ਹੁਣ ਸ਼੍ਰੋਮਣੀ ਕਮੇਟੀ ਦਾ ਨਵਾਂ ਪ੍ਰਧਾਨ ਸੁਖਬੀਰ ਬਾਦਲ ਦੀ ਪਰਚੀ ‘ਚੋਂ ,...

ਹੁਣ ਸ਼੍ਰੋਮਣੀ ਕਮੇਟੀ ਦਾ ਨਵਾਂ ਪ੍ਰਧਾਨ ਸੁਖਬੀਰ ਬਾਦਲ ਦੀ ਪਰਚੀ ‘ਚੋਂ , ਪ੍ਰਧਾਨ ਚੁਣਨ ਦੇ ਸਾਰੇ ਅਧਿਕਾਰ ਮਿਲੇ

57
SHARE

ਅੰਮ੍ਰਿਤਸਰ (ਬਿਉਰੋ) ਅੱਜ ਅੰਮ੍ਰਿਤਸਰ ਵਿੱਚ ਹੋਈ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਇਕੱਤਰਤਾ ਵਿੱਚ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਦੇ ਸਾਰੇ ਅਧਿਕਾਰ ਸੁਖਬੀਰ ਬਾਦਲ ਨੂੰ ਦੇਣ ਦਾ ਫੈਸਲਾ ਕੀਤਾ ਗਿਆ. ਜਿਸ ਤੋਂ ਬਾਅਦ ਸਾਫ਼ ਹੋ ਗਿਆ ਹੈ ਕਿ ਐਤਕੀਂ ਪ੍ਰਧਾਨ ਸੁਖਬੀਰ ਬਾਦਲ ਦੀ ਭੇਜੀ ਪਰਚੀ ਕਢੇਗੀ.

ਜਿਕਰਯੋਗ ਐ ਕਿ ਇਸ ਚੋਣ ਚ’ 170 ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਇਲਾਵਾ 15 ਨਾਮਜਦ ਮੈਂਬਰ ਹਿੱਸਾ ਲੈਣਗੇ ਅਤੇ 170 ਚੋਂ 157 ਮੈਂਬਰ ਹੁਕਮਰਾਨ ਧੜ੍ਹੇ ਦੇ ਹੋਣ ਕਰਕੇ ਸਪਸ਼ਟ ਹੈ ਕਿ ਪ੍ਰਧਾਨ ਤਾਂ ਉਹੀ ਬਣੇਗਾ ਜਿਸਨੂੰ ਬਾਦਲ ਪ੍ਰੀਵਾਰ ਪਸੰਦ ਕਰੇਗਾ. ਇਹ ਅਜੇ ਕੋਈ ਸਪਸ਼ਟ ਨਹੀਂ ਕਿ ਪ੍ਰਧਾਨ ਕੌਣ ਬਣਦਾ ਐ ਪਰ ਅਜੇ ਤੱਕ ਮੋਜੂਦਾ ਪ੍ਰਧਾਨ ਬਡੂੰਗਰ ਤੋਂ ਵੱਡੇ ਕੱਦ ਦਾ ਆਦਮੀਂ ਦੂਸਰਾ ਕੋਈ ਹੋਰ ਨਜਰ ਨਹੀਂ ਆ ਰਿਹਾ.

LEAVE A REPLY