ਨਵੀਂ ਦਿੱਲੀ (ਬਿਉਰੋ) ਅੱਜ ਨਾਮਜਦਗੀਆਂ ਵਾਪਿਸ ਲੈਣ ਦੇ ਆਖਰੀ ਦਿਨ ਤਿੰਨ ਵਜੇ ਦਾ ਸਮਾਂ ਸਮਾਪਤ ਹੋਣ ਤੋਂ ਬਾਅਦ ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਬਣਨ ਦਾ ਰਾਹ ਸਾਫ਼ ਹੋ ਗਿਆ ਹੈ. ਜਿਕਰਯੋਗ ਐ ਕਿ ਮੁਕਾਬਲੇ ਚ’ ਕੋਈ ਉਮੀਦਵਾਰ ਨਾਂ ਹੋਣ ਕਰਕੇ ਇਹ ਚੋਣ ਇੱਕ ਰਸਮੀਂ ਕਾਰਵਾਈ ਮਾਤਰ ਹੈ ਅਤੇ ਹੁਣ ਕਿਸੇ ਵੀ ਵੇਲੇ ਉਸਦੀ ਕਾਂਗਰਸ ਪ੍ਰਧਾਨ ਵਜੋਂ ਨਿਯੁਕਤੀ ਦਾ ਐਲਾਨ ਹੋ ਸਕਦਾ ਹੈ ਜਿਸ ਨਾਲ ਕਾਂਗਰਸੀ ਨੇਤਾਵਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹੈ.
ਇਥੇ ਇਹ ਵੀ ਜਿਕਰਯੋਗ ਐ ਕਿ ਰਾਹੁਲ ਗਾਂਧੀ ਦੀ ਇਸ ਨਿਯੁਕਤੀ ਦਾ ਉਸਦੇ ਰਿਸ਼ਤੇਦਾਰ ਸ਼ਾਹਜਾਦ ਨੇ ਵਿਰੋਧ ਕਰਦਿਆਂ ਕਿਹਾ ਸੀ ਕਿ “ਇਹ ਇਲੈਕਸ਼ਨ ਨਹੀਂ ਸਲੈਕਸ਼ਨ” ਹੈ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸ਼ਾਹਜ਼ਾਦ ਦੀ ਤਰੀਫ ਕੀਤੀ ਸੀ ਪਰ ਇਸਦਾ ਕੋਈ ਅਸਰ ਨਹੀਂ ਸੀ ਪਿਆ ਉਲਟਾ ਉਸਦੇ ਭਰਾ ਤਹਿਸੀਨ ਪੂਨਾਵਾਲਾ ਨੇ ਉਸਦੇ ਨਾਲ ਸਬੰਧ ਤੋੜ ਦਿੱਤੇ ਸਨ.
ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਰਾਹੁਲ ਗਾਂਧੀ ਦੀ ਤਾਜਪੋਸ਼ੀ 16 ਦਸੰਬਰ ਨੂੰ ਹੋ ਸਕਦੀ ਹੈ ਪਰ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਇਹ ਦਿਨ ਸ਼ੁਭ ਕੰਮਾਂ ਲਈ ਸਹੀ ਨਹੀਂ ਗਿਣਿਆ ਜਾਂਦਾ. ਇਥੇ ਇਹ ਵੀ ਜਿਕਰਯੋਗ ਹੈ ਕਿ ਕਾਂਗਰਸ ਨੂੰ 19 ਸਾਲਾਂ ਬਾਅਦ ਨਵਾਂ ਪ੍ਰਧਾਨ ਮਿਲ ਰਿਹੈ ਕਿਓਂਕਿ 1998 ਤੋਂ ਲੈਕੇ ਅੱਜ ਤੱਕ ਸੋਨੀਆ ਗਾਂਧੀ ਕਾਂਗਰਸ ਦੇ ਪ੍ਰਧਾਨ ਚਲੇ ਆ ਰਹੇ ਹਨ. 17 ਦਸੰਬਰ ਵੱਲੋਂ ਰਾਹੁਲ ਗਾਂਧੀ ਵੱਲੋਂ ਰਾਸ਼ਟਰੀ ਨੇਤਾਵਾਂ ਨਾਲ ਡਿਨਰ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ ਜਿਥੇ ਉਹ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕਰਨਗੇ.