ਪਿੰਡ ਪਿਪਲੀ ਕਲਾਂ ‘ਚ ਸ਼ਰਮਾ ਮੈਡੀਕਲ ਸਟੋਰ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਲਾਈ...

ਪਿੰਡ ਪਿਪਲੀ ਕਲਾਂ ‘ਚ ਸ਼ਰਮਾ ਮੈਡੀਕਲ ਸਟੋਰ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਲਾਈ ਅੱਗ ਨਾਲ ਦਵਾਈਆਂ ਅਤੇ ਹੋਰ ਕੀਮਤੀ ਸਮਾਨ ਦਾ ਹੋਇਆ ਨੁਕਸਾਨ

265
SHARE

ਪਿਪਲੀ/ ਫਰੀਦਕੋਟ (ਰੋਸ਼ਨ ਹਰਦਿਆਲੇਆਣਾ) ਫ਼ਰੀਦਕੋਟ ਤੋਂ ਫ਼ਿਰੋਜ਼ਪੁਰ ਮੁੱਖ –ਮਾਰਗ ‘ਤੇ ਪਿੰਡ ਪਿਪਲੀ ਕਲਾਂ ਵਿਖੇ ਸ਼ਰਮਾ ਮੈਡੀਕਲ ਸਟੋਰ (ਦਵਾਈਆਂ ਦੀ ਦੁਕਾਨ) ਨੂੰ ਅਣ-ਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਰਾਤ ਸਮੇਂ  ਦੁਕਾਨ ਦੀ ਛੱਤ ਦੀ ਇੱਕ ਟਾਇਲ਼ ਪੁੱਟ ਕੇ ਅੱਗ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਦੁਕਾਨ ਮਾਲਕ ਯਾਦਵਿੰਦਰ ਸਿੰਘ ਨੇ ਆਪਣੀ ਦਾਸਤਾਨ ਸੁਣਾਉਂਦਿਆਂ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਚਲਾ ਗਿਆ ਜਿਸ ਤੋਂ ਬਾਅਦ ਵਿੱਚ ਰਾਤ ਦੇ ਹਨੇਰੇ ਦਾ ਫ਼ਾਇਦਾ ਉਠਾਉਂਦੇ ਹੋਏ ਸ਼ਰਾਰਤੀ ਅਨਸਰਾਂ ਨੇ ਦੁਕਾਨ ਦੀ ਛੱਤ ਪੁੱਟ ਕੇ  ਉਸ ਵਿੱਚੋਂ ਦੀ ਦੁਕਾਨ ਨੂੰ ਅੱਗ ਹਵਾਲੇ ਕਰ ਦਿੱਤਾ ਜਦ ਕਿ ਕੁਦਰਤ ਵੱਲੋਂ ਦੁਕਾਨ ਨੂੰ ਲਾਈ ਗਈ ਅੱਗ ਆਪਣੇ-ਆਪ ਬੁਝ ਗਈ ਪਰ ਤਦ ਤੱਕ ਦੁਕਾਨ ਵਿੱਚ ਕਥਿਤ 30 ਹਜ਼ਾਰ ਤੱਕ ਦਾ ਨੁਕਸਾਨ ਹੋ ਚੁੱਕਾ ਸੀ।

ਇਸ ਘਟਨਾ ਦੀ ਖ਼ਬਰ ਮਿਲਦਿਆਂ ਥਾਣਾ ਸਦਰ ਫਰੀਦਕੋਟ ਦੀ ਪੁਲਸ ਪਾਰਟੀ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਘਟਨਾਂ ਸਥਾਨ ‘ਤੇ ਪੁੱਜੀ ਅਤੇ ਘਟਨਾ ਦਾ ਜਾਇਜਾ ਲਿਆ।

ਜਦ ਇਸ ਘਟਨਾ ਬਾਰੇ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਤਫ਼ਤੀਸ਼ ਚੱਲ ਰਹੀ ਹੈ ਅਤੇ ਆਸ ਹੈ ਕਿ ਜਲਦੀ ਹੀ ਇਸ ਘਟਨਾ ਲਈ ਜਿੰਮੇਵਾਰ ਸ਼ਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ।

LEAVE A REPLY