ਰਾਸ਼ਟਰੀ ਰਾਜਧਾਨੀ ਤੋਂ ਡਾ.ਬਲਜਿੰਦਰ ਸਿੰਘ ਸਮਰਾ ਦੀ ਰਿਪੋਰਟ-
ਨਵੀਂ ਦਿੱਲੀ- ਅੱਜ ਰਾਹੁਲ ਗਾਂਧੀ ਵੱਲੋਂ ਕਾਂਗਰਸ ਦੇ ਨਵੇਂ ਪ੍ਰਧਾਨ ਲਈ ਨਾਮਜਦਗੀ ਪੱਤਰ ਦਾਖਿਲ ਕਰ ਦਿੱਤੇ ਗਏ ਹਨ. ਇਸ ਸਮੇਂ ਉਨ੍ਹਾਂ ਨਾਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼੍ਰੀਮਤੀ ਸ਼ੀਲਾ ਦੀਕਸ਼ਤ ਅਤੇ ਜਿਓਤਰਾ ਦਿੱਤ ਸਿੰਧੀਆ ਸਮੇਤ ਕਈ ਵੱਡੇ ਨੇਤਾ ਮੋਜੂਦ ਰਹੇ.
ਕਾਂਗਰਸ ਨੇਤਾ ਮਧੂ ਸੂਦਨ ਮਿਸਤਰੀ ਨੇ ਦੱਸਿਆ ਕਿ ਰਾਹੁਲ ਤੋਂ ਇਲਾਵਾ ਕਿਸੇ ਹੋਰ ਨੇ ਆਪਣਾ ਨਾਮਜਦਗੀ ਪੱਤਰ ਨਹੀਂ ਭਰਿਆ ਅਤੇ ਰਾਹੁਲ ਗਾਂਧੀ ਦੇ ਸਮਰਥਨ ਵਿੱਚ 890 ਪ੍ਰਸਤਾਵ ਆਏ ਹਨ ਇਸ ਲਈ ਕਿਓਂਕਿ ਕਿਸੇ ਹੋਰ ਉਮੀਦਵਾਰ ਵੱਲੋਂ ਇਸ ਪਦ ਲਈ ਆਪਣੇ ਨਾਮਜਦਗੀ ਪੱਤਰ ਨਹੀਂ ਭਰੇ ਗਏ ਜਿਸ ਕਰਕੇ ਰਾਹੁਲ ਦਾ ਨਿਰਵਿਰੋਧ ਪ੍ਰਧਾਨ ਬਣਨਾ ਤਹਿ ਹੈ.
ਪਹਿਲਾਂ ਉਨ੍ਹਾਂ ਆਪਣੀ ਮਾਤਾ ਸੋਨੀਆ ਗਾਂਧੀ ਦਾ ਆਸ਼ੀਰਵਾਦ ਲਿਆ ਜਿਸ ਤੋਂ ਬਾਅਦ ਉਹ ਸਾਬਕਾ ਪ੍ਰਧਾਨ ਮੰਤਰੀ ਸ.ਮਨਮੋਹਨ ਸਿੰਘ ਅਤੇ ਪ੍ਰਣਬ ਮੁਖਰਜੀ ਤੋਂ ਆਸ਼ੀਰਵਾਦ ਲੈਣ ਗਏ.