ਸਾਦਿਕ ਨੇੜੇ ਪਿੰਡ ਘੁੱਦੂਵਾਲਾ ਵਿਖੇ ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਜੀ (ਗਿਆਰਵੀ ਵਾਲੇ) ਦੌਧਰ ਵਾਲਿਆਂ ਦੁਆਰਾ ਸਥਾਪਿਤ ਸੰਸਥਾ ਐੱਸ.ਬੀ.ਆਰ.ਐੱਸ. ਕਾਲਜ ਫਾਰ ਵਿਮੈਨ, ਘੁੱਦੂਵਾਲਾ ਦੀ ਐੱਮ. ਐੱਸ. ਸੀਂ ਫੈਸ਼ਨ ਡਿਜਾਈਨਿੰਗ ਭਾਗ ਪਹਿਲਾ ਦੀ ਹੋਣਹਾਰ ਵਿਦਿਆਰਥਣ ਸਿਮਰਨਜੀਤ ਕੌਰ ਪੁੱਤਰੀ ਗੁਰਮੀਤ ਸਿੰਘ, ਪਿੰਡ ਲੁਬਾਣਿਆ ਵਾਲੀ ਨੇ ਯੁਵਕ ਸੇਵਾਵਾ ਵਿਭਾਗ ਪੰਜਾਬ ਵਲੋ ਚੰਡੀਗੜ੍ਹ ਵਿਖੇ ਮਿਤੀ 23-3-2017 ਨੂੰ ਕਰਵਾਏ ਗਏ ਰਾਜ ਪੱਧਰੀ ਯੁਵਕ ਮੇਲਾ 2017 ਵਿੱਚ ਪੁਰਾਤਨ ਮੁਕਾਬਲੇ ਵਿਚੋ ਰਾਜ ਭਰ ਵਿਚੋ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆ ਅਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਕਾਲਜ ਦੇ ਮੈਨਜਮੈਂਟ ਮੈਂਬਰ ਸ: ਮੇਜਰ ਸਿੰਘ ਢਿੱਲੋਂ ਵਲੋ ਵਿਦਿਆਰਥਣ ਸਿਰਮਜੀਤ ਕੌਰ ਨੂੰ ਮੈਡਲ ਅਤੇ ਸ਼ੀਲਡ ਦੇ ਸਨਮਾਨਿਤ ਕੀਤਾ ਗਿਆ। ਇਸ ਮਾਣਮੱਤੀ ਪ੍ਰਾਪਤੀ ਤੇ ਕਾਲਜ ਦੇ ਮੈਨਜਮੈਂਟ ਮੈਂਬਰ ਸ. ਮੇਜਰ ਸਿੰਘ ਢਿੱਲੋਂ, ਪ੍ਰਸ਼ਾਸ਼ਨਿਕ ਅਧਿਕਾਰੀ ਸ. ਦਵਿੰਦਰ ਸਿੰਘ, ਵਾਈਸ ਪ੍ਰਿੰਸੀਪਲ ਪ੍ਰੋ.ਜਸਵਿੰਦਰ ਕੌਰ ਨੇ ਵਿਦਿਆਰਥਣ ਸਿਮਰਜੀਤ ਕੌਰ, ਉਸਦੇ ਮਾਪਿਆ ਅਤੇ ਪ੍ਰੋਫੈਸਰ ਸਹਿਬਾਨ ਨੂੰ ਵਧਾਈ ਦਿੱਤੀ ਅਤੇ ਅੱਗੇ ਹੋਰ ਮਿਹਨਤ ਕਰਕੇ ਸੰਸਥਾ ਦਾ ਨਾਮ ਰੋਸ਼ਨ ਕਰਦੇ ਰਹਿਣ ਲਈ ਪ੍ਰੇਰਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।