ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋੋਂ ਮਗਨਰੇਗਾ ਅਧੀਨ ਚੱਲ ਰਹੇ ਕੰਮਾਂ ਦਾ ਲਿਆ ਗਿਆ ਜਾਇਜ਼ਾ 

27
SHARE
ਕੰਮ ਵਿੱਚ ਕੁਤਾਹੀ ਬਰਦਾਸ਼ਤ ਨਹੀਂ- ਏ.ਡੀ.ਸੀ. ਮਧੂਮੀਤ
ਪਿੰਡ ਕੰਮੇਆਣਾ ਦੇ ਗ੍ਰਾਮ ਰੋੋਜ਼ਗਾਰ ਸੇਵਕ ਖ਼ਿਲਾਫ਼ ਕਾਰਵਾਈ ਆਰੰਭੀ 
ਫਰੀਦਕੋੋਟ (ਡਿੰਪੀ ਸੰਧੂ) ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਮਧੂਮੀਤ ਕੌੌਰ ਸੰਧੂ ਵੱਲੋੋਂ ਮਗਨਰੇਗਾ ਅਧੀਨ ਚੱਲ ਰਹੇ ਵੱਖ ਵੱਖ ਕੰਮਾਂ ਦਾ  ਜਾਇਜ਼ਾ ਲੈਣ ਲਈ ਪਿੰਡ ਕੰਮੇਆਣਾ ਤੇ ਸੁੱਖਣਵਾਲਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਪਿੰਡ ਕੰਮੇਆਣਾ ਵਿਖੇ ਤਾਇਨਾਤ ਗ੍ਰਾਮ ਰੋੋਜ਼ਗਾਰ ਸੇਵਕ ਡਿਊਟੀ ਤੇ ਗੈਰ ਹਾਜ਼ਰ ਪਾਇਆ ਗਿਆ ਜਿਸ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀਮਤੀ ਮਧੂਮੀਤ ਕੌਰ ਨੇ ਦੱਸਿਆ ਕਿ ਉਨਾਂ ਵੱਲੋਂ ਪਿੰਡ ਕੰਮੇਆਣਾ ਵਿਖੇ ਸਿੰਚਾਈ ਵਿਭਾਗ ਵੱਲੋਂ ਕੱਸੀ ਦੀ ਸਾਫ਼ ਸਫ਼ਾਈ ਜੋੋ ਮਗਨਰੇਗਾ ਦੇ ਮਜ਼ਦੂਰਾਂ ਵੱਲੋੋਂ ਕੀਤੀ ਜਾ ਰਹੀ ਹੈ ਦੀ ਚੈਕਿੰਗ ਕੀਤੀ ਗਈ। ਇਥੇ ਕੋਈ ਵੀ ਲੇਬਰ ਜਾਂ ਕਰਮਚਾਰੀ ਹਾਜ਼ਰ ਨਹੀਂ ਪਾਇਆ ਗਿਆ । ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਪਿੰਡ ਕੰਮੇਆਣਾ ਵਿਖੇ ਤਾਇਨਾਤ ਗ੍ਰਾਮ ਰੋੋਜ਼ਗਾਰ ਸੇਵਕ ਖ਼ਿਲਾਫ਼ ਕਾਰਵਾਈ ਆਰੰਭੀ ਗਈ ਹੈ । ਇਸ ਉਪਰੰਤ ਪਿੰਡ ਸੁੱਖਣਵਾਲਾ ਦੀ ਨਹਿਰ ਦੀ ਚੱਲ ਰਹੀ ਸਾਫ਼ ਸਫ਼ਾਈ ਸਬੰਧੀ ਮੌੌਕਾ ਦੇਖਿਆ ਗਿਆ। ਇਥੇ ਲੇਬਰ ਤੇ ਗ੍ਰਾਮ ਰੋੋਜਗਾਰ ਸੇਵਕ ਹਾਜ਼ਰ ਪਾਏ ਗਏ। ਪਰ ਲੇਬਰ ਦੀ ਹਾਜਰੀ ਜਾੱਬ ਕਾਰਡਾਂ ਉੱਪਰ ਨਹੀਂ ਲਗਾਈ ਗਈ ਸੀ ਜੋ ਕਿ ਨਿਯਮਾਂ ਦੀ ਉਲੰਘਣਾ ਹੈ।
ਸ੍ਰੀਮਤੀ ਮਧੂਮੀਤ ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਚੱਲ ਰਹੇ ਕੰਮਾਂ ਵਿੱਚ ਹੋਰ ਵੀ ਕਈ ਕਮੀਆਂ ਪਾਈਆਂ ਗਈਆਂ ਜਿਸ ਨੂੰ ਵੀ ਉਹ ਘੋਖਣਗੇ। ਉਹਨਾਂ ਮਗਨਰੇਗਾ ਸਟਾਫ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਮੂਹ ਦਫਤਰੀ ਤੇ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਵਿਭਾਗ ਦੇ ਵਿਕਾਸ ਦੇ ਕੰਮ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰਵਾਏ ਜਾਣੇ ਯਕੀਨੀ ਬਣਾਏ ਜਾਣ । ਇਸ ਦੇ ਨਾਲ ਹੀ ਵਧੀਆ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵਿਭਾਗ ਵੱਲੋੋਂ ਪ੍ਰਸੰਸ਼ਾ ਪੱਤਰ ਦਿੱਤੇ ਜਾਣਗੇ ਅਤੇ ਕੰਮ ਨਾ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌੌਕੇ ਲਲਿਤ ਅਰੌੌੜਾ ਆਈ.ਟੀ. ਮੈਨੇਜਰ ਨਰੇਗਾ ਅਤੇ ਮਨਪ੍ਰੀਤ ਸਿੰਘ ਰੀਡਰ ਨਾਲ ਮੌੌਜੂਦ ਸਨ।

LEAVE A REPLY