ਅਵਤਾਰ ਸਿੰਘ ਬਰਾੜ ਦੀ ਯਾਦ ਵਿੱਚ ਚ’ ਫਰੀਦਕੋਟ ਵਿਖੇ ਮਨਾਈ ਗਈ ਪਹਿਲੀ...

ਅਵਤਾਰ ਸਿੰਘ ਬਰਾੜ ਦੀ ਯਾਦ ਵਿੱਚ ਚ’ ਫਰੀਦਕੋਟ ਵਿਖੇ ਮਨਾਈ ਗਈ ਪਹਿਲੀ ਬਰਸੀ

ਬੇਦਾਗ ਦਰਵੇਸ਼ ਸਿਆਸਤਦਾਨ ਸਨ ਅਵਤਾਰ ਸਿੰਘ ਬਰਾੜ

241
SHARE
*ਸਾਰੀਆਂ ਰਾਜਸੀ ਪਾਰਟੀਆਂ ਦੇ ਦਿਗਜ਼ ਨੇਤਾਵਾਂ ਵੱਲੋਂ ਕੀਤੀ ਗਈ ਸ਼ਿਰਕਤ
**ਰਾਜਨੀਤਕ ਆਗੂਆਂ ਅਤੇ ਹਜ਼ਾਰਾਂ ਲੋਕਾਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ
                        ਫਰੀਦਕੋਟ ਤੋਂ ਡਿੰਪੀ ਸੰਧੂ ਦੀ ਰਿਪੋਰਟ।

ਫਰੀਦਕੋਟ ਦੇ ਦਿਗਜ਼ ਰਹੇ ਨੇਤਾ ਅਵਤਾਰ ਸਿੰਘ ਬਰਾੜ ਬੀਤੇ ਵਰ੍ਹੇ ਆਪਣੇ ਬੇਦਾਗ ਰਾਜਸੀ ਜੀਵਨ ਦੌਰਾਨ ਇਸ ਸੰਸਾਰ ਨੂੰ ਅਲਵਿਦਾ ਕਹਿੰਦੇ ਪਰਲੋਕ ਸੁਧਾਰ ਗਏ ਸਨ, ਨੂੰ ਯਾਦ ਕਰਦਿਆਂ ਅੱਜ ਫਰੀਦਕੋਟ ਵਿੱਚ ਉਨ੍ਹਾਂ ਦੀ ਪਹਿਲੀ ਬਰਸੀ ਮਨਾਈ ਗਈ ਜਿਸ ਵਿੱਚ ਸਾਰੀਆਂ ਰਾਜਸੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਸ਼ਿਰਕਤ ਕੀਤੀ ਗਈ.

ਸਰਦਾਰ ਬਰਾੜ ਨੇ ਆਪਣਾ ਰਾਜਸੀ ਕੈਰੀਅਰ ਸਿਖਿਆ ਵਿਭਾਗ ਵਿੱਚ ਅਧਿਆਪਕ ਪਦ ਤੋਂ ਅਸਤੀਫਾ ਦੇ ਕੇ ਸ਼ੁਰੂਆਤ ਕੀਤੀ ਸੀ ਅਤੇ ਲਗਾਤਾਰ 15 ਸਾਲ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੇ ਕਾਇਮ ਰਹੇ। ਇਸ ਦੌਰਾਨ ਉਹ ਪੰਜਾਬ ਦੀ ਸਿਆਸਤ ਵਿੱਚ ਕਈ ਉਚ ਅਹੁੱਦੇ ਤੇ ਰਹੇ ਅਤੇ ਸਿਖਿਆ ਮੰਤਰੀ ਦੇ ਕਾਰਜਕਾਲ ਦੌਰਾਨ ਉਹਨਾਂ ਨੇ ਹਜ਼ਾਰਾਂ ਅਧਿਆਪਕ ਭਰਤੀ ਕੀਤੇ ਜਿਸ ਕਾਰਨ ਅੱਜ ਵੀ ਸ: ਬਰਾੜ ਨੂੰ ਯਾਦ ਕੀਤਾ ਜਾਂਦਾ ਹੈ. ਉਹ ਇੱਕ ਬੇਦਾਗ ਤੇ ਨਿਧੜਕ ਸਿਆਸਤਦਾਨ ਵਜੋਂ ਵੀ ਜਾਣੇ ਜਾਂਦੇ ਰਹੇ ਅਤੇ ਉਹਨਾਂ ਦੀ ਮਨਾਈ ਗਈ ਪਹਿਲੀ ਬਰਸੀ ਵਿੱਚ ਸਾਰੀਆਂ ਰਾਜਸੀ ਪਾਰਟੀਆਂ ਦੇ ਆਗੂਆਂ ਅਤੇ ਹਜ਼ਾਰਾਂ ਲੋਕਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

LEAVE A REPLY