*ਦੋ ਲੱਖ ਅੱਠ ਹਜ਼ਾਰ ਕਰੋੜ ਦੇ ਕਰਜ਼ੇ ਥੱਲੇ ਦੱਬੇ ਸੂਬੇ ਦੇ ਵਿਧਾਇਕਾਂ ਨੇ ਆਪਣੀਆਂ ਤਨਖਾਹਾਂ ਵਧਾ ਕੇ ਰਾਜ ਦੇ ਵਿਕਾਸ ਦੀ ਕੀਤੀ ਸ਼ੁਰੁਆਤ
** ਇੰਡੀਅਨ ਸਟੈਂਪ ਡਿਉਟੀ ਬਿੱਲ ਨੂੰ ਮੰਜੂਰੀ
*** ਆਦਮਪੁਰ ਹਵਾਈ ਅੱਡੇ ਦਾ ਨਾਮ ਗੁਰੂ ਰਵਿਦਾਸ ਦੇ ਨਾਮ ਤੇ ਰੱਖਣ ਦਾ ਮਤਾ ਪਾਸ
ਚੰਡੀਗੜ੍ਹ (ਬਿਉਰੋ) ਕੱਲ੍ਹ ਸ਼ੁਰੂ ਹੋਇਆ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ ਵਿਰੋਧੀ ਧਿਰ ਦੇ ਰੌਲੇ-ਰੱਪੇ ਦੀ ਭੇਂਟ ਚੜ੍ਹਦਾ ਕੱਲ੍ਹ 10 ਵਜ੍ਹੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ.
ਅੱਜ ਜਿਵੇਂ ਹੀ ਇਜਲਾਸ ਸ਼ੁਰੂ ਹੋਇਆ ਤਾਂ “ਆਪ” ਦੇ ਵਿਧਾਇਕਾਂ ਨੇ ਖਹਿਰਾ ਮਸਲੇ ਤੇ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ ਪਰ ਸਪੀਕਰ ਨੇ ਕਿਹਾ ਕਿ ਹੰਗਾਮਾਂ ਕਰਨਾ ਐ ਤਾਂ ਕਰੀ ਜਾਓ ਪਰ ਆਪ ਨੇ ਆਡੀਓ ਟੇਪ ਦੀ ਸੀ.ਬੀ.ਆਈ ਜਾਂਚ ਦੀ ਮੰਗ ਕਰਦਿਆਂ ਜਦੋਂ ਰੋਸ ਜਾਰੀ ਰੱਖਿਆ ਤਾਂ ਸਦਨ ਨੂੰ ਅੱਧੇ ਘੰਟੇ ਲਈ ਉਠਾ ਦਿੱਤਾ ਗਿਆ.
ਇਸ ਤੋਂ ਬਾਅਦ ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਈ ਤਾਂ ਬੇਸ਼ੱਕ ਪੰਜਾਬ ਸਰਕਾਰ ਇਸ ਵੇਲੇ ਦੋ ਲੱਖ ਅੱਠ ਹਜ਼ਾਰ ਕਰੋੜ ਦੇ ਕਰਜ਼ੇ ਥੱਲ੍ਹੇ ਦੱਬੀ ਹੋਈ ਹੈ ਅਤੇ ਸੂਬੇ ਦੇ ਲੋਕਾਂ ਦੇ ਵਿਕਾਸ ਲਈ ਉਸ ਕੋਲ ਪੈਸਾ ਨਹੀਂ ਹੈ ਪਰ ਇਸ ਸੈਸ਼ਨ ਦੌਰਾਨ ਵਿਧਾਇਕਾਂ ਦੀਆਂ ਤਨਖਾਹਾਂ ਵਧਾ ਕੇ ਸੂਬੇ ਉੱਤੇ ਵਾਧੂ ਬੋਝ ਪਾਉਂਦਿਆਂ ਵਿਕਾਸ ਵਿੱਚ ਆਪਣਾ ਸਰਦਾ ਯੋਗਦਾਨ ਪਾ ਦਿੱਤਾ ਗਿਆ ਹੈ. ਇਸ ਮੌਕੇ ਦੋ ਬਿੱਲ “ਇੰਡੀਅਨ ਸਟੈਂਪ ਡਿਉਟੀ ਬਿੱਲ” ਅਤੇ “ਵਿਧਾਨ ਸਭਾ ਤਨਖਾਹਾਂ ਅਤੇ ਭੱਤੇ ਸੋਧ ਬਿੱਲ ਨੂੰ ਮੰਜੂਰੀ ਦਿੱਤੀ ਗਈ. ਇਸ ਤੋਂ ਇਲਾਵਾ ਆਦਮਪੁਰ ਹਵਾਈ ਅੱਡੇ ਦਾ ਨਾਮ ਗੁਰੂ ਰਵਿਦਾਸ ਦੇ ਤੇ ਰੱਖਣ ਦੇ ਮਤੇ ਨੂੰ ਆਮ ਸਹਿਮਤੀ ਨਾਲ ਮਨਜ਼ੂਰ ਕੀਤਾ ਗਿਆ ਜਿਸਨੂੰ ਬਾਅਦ ਵਿੱਚ ਕੇਂਦਰ ਕੋਲ ਪ੍ਰਵਾਨਗੀ ਲਈ ਭੇਜਿਆ ਜਾਵੇਗਾ.