ਖਤਮ ਹੁੰਦੀਆਂ ਜਾ ਰਹੀਆਂ ਸਿੱਖੀ ਰਵਾਇਤਾਂ ! ਸਿੱਖਾਂ ਦੀ ਸਰਵ-ਉੱਚ ਸੰਸਥਾ, ਐਸ.ਜੀ.ਪੀ.ਸੀ...

ਖਤਮ ਹੁੰਦੀਆਂ ਜਾ ਰਹੀਆਂ ਸਿੱਖੀ ਰਵਾਇਤਾਂ ! ਸਿੱਖਾਂ ਦੀ ਸਰਵ-ਉੱਚ ਸੰਸਥਾ, ਐਸ.ਜੀ.ਪੀ.ਸੀ ਦਾ ਪ੍ਰਧਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਤਾਨਾਖਾਹੀਆ–?

62
SHARE
*ਜਿਸ ਸਾਬਕਾ ਪ੍ਰਧਾਨ ਨੇ ਉਸਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਅਵੱਗਿਆ ਦਾ ਦੋਸ਼ੀ ਗਰਦਾਨਿਆ ਉਸੇ ਨੇ ਪ੍ਰਧਾਨ ਐਲਾਨਿਆ 
**ਜਿਸ ਜਥੇਦਾਰ ਨੇ ਦੋਸ਼ੀ ਹੋਣ ਕਰਕੇ ਧਾਰਮਿਕ ਸਜ਼ਾ ਸੁਣਾਈ ਉਸੇ ਨੇ ਸਿਰੋਪਾਓ ਬਖਸ਼ਿਸ਼ ਕਰਕੇ ਦਿੱਤੀ ਵਡਿਆਈ 

ਸ਼੍ਰੀ ਅੰਮ੍ਰਿਤਸਰ ਸਾਹਿਬ (ਬਿਉਰੋ) ਕੱਲ੍ਹ ਹੋਈ ਐਸ.ਜੀ.ਪੀ.ਸੀ ਦੀ ਪ੍ਰਧਾਨਗੀ ਦੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਬੰਧਿਤ ਗੋਬਿੰਦ ਸਿੰਘ ਲੋਂਗੋਵਾਲ ਪ੍ਰਧਾਨ ਚੁਣੇ ਗਏ ਸਨ. ਜਿਕਰਯੋਗ ਐ ਕਿ ਹੁਣ ਸਿਆਸਤ ਧਰਮ ਉੱਤੇ ਇਸ ਕਦਰ ਭਾਰੀ ਹੋ ਗਈ ਹੈ ਕਿ ਪੰਥਕ ਕਦਰਾਂ-ਕੀਮਤਾਂ ਪਿਛਾਂਹ ਰਹਿ ਗਈਆਂ ਹਨ. ਅਸੀਂ ਗੱਲ ਕਰ ਰਹੇ ਹਾਂ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੀ ਜਿਨ੍ਹਾਂ ਨੂੰ ਲੰਘੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਉੱਤੇ ਵੋਟਾਂ ਦੀ ਭੀਖ ਮੰਗਣ ਜਾਣ ਕਰਕੇ ਹੋਰਨਾਂ ਪੰਥ ਦੋਖੀਆਂ ਦੇ ਨਾਲ-ਨਾਲ ਇਨ੍ਹਾਂ ਨੂੰ ਵੀ ਧਾਰਮਿਕ ਤਨਖਾਹ ਲਗਾਈ ਗਈ ਸੀ.

ਹੁਣ ਸੁਆਲ ਇਹ ਹੈ ਕਿ ਕੀ ਅਕਾਲੀ ਦਲ ਕੋਲ ਹੋਰ ਕੋਈ ਯੋਗ ਆਦਮੀਂ ਇਸ ਸਤਿਕਾਰਿਤ ਅਹੁਦੇ ਵਾਸਤੇ ਨਹੀਂ ਸੀ ਕਿ ਜਿਸ ਆਦਮੀਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹ ਲਗਾਈ ਗਈ ਹੋਏ ਅਤੇ ਜਿਹੜਾ ਵੋਟਾਂ ਦੀ ਖਾਤਿਰ ਆਪਣੇ ਧਰਮ ਦੀ ਸਰਵ-ਉੱਚ ਸੰਸਥਾ ਦੇ ਹੁਕਮਾਂ ਦੀ ਅਵੱਗਿਆ ਕਰਨ ਦਾ ਭਾਗੀ ਹੋਵੇ ਉਸੇ ਨੂੰ ਸਭ ਤੋਂ ਵੱਡੀ ਜਿੰਮੇਵਾਰੀ ਸੰਭਾਲ ਦਿੱਤੀ ਜਾਵੇ ਤਾਂ ਇਸਨੂੰ ਧਰਮ ਦੇ ਉੱਤੇ ਹੁੰਦੀ ਭ੍ਰਿਸ਼ਟ ਰਾਜਨੀਤੀ ਦਾ ਅਖੀਰ ਕਿਹਾ ਜਾ ਸਕਦੈ.

ਸਾਡੇ ਸਿੱਖ ਆਗੂਆਂ ਦੀ ਇਸ ਤੋਂ ਹੋਰ ਵੱਡੀ ਬੱਜਰ ਗਲਤੀ ਹੋਰ ਕੀ ਹੋਵੇਗੀ ਕਿ ਜਿਸ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਇਨ੍ਹਾਂ ਖਿਲਾਫ਼ ਡੇਰਾ ਸਿਰਸਾ ਜਾਕੇ ਵੋਟਾਂ ਮੰਗਣ ਦੇ ਦੋਸ਼ਾਂ ਜਾਂਚ ਕੀਤੀ ਅਤੇ ਦੋਸ਼ੀ ਪਾਇਆ ਕੱਲ੍ਹ ਉਸੇ ਵਿਅਕਤੀ ਵੱਲੋਂ ਅਜਿਹੇ ਵਿਅਕਤੀ ਦੀ ਪ੍ਰਧਾਨਗੀ ਦੀ ਜਿੱਤ ਦਾ ਐਲਾਨ ਕੀਤਾ ਗਿਆ ਅਤੇ ਜਿਸ ਮਹਾਨ ਸੰਸਥਾ ਦੇ ਜਥੇਦਾਰ ਸਾਹਿਬਾਨ ਨੇ ਇਨ੍ਹਾਂ ਨੂੰ ਦੋਸ਼ੀ ਮੰਨਦਿਆਂ ਧਾਰਮਿਕ ਸਜ਼ਾ ਸੁਣਾਈ ਉਹੀ ਜਥੇਦਾਰ ਸਾਹਿਬਾਨ ਅਜਿਹੇ ਵਿਅਕਤੀ ਨੂੰ ਸਿਰੋਪਾਓ ਨਾਲ ਨਿਵਾਜ ਕੇ ਸਨਮਾਨ ਦੇਵੇ ਤਾਂ ਅਸੀਂ ਇਸਨੂੰ ਧਰਮ ਦੇ ਨਾਂ ਤੇ ਹੁੰਦੀ ਭ੍ਰਿਸ਼ਟ ਸਿਆਸਤ ਦੀ ਅਖੀਰ ਹੀ ਕਹਾਂਗੇ ਬਾਕੀ ਸੰਗਤ ਸਭ ਜਾਣਦੀ ਐ ਕਿ ਅਜਿਹਾ ਕਰਨ ਦੇ ਪਿੱਛੇ ਕਿਹੜੀ ਰਾਜਨੀਤੀ ਕੰਮ ਕਰ ਰਹੀ ਐ ?

LEAVE A REPLY