ਬੇਅਦਬੀ ਮਾਮਲਾ ! ਵਿਵਾਦਿਤ ਪੋਸਟਰ ਮਾਮਲੇ ਚ ਨਾਮਜ਼ਦ ਦੋ ਹੋਰ ਡੇਰਾ ਪ੍ਰੇਮੀਆਂ...

ਬੇਅਦਬੀ ਮਾਮਲਾ ! ਵਿਵਾਦਿਤ ਪੋਸਟਰ ਮਾਮਲੇ ਚ ਨਾਮਜ਼ਦ ਦੋ ਹੋਰ ਡੇਰਾ ਪ੍ਰੇਮੀਆਂ ਨੂੰ ਅੱਜ ਪ੍ਰੋਡਕਸ਼ਨ ਵਰੰਟ ਤੇ ਕੀਤਾ ਅਦਾਲਤ ਪੇਸ਼,

44
SHARE

ਅਦਾਲਤ ਵੱਲੋਂ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ।

(BB1INDIA ਲਈ ਫਰੀਦਕੋਟ ਤੋਂ ਡਿੰਪੀ ਸੰਧੂ ਦੀ ਰਿਪੋਰਟ)

ਬਰਗਾੜੀ ਬੇਅਦਬੀ ਨਾਲ ਜੁੜੇ ਭੱਦੀ ਸ਼ਬਦਾਵਲੀ ਵਾਲੇ ਵਿਵਾਦਿਤ ਪੋਸਟਰ ਵਾਲੇ ਮਾਮਲੇ ਚ ਨਾਮਜ਼ਦ ਕੀਤੇ ਗਏ ਦੋ ਹੋਰ ਡੇਰਾ ਪ੍ਰੇਮੀਆਂ ਨੂੰ ਅੱਜ ਪੁਲਿਸ ਵੱਲੋਂ ਪ੍ਰੋਡਕਸ਼ਨ ਵਰੰਟ ਤੇ ਲੈਕੇ ਅਦਾਲਤ ਪੇਸ਼ ਕੀਤਾ ਗਿਆ ਜਿੱਥੇ ਜਾਂਚ ਟੀਮ ਦੀ ਮੰਗ ਤੇ ਮਾਨਯੋਗ ਅਦਾਲਤ ਵੱਲੋਂ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ।ਬਚਾਅ ਪੱਖ ਦੇ ਵਕੀਲ ਸ਼੍ਰੀ ਵਿਨੋਦ ਮੋਂਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਵਾਦਿਤ ਪੋਸਟਰ ਮਾਮਲੇ ਚ ਸੁਖਜਿੰਦਰ ਸਿੰਘ ਉਰਫ ਸਨੀ ਕੰਡਾ ਅਤੇ ਰਣਜੀਤ ਸਿੰਘ ਦੋ ਹੋਰ ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਨ੍ਹਾਂ ਨੂੰ ਪ੍ਰੋਡਕਸ਼ਨ ਵਰੰਟ ਤੇ ਅੱਜ ਅਦਾਲਤ ਪੇਸ਼ ਕੀਤਾ ਗਿਆ ਜਿੱਥੇ ਊਨਾ ਦੇ ਸੱਤ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਜਿਸ ਤੇ ਦੋਨਾਂ ਧਿਰਾਂ ਦਾ ਪੱਖ ਸੁਣਨ ਤੋਂ ਬਾਅਦ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਅਤੇ ਨਾਲ ਹੀ ਅਦਾਲਤ ਵੱਲੋਂ ਪੁਲਿਸ ਨੂੰ ਹਿਦਾਇਤ ਕੀਤੀ ਗਈ ਕਿ ਰਿਮਾਂਡ ਤੋਂ ਪਹਿਲਾਂ ਇਨਾਂ ਦੀ ਮੈਡੀਕਲ ਜਾਂਚ ਕਰਵਾਈ ਜਾਵੇ ਅਤੇ ਦੋਬਾਰਾ ਪੇਸ਼ ਕਰਨ ਤੋਂ ਪਹਿਲਾਂ ਫਿਰ ਮੈਡੀਕਲ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਦੋਨਾਂ ਦਾ ਨਿਆਂਇਕ ਹਿਰਾਸਤ ‘ਚ ਕੋਰੋਨਾ ਦਾ ਇਲਾਜ਼ ਹਸਪਤਾਲ ‘ਚ ਚੱਲ ਰਿਹਾ ਸੀ ਪਰ ਪੁਲਿਸ ਵੱਲੋਂ ਇੱਕ ਦਿਨ ਪਹਿਲਾਂ ਹੀ ਦੋਨਾਂ ਨੂੰ ਹਸਪਤਾਲ ਵਿੱਚੋਂ ਰਿਲੀਜ਼ ਕਰਵਾਕੇ ਕਰੀਬ 20 ਘੰਟੇ ਨਜ਼ਾਇਜ਼ ਤੋਰ ਤੇ ਥਾਣਾ ਬਾਜਾਖਾਨਾ ‘ਚ ਹਿਰਾਸਤ ਚ ਰੱਖਿਆ ਗਿਆ ਤੇ 18 -20 ਘੰਟੇ ਬਾਅਦ ਜੇਲ੍ਹ ਚ ਭੇਜਿਆ ਗਿਆ ਜਦ ਕਿ ਹਸਪਤਾਲ ਤੋਂ ਸਿੱਧਾ ਜੇਲ੍ਹ ਭੇਜਣ ਦੇ ਹੁਕਮ ਅਦਾਲਤ ਵੱਲੋਂ ਦਿੱਤੇ ਗਏ ਸਨ।ਉਨ੍ਹਾਂ ਕਿਹਾ ਕਿ ਇਸ ਨੂੰ ਲੈਕੇ ਅਸੀਂ ਅਦਾਲਤ ਚ ਅਰਜ਼ੀ ਦਾਇਰ ਕੀਤੀ ਹੈ ਜਿਸ ਤੇ ਅਦਾਲਤ ਵੱਲੋਂ ਅਗਲੀ ਪੇਸ਼ੀ ਤੇ ਪੁਲਸ ਤੋਂ ਜਵਾਬ ਮੰਗਿਆ ਗਿਆ ਹੈ।

LEAVE A REPLY