  

ਫਰੀਦਕੋਟ ਦੀ ਰਿਆਸਤ ਦਾ ਆਪਣਾ ਸਿੱਕਾ ਚਲਾਇਆ ਗਿਆ, ਆਪਣੇ ਰਾਜ ਦਰਬਾਰ ਬਣਾਏ ਗਏ, ਅਤੇ ਪੱਛਮੀ ਮਿਆਰਾਂ ਦੀ ਸਿੱਖਿਆ ਮੁਹਈਆ ਕਰਵਾਉਣ ਲਈ ਢੰਗ ਤਰੀਕੇ ਅਪਣਾਏ ਗਏ। ਅੱਜ ਜਦੋਂ ਅਸੀਂ ਫਰੀਦਕੋਟ ਦੇ ਰਾਜਿਆਂ ਦੀ ਗੱਲ ਕਰਦੇ ਹਾਂ ਤਾਂ ਸਿਰ ਉੱਚਾ ਹੁੰਦੈ ਜਦੋਂ ਪੜ੍ਹੀਦਾ ਹੈ ਕਿ ਫਰੀਦਕੋਟ ਦੇ ਰਾਜੇ ਕਿੰਨੇ ਵਧੀਆ ਇਨਸਾਫ ਪਸੰਦ, ਇੱਜਤ ਵਾਲੇ ਤੇ ਰਾਜਸੀ ਸੂਝ-ਸਮਝ ਦੇ ਮਾਲਕ ਸੀ। 

FDK-3

ਮਹਾਰਾਜਾ ਹਰਿੰਦਰ ਸਿੰਘ ਬਰਾੜ (1907–1989) ਦਾ ਨਾਂ ਫਰੀਦਕੋਟ ਦੇ ਅਧੁਨਿਕ ਇਤਿਹਾਸ ਵਿੱਚ ਸਭ ਤੋਂ ਮਸ਼ਹੂਰ ਹੈ। ਜੋ ਵਧੀਆ ਸਿੱਖਿਆ ਦੇ ਅਦਾਰੇ ਆਪਣੇ ਲੋਕਾਂ ਲਈ ਲੈ ਕੇ ਆਏ, ਉਹ ਕਵਿਤਾ ਦੇ ਪ੍ਰੇਮੀ, ਕਲਾਕਾਰੀ ਦੇ ਕਦਰਦਾਨ ਅਤੇ ਭਾਰਤ ਦੇ ਸਭ ਤੋਂ ਵੱਡੇ ਰਾਜਸੀ ਕੁਲੈਕਸ਼ਨ ਦੇ ਮਾਲਕ ਸਨ।

ਉਨ੍ਹਾਂ ਦਾ ਕਿਲਾ ਮੁਬਾਰਕ (ਫਰੀਦਕੋਟ ਦਾ ਕਿਲ੍ਹਾ) ਅੱਜ ਵੀ ਖੜ੍ਹਾ ਹੈ, ਜੋ ਬੈਲਜੀਅਨ ਕੱਚ, ਫ੍ਰੈਂਚ ਲਾਈਟਿੰਗ, ਭਾਰਤੀ ਕਾਰੀਗਰੀ, ਅਤੇ ਬੰਦ ਦਰਵਾਜ਼ਿਆਂ ਦੇ ਪਿੱਛੇ ਇੱਕ ਬਹੁਤ ਵੱਡੀ ਕਹਾਣੀ ਬਿਆਨ ਕਰ ਰਿਹਾ ਹੈ।

FDK-4

1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ, ਫਰੀਦਕੋਟ ਨੇ ਭਾਰਤ ਵਿੱਚ ਮਿਲਣ ਦਾ ਕਰਾਰ (Instrument of Accession) ਸਾਈਨ ਕੀਤਾ। ਰਾਜਸੀ ਅਧਿਕਾਰ ਖਤਮ ਹੋ ਗਏ। ਪਰ ਰਾਜਾ ਸਰ ਹਰਿੰਦਰ ਸਿੰਘ ਬਰਾੜ ਦੀ ਮੌਤ (1989) ਤੋਂ ਬਾਅਦ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ।

ਉਨ੍ਹਾਂ ਦੀ ਵਰਾਸਤ ‘ਤੇ 21 ਸਾਲਾਂ ਲੰਬਾ ਕਾਨੂੰਨੀ ਮੁਕੱਦਮਾ ਚੱਲਿਆ, ਜਿਸ ਵਿੱਚ 20,000 ਕਰੋੜ ਦੀ ਜਾਇਦਾਦ, ਰਤਨਾਂ, ਖਜਾਨਿਆਂ ਅਤੇ ਹਵੇਲੀਆਂ ਸ਼ਾਮਿਲ ਸੀ।

FDK-6

2019 ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਹ ਵਰਾਸਤ ਉਨ੍ਹਾਂ ਦੀ ਧੀ ਅਮ੍ਰਿਤ ਕੌਰ ਨੂੰ ਦਿੱਤੀ ਜੋ ਭਾਰਤ ਦੀ ਸਭ ਤੋਂ ਵੱਡੀਆਂ ਰਾਜਸੀ ਵਰਾਸਤਾਂ ਵਿੱਚੋਂ ਇੱਕ ਸੀ।

ਕਿਲ੍ਹਾ ਮੁਬਾਰਕ ਬਾਬਾ ਫਰੀਦ ਜ਼ੀ ਦੇ ਆਸ਼ੀਰਵਾਦ ਤੋਂ ਬਾਅਦ ਬਣੀ ਫਰੀਦਕੋਟ ਦੀ ਖ਼ਾਸ ਸ਼ਾਨ ਸੀ। ਰਾਜਾ ਹਮੀਰ ਸਿੰਘ ਅਤੇ ਬਾਦ ਵਿੱਚ ਰਾਜਾ ਬਿਕਰਮ ਅਤੇ ਬਲਬੀਰ ਸਿੰਘ ਨੇ ਇਸ ਨੂੰ ਇਤਿਹਾਸਕ ਰੂਪ ਦਿੱਤਾ ।

ਇਥੇ ਇੰਗਲੈਂਡ ਦੇ ਗੋਥਿਕ-ਰਿਵਾਇਵਲ ਡਿਜ਼ਾਈਨ, ਬੈਲਜੀਅਨ ਕੱਚ ਅਤੇ ਸ਼ੀਸ਼ ਮਹਲ ਵਰਗੀਆਂ ਵਿਸ਼ੇਸ਼ਤਾਂ ਮਿਲਦੀਆਂ ਹਨ।

2014 ਵਿੱਚ ਕਿਲ੍ਹੇ ਦੀ ਇੱਕ ਪ੍ਰਾਚੀਨ ਦੀਵਾਰ ਸਹੀ ਰੱਖ-ਰਖਾਵ ਦੀ ਘਾਟ ਕਰਕੇ ਬਾਰਸ਼ਾਂ ਕਾਰਨ ਢਹਿ ਗਈ, ਵਿਰਾਸਤੀ ਸੁਰੱਖਿਆ ਤੇ ਜ਼ਿਆਦਾ ਧਿਆਨ ਦੀ ਲੋੜ ਹੈ ।

ਅੱਜ ਫਰੀਦਕੋਟ ਇੱਕ ਆਮ ਪੰਜਾਬੀ ਸ਼ਹਿਰ ਬਣ ਗਿਆ ਹੈ, ਪਰ ਰਾਜਸੀ ਇਤਿਹਾਸ ਦੇ ਨਿਸ਼ਾਨ ਅਜੇ ਵੀ ਮੌਜੂਦ ਹਨ। ਕਿਲਾ ਮੁਬਾਰਕ ਦੇ ਬੰਦ ਦਰਵਾਜ਼ੇ, ਸ਼ਾਂਤ ਦਰਬਾਰ ਹਾਲ, ਬਾਬਾ ਫਰੀਦ ਦੀ ਦਰਗਾਹ, ਲੋਕਾਂ ਦੀ ਯਾਦ ਵਿੱਚ ਰਾਜਾ-ਮਹਾਰਾਜਿਆਂ ਦੀ ਗੱਲ ਅਸੀਂ ਕਿਉਂ ਨਾ ਯਾਦ ਕਰੀਏ?

NEHRU GATE

ਇਤਿਹਾਸ ਸਿਰਫ਼ ਕਿਤਾਬਾਂ ਦਾ ਚ’ ਨਹੀਂ, ਇਹ ਸਾਡੀ ਵਿਰਾਸਤ, ਮਾਨ-ਸਨਮਾਨ, ਸਾਡੀ ਰਾਜਸੀ ਧਰੋਹਰ ਤੇ ਅਸਲੀ ਪਛਾਣ ਹੈ। ਫਰੀਦਕੋਟ ਦੀ ਕਹਾਣੀ ਸਾਡੀ ਸਾਂਝੀ ਕਹਾਣੀ ਹੈ, ਰਾਜਨੀਤੀ, ਵਫ਼ਾਦਾਰੀ, ਕਲਾ ਅਤੇ ਵਿਰਾਸਤ ਦੀ।

Entrance_of_District_Court_Faridkot

ਤੁਸੀਂ ਵੀ ਫਰੀਦਕੋਟ ਦੇ ਰਾਜਸੀ ਇਤਿਹਾਸ ਨਾਲ ਜੁੜੀ ਕੋਈ ਤਸਵੀਰ, ਦਸਤਾਵੇਜ਼ ਜਾਂ ਯਾਦ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਲਿਖੋ News@Bigultv.com

1 COMMENT

LEAVE A REPLY