
ਜਲੰਧਰ (ਬਿਉਰੋ) ਅੱਜ ਪ੍ਰੈੱਸ ਕਲੱਬ ਜਲੰਧਰ ਚ’ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਾਂਗਰਸ ਸਰਕਾਰ ਉੱਤੇ ਅਕਾਲੀ ਵਰਕਰਾਂ ਅਤੇ ਆਗੂਆਂ ਉੱਤੇ ਨਜਾਇਜ ਪਰਚੇ ਦਰਜ਼ ਕਰਨ ਦੇ ਲਗਾਏ ਜਾ ਰਹੇ ਇਲਜ਼ਾਮਾਂ ਦਾ ਖੰਡਨ ਕਰਦਿਆਂ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਐਮ.ਪੀ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਸੁਖਬੀਰ ਦੇ ਇਨ੍ਹਾਂ ਇਲਜ਼ਾਮਾਂ ਚ’ ਕੋਈ ਸਚਾਈ ਨਹੀਂ.
ਸੁਨੀਲ ਜਾਖੜ ਨੇ ਸੁਖਬੀਰ ਬਾਦਲ ਵੱਲੋਂ ਅਕਾਲੀ ਵਰਕਰਾਂ ਉੱਤੇ ਕਾਂਗਰਸ ਸਰਕਾਰ ਵੱਲੋਂ ਦਰਜ਼ ਕੀਤੇ ਜਾ ਰਹੇ ਨਜਾਇਜ ਪਰਚਿਆਂ ਦੇ ਦੋਸ਼ਾਂ ਦਾ ਜੁਆਬ ਦਿੰਦਿਆਂ ਅਤੇ ਅਕਾਲੀਆਂ ਦੇ ਧਰਨਿਆਂ ਦਾ ਮਜਾਕ ਉਡਾਉਂਦਿਆਂ ਕਿਹਾ ਕਿ ਸੁਖਬੀਰ ਨੂੰ ਦੁੱਖ ਅਕਾਲੀ ਵਰਕਰਾਂ ਉੱਤੇ ਦਰਜ਼ ਪਰਚਿਆਂ ਕਰਕੇ ਨਹੀਂ ਸਗੋਂ ਰੇਤ ਮਾਫੀਆ ਅਤੇ ਸ਼ਰਾਬ ਦੀ ਤਸਕਰੀ ਨਾਲ ਉਸਦਾ ਘਰ ਭਰਨ ਵਾਲੇ ਕਮਾਊ ਪੁੱਤਰਾਂ ਉੱਤੇ ਦਰਜ਼ ਪਰਚਿਆਂ ਕਰਕੇ ਹੈ. ਉਨ੍ਹਾਂ ਕਿਹਾ ਕਿ ਅਸੀਂ ਅਕਾਲੀਆਂ ਵਾਂਗ ਨਜਾਇਜ ਪਰਚੇ ਕਰਨ ਅਤੇ ਫਿਰ ਗੋਡੀਂ ਹੱਥ ਲਗਵਾ ਕੇ ਰੱਦ ਕਰਨ ਵਿੱਚ ਯਕੀਨ ਨਹੀਂ ਰੱਖਦੇ ਸਗੋਂ ਜੇ ਕਿਸੇ ਧਾਰਾ ਅਧੀਨ ਕਿਸੇ ਵਿਅਕਤੀ ਉੱਤੇ ਕੋਈ ਪਰਚਾ ਦਰਜ਼ ਹੋਇਆ ਹੈ ਤਾਂ ਪੂਰੀ ਕਾਨੂੰਨੀ ਜਾਂਚ ਹੋਵੇਗੀ ਅਤੇ ਜੇ ਗਲਤ ਪਾਇਆ ਗਿਆ ਤਾਂ ਹੀ ਰੱਦ ਹੋਵੇਗਾ. ਉਨ੍ਹਾਂ ਕਿਹਾ ਕਿ ਸੁਖਬੀਰ ਗਿੱਦੜ ਭਬਕੀਆਂ ਨਾਂ ਮਾਰੇ ਸਗੋਂ ਆਪਨੇ ਪਿਛੋਕੜ ਤੇ ਝਾਤੀ ਮਾਰੇ ਜਿਹੜਾ ਹੁਣ ਜਬਰ-ਜੁਲਮ ਦੀ ਗੱਲ ਕਰ ਰਿਹਾ ਹੈ.