ਬੇਅਦਬੀ ਮਾਮਲਾ ! ਵਿਵਾਦਿਤ ਭੱਦੀ ਸ਼ਬਦਾਵਲੀ ਪੋਸਟਰ ਮਾਮਲੇ ਚ ਵੀ ਦੋ ਡੇਰਾ...

ਬੇਅਦਬੀ ਮਾਮਲਾ ! ਵਿਵਾਦਿਤ ਭੱਦੀ ਸ਼ਬਦਾਵਲੀ ਪੋਸਟਰ ਮਾਮਲੇ ਚ ਵੀ ਦੋ ਡੇਰਾ ਪ੍ਰੇਮੀ ਨਾਮਜ਼ਦ, ਅਦਾਲਤ ਪੇਸ਼ ਕਰ ਦੋ ਦਿਨਾਂ ਦਾ ਲਿਆ ਪੁਲਿਸ ਰਿਮਾਂਡ।

75
SHARE
ਬੇਅਦਬੀ ਮਾਮਲੇ ਚ ਪੁਲਿਸ ਰਿਮਾਂਡ ਹੋਇਆ ਖਤਮ, ਤਿੰਨ ਦੋਸ਼ੀਆਂ ਪੋਜ਼ਟਿਵ ਕੋਰੋਨਾ ਰਿਪੋਰਟ ਦੇ ਚੱਲਦੇ ਇਲਾਜ ਅਧੀਨ।

(ਫਰੀਦਕੋਟ ਤੋ ਹਰਸਿਮਰਨਜੋਤ ਸੰਧੂ ਦੀ ਰਿਪੋਰਟ)

ਬਰਗਾੜੀ ਵਿਖੇ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਚ SIT ਵੱਲੋਂ ਗ੍ਰਿਫਤਾਰ ਛੇ ਡੇਰਾ ਪ੍ਰੇਮੀਆਂ ਚੋ ਤਿੰਨਾਂ ਨੂੰ ਅੱਜ ਪੁਲਿਸ ਰਿਮਾਂਡ ਖਤਮ ਹੋਣ ਦੇ ਬਾਅਦ ਅਦਾਲਤ ਪੇਸ਼ ਕੀਤਾ ਗਿਆ ਜਦ ਕਿ ਤਿੰਨ ਦੋਸ਼ੀਆਂ ਦਾ ਕੋਰੋਨਾ ਇਲਾਜ਼ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚਲ ਰੀਹਾ ਹੈ।ਅੱਜ ਇਸ ਮਾਮਲੇ ਚ ਨਵਾਂ ਮੋੜ ਆਇਆ ਜਦ ਸਿਟ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਤੋਂ ਬਾਅਦ ਭੱਦੀ ਸ਼ਬਦਾਵਲੀ ਵਾਲੇ ਪੋਸਟਰ ਲਗਾਉਣ ਵਾਲੇ ਮਾਮਲੇ ਨੂੰ ਲੈਕੇ ਦਰਜ਼ FIR 117/2015 ਤਹਿਤ ਦੋ ਡੇਰਾ ਪ੍ਰੇਮੀਆਂ ਸ਼ਕਤੀ ਸਿੰਘ ਅਤੇ ਰਣਜੀਤ ਸਿੰਘ ਨੂੰ ਨਾਮਜ਼ਦ ਕਰ ਉਨ੍ਹਾਂ ਦੀ ਗ੍ਰਿਫਤਾਰੀ ਪਾ ਦੋਬਾਰਾ ਦੋ ਦਿਨਾਂ ਦੇ ਪੁਲਿਸ ਰਿਮਾਂਡ ਤੇ ਲੈ ਲਿਆ ਗਿਆ ਹੈ ਜਦਕਿ ਤੀਸਰੇ ਆਰੋਪੀ ਨੂੰ ਜੁਡੀਸ਼ੀਅਲ ਹਿਰਾਸਤ ਚ ਜੇਲ ਭੇਜ ਦਿੱਤਾ ਗਿਆ ਅਤੇ ਇਲਾਜ ਅਧੀਨ ਤਿਨੋ ਦੋਸ਼ੀ ਵੀ ਜੁਡੀਸ਼ੀਅਲ ਹਿਰਾਸਤ ਤਹਿਤ ਇਲਾਜ ਅਧੀਨ ਹਨ।

2

ਬਚਾਅ ਪੱਖ ਦੇ ਵਕੀਲ ਵਿਨੋਦ ਮੋਂਗਾ ਨੇ ਕਿਹਾ ਕਿ ਪੁਲਿਸ ਰਿਮਾਂਡ ਦੌਰਾਨ ਪੁਲਿਸ ਕੂੱਝ ਵੀ ਬ੍ਰਾਮਦਗੀ ਨਹੀਂ ਕਰ ਸਕੀ ਅਤੇ ਜੋ ਦੋ ਡੇਰਾ ਪ੍ਰੇਮੀਆਂ ਨੂੰ 117 ਨੰਬਰ FIR ਚ ਪੁਲਿਸ ਰਿਮਾਂਡ ਤੇ ਲਿਆ ਗਿਆ ਹੈ ਉਸ ਵਿਚ ਵੀ ਬ੍ਰਾਮਦਗੀ ਕੁਜ ਨਹੀ ਹੋ ਸਕਦੀ ਕਿਉਕਿ ਵਿਵਾਦਿਤ ਪੋਸਟਰ ਪਹਿਲਾ ਹੀ ਪੁਲਿਸ ਕਸਟਡੀ ਚ ਹਨਂ। ਉਨ੍ਹਾਂ ਕਿਹਾ ਕਿ CBI ਵੀ ਇਸ ਮਾਮਲੇ ਚ ਇਨ੍ਹਾਂ ਨੂੰ ਕਲੀਨ ਚਿੱਟ ਦੇ ਚੁਕੀ ਹੈ ਹੁਣ ਤਾਂ ਬਿਨਾ ਵਜ੍ਹਾ ਇਨ੍ਹਾਂ ਨੂੰ ਰਾਜਨੀਤਿਕ ਦਬਾਅ ਥੱਲੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਦੂਜੇ ਪਾਸੇ  ਡੇਰਾ ਸਿਰਸਾ ਦੀ ਕਮੇਟੀ ਮੈਂਬਰ ਹਰਚਰਨ ਸਿੰਘ ਨੇ ਕਿਹਾ ਕਿ ਡੇਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਾਣਬੁੱਝ ਕੇ ਇਸ ਮਾਮਲੇ ਨੂੰ ਲੰਬਾ ਖਿਚਿਆ ਜ਼ਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਦੋ ਲੋਕਾਂ ਨੂੰ ਪੋਸਟਰ ਮਾਮਲੇ ਚ ਨਾਮਜ਼ਦ ਕੀਤਾ ਗਿਆ ਹੈ ਅਤੇ ਜੇਕਰ ਉਨ੍ਹਾਂ ਕੋਲ ਕੋਈ ਸਬੂਤ ਸੀ ਤਾਂ ਪੁਲਿਸ ਵੱਲੋਂ ਪਹਿਲਾ ਕਿਓਂ ਨਹੀ ਇਸ ਮਾਮਲੇ ਚ ਨਾਮਜ਼ਦ ਕੀਤਾ ਗਿਆ।

LEAVE A REPLY