ਚੰਡੀਗੜ੍ਹ (ਬਿਉਰੋ) ਭਲਕੇ ਸ਼ੁਰੂ ਹੋਇਆ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਕੱਲ੍ਹ ਵਿਛੜੇ ਆਗੂਆਂ ਨੂੰ ਸ਼ਰਧਾਂਜਲੀ ਤੋਂ ਬਾਅਦ ਉਠਾ ਦਿੱਤਾ ਗਿਆ ਸੀ. ਅੱਜ ਦੂਜੇ ਦਿਨ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਦੋਵੇਂ ਵਿਰੋਧੀ ਧਿਰਾਂ ਅਕਾਲੀ ਦਲ ਅਤੇ ਆਪ ਨੇ ਇੱਕ ਦੂਜੇ ਵਿਰੁੱਧ ਨਾਅਰੇਬਾਜ਼ੀ ਦੌਰਾਨ ਇਹ ਸੈਸ਼ਨ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ.
“ਆਪ” ਨੇ ਖਹਿਰਾ ਮਾਮਲੇ ਅਤੇ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਤੋਂ ਸੀ.ਬੀ.ਆਈ ਦੀ ਮੰਗ ਕੀਤੀ ਜਿਸਨੂੰ ਖਾਰਜ਼ ਕਰਦਿਆਂ ਕੈਪਟਨ ਨੇ ਕਿਹਾ ਕਿ ਈ.ਡੀ., ਪੁਲਿਸ, ਇਨਕਮ ਟੈਕਸ ਅਤੇ ਐਸ.ਆਈ.ਟੀ ਦੀ ਚੱਲ ਰਹੀ ਜਾਂਚ ਦਰਮਿਆਨ ਸੀ.ਬੀ.ਆਈ ਜਾਂਚ ਦੀ ਕੋਈ ਤੁੱਕ ਨਹੀਂ ਬਣਦੀ. ਅਕਾਲੀ ਦਲ ਵੱਲੋਂ ਕਿਸਾਨੀ ਕਰਜ਼ੇ ਦੀ ਮੁਆਫੀ ਦੇ ਮੁੱਦੇ ਤੇ ਸਰਕਾਰ ਨੂੰ ਘੇਰਦਿਆਂ ਨਾਅਰੇਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਸਦਨ ਅੱਧੇ ਘੰਟੇ ਲਈ ਉਠਾ ਦਿੱਤਾ ਗਿਆ.
ਇਸ ਤੋਂ ਬਾਅਦ ਪ੍ਰੈਸ ਨਾਲ ਗੱਲ ਕਰਦਿਆਂ ਕੈਪਟਨ ਨੇ ਵਿਰੋਧੀਆਂ ਉੱਤੇ ਤਨਜ ਕਸਦਿਆਂ ਕਿਹਾ “ਇਹ ਪਹਿਲੀ ਵਾਰ ਹੈ ਕਿ ਵਿਰੋਧੀ ਧਿਰਾਂ ਆਪਸ ਚ’ ਲੜ ਰਹੀਆਂ ਹਨ ਅਤੇ ਅਸੀਂ ਤਮਾਸ਼ਾ ਵੇਖ ਰਹੇ ਹਾਂ”.