ਫਰੀਦਕੋਟ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ,
ਕਿਹਾ- ਫਰੀਦਕੋਟ ਦਾ ਕਾਂਗਰਸੀ ਵਿਧਾਇਕ ‘ਅਲੀ ਬਾਬਾ’ ਚਾਲੀ ਚੋਰਾਂ ਵਾਂਗ ਸ਼ਹਿਰ ਨੂੰ ਲੁੱਟਣ ਤੇ ਲੱਗਾ ਹੋਇਐ .
ਰਮਨਦੀਪ ਕੌਰ ਐਮ.ਸੀ. ਫਰੀਦਕੋਟ ਨੂੰ ਬਾਦਲ ਨੇ ਸਿਰੋਪਾਓ ਪਾ ਕੇ ਕੀਤਾ ਅਕਾਲੀ ਦਲ ਵਿੱਚ ਸ਼ਾਮਿਲ
ਫਰੀਦਕੋਟ ਤੋਂ ਡਿੰਪੀ ਸੰਧੂ ਦੀ ਰਿਪੋਰਟ-
ਅੱਜ ਫਰੀਦਕੋਟ ਚ’ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਫਰਵਰੀ 2017 ਦੀਆਂ ਚੌਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਗਰਮ ਮੈਂਬਰ ਰਹੀ ਰਮਨਦੀਪ ਕੌਰ ਐਮ.ਸੀ. ਫਰੀਦਕੋਟ ਨੂੰ ਆਮ ਆਦਮੀਂ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੌ: ਅਕਾਲੀ ਦੱਲ ਵਿੱਚ ਸ਼ਾਮਲ ਹੋਣ ਤੇ ਸਿਰੋਪਾ ਪਾ ਕੇ ਅਕਾਲੀ ਦਲ ਵਿੱਚ ਸ਼ਾਮਿਲ ਕਰਦਿਆਂ ਜੀ ਆਇਆਂ ਕਿਹਾ।
ਇਸ ਮੌਕੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਪ੍ਰੈਸ ਵਾਰਤਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਡਾ: ਰਮਨਦੀਪ ਕੌਰ ਐਮ.ਸੀ ਫਰੀਦਕੋਟ ਦੇ ਅਕਾਲੀ ਦਲ ਵਿੱਚ ਆਉਣ ਨਾਲ ਅਕਾਲੀ ਦਲ ਹੋਰ ਮਜਬੂਤ ਹੋਇਆ ਹੈ। ਉਹਨਾਂ ਫਰੀਦਕੋਟ ਦੇ ਹਲਕਾ ਵਿਧਾਇਕ ਨੂੰ ‘ਅਲੀ ਬਾਬਾ’ ਦਾ ਰੁਤਬਾ ਦਿੰਦਿਆਂ ਕਿਹਾ ਕਿ ਉਹ ਅਲੀ ਬਾਬਾ ਚਾਲੀ ਚੋਰਾਂ ਵਾਂਗ ਸ਼ਹਿਰ ਵਿੱਚ ਨਜਾਇਜ਼ ਕਬਜੇ ਕਰਨ ਤੇ ਲਗਿਆ ਹੋਇਆ ਹੈ ਇਸ ਤੋਂ ਇਲਾਵਾ ਉਨ੍ਹਾਂ ਕਾਂਗਰਸੀ ਵਿਧਾਇਕ ਉੱਤੇ ਰੇਤਾ ਖੱਡਾਂ, ਟਰੱਕ ਯੂਨੀਅਨ, ਲੇਬਰ ਅਤੇ ਮੰਡੀਆਂ ਦੇ ਠੇਕਿਆਂ ਉੱਤੇ ਨਜਾਇਜ ਢੰਗ ਨਾਲ ਕਬਜ਼ੇ ਕਰਨ ਦੇ ਦੋਸ਼ ਵੀ ਲਾਏ. ਉਨ੍ਹਾਂ ਸ਼ਹਿਰ ਦੇ ਰੁਕੇ ਵਿਕਾਸ ਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਵੱਲੋਂ ਜਿਨ੍ਹੇ ਵੀ ਕੰਮ ਸ਼ੁਰੂ ਕਰਵਾਏ ਗਏ ਸਨ ਉਹ ਸਾਰੇ ਮੌਜੂਦਾ ਸਰਕਾਰ ਨੇ ਬੰਦ ਕਰਵਾ ਦਿੱਤੇ ਹਨ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਮਨਤਾਰ ਸਿੰਘ ਬਰਾੜ, ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਫਰੀਦਕੋਟ ਦੇ ਸੀਨੀਅਰ ਅਕਾਲੀ ਆਗੂ ਵਰਕਰ ਮੌਜੂਦ ਸਨ।