ਵਿਗਿਆਨ ਦੇ ਯੁੱਗ ਵਿੱਚ ਸਮੇਂ ਦੇ ਹਾਣੀ ਬਨਣ ਲਈ ਵਿਦਿਆਰਥੀਆਂ ਨੂੰ ਹੰਭਲਾ...

ਵਿਗਿਆਨ ਦੇ ਯੁੱਗ ਵਿੱਚ ਸਮੇਂ ਦੇ ਹਾਣੀ ਬਨਣ ਲਈ ਵਿਦਿਆਰਥੀਆਂ ਨੂੰ ਹੰਭਲਾ ਮਾਰਨ ਦੀ ਲੋੜ-ਸਪੀਕਰ।

36
SHARE
*ਅਧਿਆਪਕ ਸਰਲ ਤੇ ਰੌਚਕ ਢੰਗ ਨਾਲ ਵਿਦਿਆਰਥੀਆਂ ਨੂੰ ਵਿਗਿਆਨ ਵਿਸ਼ੇ ਦੀ ਸਿੱਖਿਆ ਦੇਣ-ਰਾਣਾ ਕੇ.ਪੀ.।
**ਰਾਣਾ ਕੇ.ਪੀ. ਵਲੋਂ ਸਕੂਲ ਦੀ ਚਾਰਦੀਵਾਰੀ, ਬਰਾਮਦਾ ਅਤੇ ਪਾਖਾਨੇ ਬਣਾਉਣ ਦਾ ਐਲਾਨ।
ਨੰਗਲ (ਬਿਊਰੋ) ਵਿਗਿਆਨ ਮੇਲਿਆਂ ਦਾ ਮਕਸਦ ਸਿੱਖਿਆ ਪ੍ਰਬੰਧਾ ਦਾ ਜਾਂਇਜ਼ਾ ਲੈਣ ਦੇ ਨਾਲ-ਨਾਲ ਬੁੱਧੀ ਜੀਵੀ ਲੋਕਾਂ ਨੂੰ ਮਿਲਣਾਂ ਅਤੇ ਵਿਦਿਆਰਥੀਆਂ ਦੇ ਹੁਨਰ ਨੂੰ ਨੇੜੇ ਤੋਂ ਪਰਖਣਾ ਹੈ। ਸਿੱਖਿਆ ਦੇ ਦੋ ਦਰਿਆ ਵੱਗ ਰਹੇ ਹਨ। ਇੱਕ ਸਰਕਾਰੀ ਸਿੱਖਿਆ ਪ੍ਰਬੰਧ ਅਤੇ ਦੂਸਰਾ ਨਿੱਜੀ ਸਿੱਖਿਆ ਪ੍ਰਬੰਧ। ਨਿੱਜੀ ਸਿੱਖਿਆ ਪ੍ਰਬੰਧਾ ਦੀ ਜ਼ਰੂਰਤ ਉਸ ਸਮੇਂ ਪਈ ਸੀ, ਜਦੋਂ ਵਿਦੇਸ਼ੀ ਤਾਕਤਾਂ ਸਾਡੇ ਸਮਾਜ ਨੂੰ ਪ੍ਰਫੂਲਿਤ ਹੋਣ ਤੋਂ ਰੌਕਣ ਲਈ ਉਪਰਾਲੇ ਕਰ ਰਹੀਆਂ ਸਨ। ਉਸ ਸਮੇਂ ਸਮਾਜ ਸੇਵੀ ਸੰਸਥਾਵਾਂ ਦਾਨੀ ਸੱਜਣਾ ਨੇ ਦੇਸ਼ ਵਾਸੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਬੱਚਿਆਂ ਨੂੰ ਉਤੱਮ ਸਿੱਖਿਆ ਦੇਣ ਦਾ ਉਪਰਾਲਾ ਕੀਤਾ ਅਤੇ ਨਿੱਜੀ ਸਿੱਖਿਆ ਸੰਸਥਾਵਾਂ ਖੋਲੀਆਂ। ਇਹ 19ਵੀਂ ਸਦੀ ਦਾ ਅਖੀਰ ਅਤੇ 20 ਸਦੀ ਦੇ ਸ਼ੁਰੂਆਤ ਸੀ ਜਿਸ ਨੇ ਸਿੱਖਿਆ ਦੇ ਖੇਤਰ ਵਿੱਚ ਇੱਕ ਕ੍ਰਾਂਤੀ ਲੈ ਆਂਦੀ ਸੀ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਵਿੱਚ ਜ਼ਿਲ੍ਹਾ ਪੱਧਰੀ ਵਿਗਿਆਨ ਮੇਲੇ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਆਰਥਿਕ ਤੌਰ ਤੇ ਮਜ਼ਬੂਤ ਲੋਕਾਂ ਨੇ ਉਸ ਸਮੇਂ ਸਕੂਲ ਕਾਲਜ ਖੋਲਣ ਵਿੱਚ ਪਹਿਲ ਕਦਮੀ ਕੀਤੀ। ਹੁਣ ਅਸੀਂ ਖੁਸ਼ਹਾਲ ਦੇਸ਼ ਦੇ ਖੁਸ਼ਹਾਲ ਵਾਸੀ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣਾ ਸਰਕਾਰ ਦਾ ਮੁੱਢਲਾ ਕਰਤੱਵ ਹੈ।
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਅੱਜ ਅਸੀਂ ਵਿਦੇਸ਼ਾਂ ਦੇ ਨਾਲ ਆਪਣੇ ਦੇਸ਼ ਦੇ ਬੁਨਿਆਦੀ ਢਾਂਚੇ ਅਤੇ ਮਿਲ ਰਹੀਆਂ ਸਹੂਲਤਾਂ ਦੀ ਤੁਲਨਾ ਕਰਕੇ ਬੇਲੋੜੀ ਨੁਕਤਾਚਿਨੀ ਕਰ ਰਹੇ ਹਾਂ ਜਦੋਂ ਕਿ ਤੁਲਨਾ ਇਸ ਗੱਲ ਦੀ ਕਰਨੀ ਚਾਹੀਦੀ ਹੈ ਕਿ ਉਹ ਵਿਕਸਿਤ ਦੇਸ਼ 800 ਸਾਲ ਤੋਂ ਆਜ਼ਾਦ ਹਨ ਅਤੇ ਅਸੀਂ ਗੁਲਾਮੀ ਦੀਆਂ ਜ਼ੰਜ਼ੀਰਾਂ ਵਿੱਚੋਂ ਕੇਵਲ 70 ਸਾਲ ਪਹਿਲਾਂ ਹੀ ਨਿਕਲੇ ਹਾਂ। ਸਾਡੇ ਦਸ਼ ਦੀਆਂ ਸਾਰੀਆਂ ਹੀ ਪਾਰਟੀਆਂ ਵਧਾਈ ਦੀਆਂ ਪਾਤਰ ਹਨ ਕਿ ਜਿਨ੍ਹਾਂ ਨੇ ਇਕ ਪਿਛੜੇ ਹੋਏ ਦੇਸ਼ ਨੂੰ ਪਿਛਲੇ 70 ਸਾਲ ਵਿੱਚ ਇੱਕ ਵਿਕਾਸਸ਼ੀਲ ਦੇਸ਼ ਦੀ ਕਤਾਰ ਵਿੱਚ ਲੈ ਆਉਂਦਾ ਹੈ।ਉਨ੍ਹਾਂ ਨੇ ਕਿਹਾ ਕਿ ਜੋ ਸਾਨੂੰ ਬੁਨਿਆਦੀ ਢਾਂਚਾ ਇਮਾਰਤਾ, ਸੜਕਾਂ, ਲਾਈਟ, ਗਲੀਆਂ, ਨਾਲੀਆਂ, ਸਕੂਲ ਅਤੇ ਹਸਪਤਾਲ ਅੱਜ ਉਪਲੱਬਧ ਹੋਏ ਹਨ, ਉਨ੍ਹਾਂ ਦਾ ਨਿਰਮਾਣ ਅਸੀਂ ਨਹੀਂ ਕੀਤਾ ਉਨ੍ਹਾਂ ਦਾ ਨਿਰਮਾਣ ਕਰਨ ਵਾਲੇ ਸਾਡੇ ਬਜ਼ੁਰਗ ਅੱਜ ਸਾਡੇ ਵਿੱਚ ਨਹੀਂ ਹਨ। ਜ਼ਿਨ੍ਹਾਂ ਨੇ ਸਾਨੂੰ ਇਹ ਬੁਨਿਆਦੀ ਢਾਂਚਾ ਉਪਲੱਬਧ ਕਰਵਾਇਆ ਹੈ ਉਹ ਇਸਦਾ ਆਨੰਦ ਨਹੀਂ ਮਾਣ ਰਹੇ। ਸਾਡਾ ਵੀ ਇਹ ਫਰਜ ਬਣਦਾ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਹੋਰ ਬਿਹਤਰ ਅਤਿ ਆਧੁਨਿਕ ਵਿਕਸਿਤ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਕੇ ਜਾਈਏ ਤਾਂ ਜੋ ਸਾਡੇ ਬੱਚੇ ਦੇਸ਼-ਵਿਦੇਸ਼ ਵਿੱਚ ਸਮੇਂ ਦੇ ਹਾਣੀ ਬਣ ਸਕਣ।
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਮੈਂ ਹਮੇਸ਼ਾਂ ਸਰਕਾਰੀ ਸਕੂਲਾਂ ਵਿੱਚ ਵਿਦਿਆ ਦੇ ਪ੍ਰਸਾਰ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਜ਼ੁਮੇਵਾਰੀਆਂ ਇਸ ਮੁਕਾਬਲੇ ਦੇ ਦੌਰ ਵਿੱਚ ਬਹੁਤ ਵੱਧ ਗਈਆਂ ਹਨ ਅਤੇ ਵਿਦਿਆਰਥੀਆਂ ਦੀ ਵੀ ਸਿੱਖਿਆ ਵਿੱਚ ਰੂਚੀ ਦੀ ਵਿਸ਼ੇਸ਼ ਮਹੱਤਤਾ ਹੈ ਇਸ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਰਲ-ਮਿਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਰਕਾਰੀ ਸਕੂਲ ਸਿੱਖਿਆ ਦੇ ਖੇਤਰ ਵਿੱਚ ਅੱਜ ਨਿੱਜੀ ਸੰਸਥਾਵਾਂ ਤੋਂ ਅਗੇ ਨਿਕਲ ਗਏ ਹਨ। ਇਹ ਉਨ੍ਹਾਂ ਸਰਕਾਰੀ ਸਕੂਲਾਂ ਦੇ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ।
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਅੱਜ ਦਾ ਯੁੱਗ ਵਿਗਿਆਨ ਦਾ ਯੁਗ ਹੈ, ਅੱਜ ਜੋ ਵੀ ਤਰੱਕੀ ਹੋਈ ਹੈ ਉਹ ਵਿਗਿਆਨ ਨੇ ਹੀ ਕੀਤੀ ਹੈ। ਸਾਡੇ ਬੱਚਿਆਂ ਵਿੱਚ ਵਿਗਿਆਨ ਵਿਸ਼ੇ ਵਿੱਚ ਰੂਚੀ ਹੋਣੀ ਬੇਹੱਦ ਜ਼ਰੂਰੀ ਹੈ ਅਤੇ ਵਿਗਿਆਨ ਵਿਸ਼ੇ ਦੇ ਅਧਿਆਪਕਾਂ ਨੂੰ ਬਹੁਤ ਹੀ ਸਰਲਤਾ ਤੇ ਰੌਚਕ ਢੰਗ ਨਾਲ ਵਿਗਿਆਨ ਵਿਸ਼ੇ ਦੀ ਸਿੱਖਿਆ ਦੇਣੀ ਚਾਹੀਦੀ ਹੈ। ਉਨ੍ਹਾਂ ਵਿਗਿਆਨ ਪ੍ਰਦਰਸ਼ਨੀ ਦੀ ਵੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਰਾਣਾ ਕੇ.ਪੀ. ਸਿੰਘ ਨੇ ਸਕੂਲ ਦੀ ਚਾਰਦੀਵਾਰੀ, ਸਕੂਲ ਦੇ ਬਰਾਮਦੇ ਅਤੇ ਵਿਦਿਆਥੀਆਂ ਲਈ ਪਖਾਨੇ ਬਣਾਉਣ ਦੀ ਮੰਗ ਨੂੰ ਤੁਰੰਤ ਪ੍ਰਵਾਨ ਕਰਦੇ ਹੋਏ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਇਹ ਕੰਮ ਸ਼ੁਰੂ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਇੱਕ ਦਹਾਕੇ ਪਹਿਲਾਂ ਇਨ੍ਹਾਂ ਪਖਾਨਿਆ ਨੂੰ ਬਣਾਉਣ ਦੀ ਪ੍ਰਵਾਨਗੀ ਦਿੱਤੀ ਸੀ ਪਰ ਇਹ ਕੰਮ ਬਿਨਾਂ ਕਾਰਨ ਹੀ ਲਟਕਾਇਆ ਗਿਆ ਸੀ ਪ੍ਰੰਤੂ ਹੁਣ ਉਹ ਬਿਨਾਂ ਕਿਸੇ ਨੁਕਤਾਚਿੰਨੀ ਤੋਂ ਜਲਦੀ ਸਕੂਲ ਦੇ ਸਾਰੇ ਕੰਮ ਮੁਕੰਮਲ ਕਰਵਾਉਣਗੇ। ਇਸ ਮੌਕੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੂੰ ਸਕੂਲ ਪ੍ਰਬੰਧਕਾਂ ਅਤੇ ਪਤਵੰਤਿਆਂ ਵਲੋਂ ਸਨਮਾਨਤ ਕੀਤਾ ਗਿਆ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸ੍ਰੀ ਅਸ਼ੋਕ ਪੂਰੀ, ਸ੍ਰੀ ਅਸ਼ੋਕ ਕੁਮਾਰ ਸਵਾਮੀਪੁਰ, ਸ੍ਰੀ ਸੰਜੈ ਸਾਹਨੀ, ਸ੍ਰੀ ਹਰਬੰਸ ਲਾਲ ਮਹਿੰਦਲੀ, ਸ੍ਰੀ ਰਮੇਸ਼ ਦਸਗਰਾਂਈ, ਸ੍ਰੀ ਰਮੇਸ਼ ਗੁਲਾਟੀ, ਸ੍ਰੀਮਤੀ ਅਨੀਤਾ ਸ਼ਰਮਾ, ਸ਼੍ਰੀ ਵਿਦਿਆ ਸਾਗਰ, ਸ੍ਰੀਮਤੀ ਰੋਜ਼ੀ ਸ਼ਰਮਾ, ਸਾਬਕਾ ਕੌਸਲਰ ਸ੍ਰੀਮਤੀ ਇੰਦੂ ਬਾਲਾ, ਸਾਬਕਾ ਕੌਂਸਲਰ ਸ੍ਰੀ ਦੌਲਤ ਰਾਮ, ਸ੍ਰੀ ਸੁਰਿੰਦਰ ਪੰਮਾਂ, ਸ੍ਰੀ ਪਿਆਰੇ ਲਾਲ ਜਸਵਾਲ, ਸ੍ਰੀ ਆਲਮ ਖਾਨ, ਪ੍ਰਿੰਸੀਪਲ ਸ੍ਰੀਮਤੀ ਕਿਰਨ ਸ਼ਰਮਾ, ਸ਼੍ਰੀ ਕਪੂਰ ਸਿੰਘ ਸ੍ਰੀ ਸਤਨਾਮ ਸਿੰਘ, ਸ੍ਰੀ ਸੁਧੀਰ ਕੁਮਾਰ,
 ਤਸਵੀਰ:- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਵਿੱਚ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੌਕੇ ਹੋਏ ਹਾਜ਼ਰ।

LEAVE A REPLY