ਪ੍ਰਸ਼ਾਸ਼ਨ ਵਲੋਂ ਆਪਣੇ ਪੱਧਰ ਤੇ ਕੂੜਾ ਚੁੱਕੇ ਜਾਣ ਦੇ ਖਿਲਾਫ ਭੜਕੇ ਹੜਤਾਲੀ ਸਫਾਈ ਕਰਮਚਾਰੀ।
(ਫਰੀਦਕੋਟ ਤੋ ਹਰਸਿਮਰਨਜੋਤ ਸੰਧੂ ਦੀ ਰਿਪੋਰਟ)
ਪਿਛਲੇ ਦਸ ਦਿਨ ਤੋਂ ਚਲ ਰਹੀ ਸਫਾਈ ਕਰਮਚਾਰੀਆਂ ਦੀ ਹੜਤਾਲ ਦੇ ਚਲੱਦੇ ਸ਼ਹਿਰ ਅੰਦਰੋਂ ਕੂੜਾ ਕਰਕਟ ਨਹੀ ਚੁੱਕਿਆ ਜ਼ਾ ਰਿਹਾ ਜਿਸਦੇ ਚੱਲਦੇ ਸ਼ਹਿਰ ਕੂੜਾ ਘਰ ਚ ਬਦਲ ਗਿਆ ਹੈ ਅਤੇ ਸਾਰਾ ਕੂੜਾ ਡਪ ਭਰ ਜਾਣ ਦੇ ਚਲਦੇ ਸੜਕਾਂ ਤੱਕ ਕੂੜਾ ਫੈਲ ਚੁਕਾ ਹੈ ਪਰ ਸਫਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈਕੇ ਅੜੇ ਹੋਏ ਹਨ।ਸ਼ਹਿਰ ਦੇ ਸਥਿਤੀ ਨੂੰ ਦੇਖਦੇ ਹੋਏ ਅੱਜ ਨਗਰ ਕੌਂਸਲ ਵੱਲੋਂ ਪੁਲਿਸ ਅਤੇ ਪ੍ਰਸ਼ਾਸ਼ਨ ਦੀ ਮਦਦ ਨਾਲ ਆਪਣੇ ਪੱਧਰ ਤੇ ਸ਼ਹਿਰ ਚੋ ਕੂੜਾ ਚੁਕਵਾਉਣ ਲਈ ਜਦ ਟਰਾਲੀਆਂ ਅਤੇ JCB ਲਿਆਂਦੀ ਗਈ ਤਾਂ ਇਸ ਤੇ ਹੜਤਾਲੀ ਸਫਾਈ ਕਰਮਚਾਰੀ ਭੜਕ ਗੁਏ ਅਤੇ ਡੰਪਾ ਤੇ ਆਪਣਾ ਰੋਸ਼ ਜਾਹਿਰ ਕਰਨਾ ਅਤੇ ਪ੍ਰਸ਼ਾਸ਼ਨ ਖਿਲਾਫ ਨਾਹਰੇਬਾਜ਼ੀ ਸ਼ੁਰੂ ਕਰ ਦਿੱਤੀ ।ਸਥਿਤੀ ਵਿਗੜਦੀ ਦੇਖ ਭਾਰੀ ਗਿਣਤੀ ਵਿੱਚ ਪੁਲਿਸ ਬਲ ਮੌਕੇ ਤੇ ਲਗਾਇਆ ਗਿਆ ਜਿਸ ਕਾਰਨ ਸਥਿਤੀ ਤਣਾਅਪੂਰਨ ਬਣ ਗਈ ਅਤੇ ਪੁਲਿਸ ਅਤੇ ਸਫਾਈ ਕਾਰਮਚਾਹਰੀ ਆਹਮਣੇ ਸਾਹਮਣੇ ਹੋ ਗੁਏ।ਅਖੀਰ ਕਾਫੀ ਮੁਸ਼ੱਕਤ ਤੋਂ ਬਾਅਦ ਗਲਬਾਤ ਜਰੀਏ ਆਰਜੀ ਹਲ ਕੱਢਦੇ ਹੋਏ ਇਕ ਵਾਰ ਸਫਾਈ ਕਰਮਚਾਰੀਆਂ ਵੱਲੋਂ ਖਿਲਰੇ ਹੋਏ ਕੁੜੇ ਨੂੰ ਡੰਪਾ ਤੇ ਇਕੱਠਾ ਕਰਨ ਦੀ ਹਾਮੀ ਭਰੀ ਗਈ ਪਰ ਆਪਣੀ ਹੜਤਾਲ ਜਾਰੀ ਰੱਖੇ ਜਾਣ ਦਾ ਐਲਾਨ ਕੀਤਾ ਗਿਆ ਜਿਸ ਨਾਲ ਇਕ ਵਾਰ ਸਥਿਤੀ ਤੇ ਕਬੂ ਪਾਇਆ ਗਿਆ।

ਇਸ ਮੌਕੇ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਅੱਜ ਗਲਬਾਤ ਤੋਂ ਬਾਅਦ ਅਸੀਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਚ ਰੱਖਦੇ ਹੋਏ ਫੈਸਲਾ ਲਿਆ ਹੈ ਕਿ ਸਾਡੇ ਵੱਲੋਂ ਖਿਲਰੇ ਹੋਏ ਕੁੜੇ ਨੂੰ ਇਕੱਠਾ ਕਰ ਡੰਪਾ ਤੇ ਢੇਰ ਕੀਤਾ ਜਵੇਗਾ ਪਰ ਇਸ ਨੂੰ ਚੁੱਕਿਆ ਨਹੀ ਜਵੇਗਾ।ਉਨ੍ਹਾਂ ਕਿਹਾ ਕਿ ਸਾਡੀ ਪੰਜਬ ਪੱਧਰ ਦੀ ਮੀਟਿੰਗ ਲੁਧਿਆਣਾ ਵਿਖੇ ਹੋਣ ਜ਼ਾ ਰਹੀ ਹੈ ਜਿਸ ਵਿੱਚ ਜੋ ਵੀ ਅਗਲਾ ਫੈਸਲਾ ਲਿਆ ਜਾਂਦਾ ਹੈ ਉਸ ਅਨੁਸਾਰ ਅੱਗੇ ਦਾ ਪ੍ਰੋਗਰਾਮ ਮਿਥਿਆ ਜਵੇਗਾ ਤਦ ਤੱਕ ਹੜਤਾਲ ਜਾਰੀ ਰਹੇਗੀ।
ਇਸ ਮੌਕੇ ਨਾਈਬ ਤਹਿਸੀਲਦਾਰ ਵੱਲੋਂ ਦੱਸਿਆ ਗਿਆ ਕਿ ਸਫਾਈ ਕਰਮਚਾਰੀਆਂ ਵੱਲੋਂ ਊਨਾ ਨੂੰ ਭਰੋਸਾ ਦਿੱਤਾ ਗਿਆ ਹੈ ਕੇ ਊਨਾ ਵੱਲੋਂ ਕੁੜੇ ਨੂੰ ਇਕੱਠਾ ਕਰ ਡੰਪ ਤੇ ਸੁਟਿਆ ਜਵੇਗਾ ਜਿਸ ਤੋਂ ਬਾਅਦ ਇਕ ਵਾਰ ਕੁੜੇ ਚੁੱਕਣ ਦਾ ਪ੍ਰੋਗਰਾਮ ਰੋਕ ਦਿੱਤਾ ਗਿਆ ਹੈ ਅਤੇ ਜੋ ਵੀ ਅਗਲੀ ਕਾਰਵਾਈ ਹੋਵੇਗੀ ਉਸ ਬਾਰੇ ਜਾਣੂ ਕਰਵਾ ਦਿਤਾ ਜਵੇਗਾ।