ਚੰਡੀਗੜ੍ਹ (ਬਿਉਰੋ) ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ਚ’ ਸਮਗਲਿੰਗ ਖਿਲਾਫ਼ ਐਕਸਾਈਜ ਬਿਲ ਨੂੰ ਮੰਜੂਰੀ ਦਿੱਤੀ ਗਈ ਹੈ. ਇਸ ਬਿੱਲ ਦੇ ਪਾਸ ਹੋਣ ਨਾਲ ਕਾਨੂੰਨ ਹੋਰ ਸਖਤ ਹੋ ਜਾਵੇਗਾ ਜਿਸ ਨਾਲ ਸਮੱਗਲਰ ਹੁਣ ਬਚ ਨਹੀਂ ਸਕਣਗੇ ਇਹ ਬਿਲ 27 ਨਵੰਬਰ ਨੂੰ ਵਿਧਾਨਸਭਾ ਚ’ ਪਾਸ ਕੀਤਾ ਜਾਵੇਗਾ.
ਕੈਬਨਿਟ ਦੀ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਹੁਣ ਹਰ ਬੁੱਧਵਾਰ ਨੂੰ ਕੈਬਨਿਟ ਦੀ ਮੀਟਿੰਗ ਹੋਇਆ ਕਰੇਗੀ ਤਾਂਕਿ ਸਮੇਂ-ਸਿਰ ਫੈਸਲੇ ਲਏ ਜਾ ਸਕਣ. ਉਨ੍ਹਾਂ ਦੱਸਿਆ ਕਿ ਝੋਨੇ ਦੀ ਫਸਲ ਲਈ ਮਾਰਕੀਟ ਫੀਸ ਇੱਕ ਤੋਂ ਦੋ ਫੀਸਦੀ ਅਤੇ ਕਣਕ ਦੀ ਫਸਲ ਲਈ ਮਾਰਕੀਟ ਫੀਸ ਦੋ ਤੋਂ ਤਿੰਨ ਫੀਸਦੀ ਕੀਤੀ ਗਈ ਹੈ. ਪੰਜਾਬ ਕੋਆਪ੍ਰੇਟਿਵ ਬਿਲ ਚ’ ਛੇ ਸੋਧਾਂ ਨੂੰ ਮੰਜੂਰੀ ਦਿੱਤੀ ਗਈ ਹੈ ਇਸੇ ਤਰ੍ਹਾਂ ਰੂਰਲ ਡਿਵੈਲਪਮੈਂਟ ਐਕਟ ਚ’ ਵੀ ਸੋਧ ਨੂੰ ਮੰਜੂਰੀ ਦਿੱਤੀ ਗਈ ਹੈ.
ਉਨ੍ਹਾਂ ਕਿਹਾ ਕਿ ਪ੍ਰੀ-ਪ੍ਰਾਇਮਰੀ ਸਕੂਲ ਆਂਗਨਵਾੜੀ ਵਰਕਰਾਂ ਦੇ ਖਿਲਾਫ਼ ਨਹੀਂ ਅਤੇ ਕਿਸੇ ਆਂਗਨਵਾੜੀ ਵਰਕਰ ਨੂੰ ਹਟਾਇਆ ਜਾਂ ਆਂਗਨਵਾੜੀ ਸੇਂਟਰ ਨੂੰ ਬੰਦ ਨਹੀਂ ਕੀਤਾ ਜਾਵੇਗਾ. ਲੁਧਿਆਣਾ ਹਾਦਸੇ ਉੱਤੇ ਅਫਸੋਸ ਪ੍ਰਗਟਾਉਦਿਆਂ ਉਨ੍ਹਾਂ ਕਿਹਾ ਕਿ ਫ਼ਾਇਰਮੈਨਾਂ ਨੂੰ ਸਪੈਸ਼ਲ ਬਣੀ ਡਰੈੱਸ ਦਿੱਤੀ ਜਾਵੇਗੀ ਤਾਂਕਿ ਹਾਦਸਿਆ ਸਮੇਂ ਕੰਮ ਕਰਦਿਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ.