ਫਿਰੋਜ਼ਪੁਰ-13 ਅਪ੍ਰੈਲ ਨੂੰ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਵਿਸਾਖੀ ਦਾ ਦਿਹਾੜਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਤੇ ਯਾਤਰੀਆਂ ਦੀ ਸਹੂਲਤ ਲਈ ਫਿਰੋਜਪੁਰ ਸ਼ਹਿਰ ਅਤੇ ਫਿਰੋਜਪੁਰ ਛਾਉਣੀ ਤੋਂ ਸ਼ਹੀਦੀ ਸਮਾਰਕ ਹੁਸੈਨੀਵਾਲਾ ਲਈ ਬੱਸਾਂ ਚਲਾਈਆਂ ਜਾਣਗੀਆਂ। ਇਸ ਸਬੰਧੀ ਸ.ਜਗਦੀਪ ਸਿੰਘ ਗਲਵਟੀ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਫ਼ਿਰੋਜਪੁਰ ਨੇ ਦੱਸਿਆ ਕਿ ਹੁਸੈਨੀਵਾਲਾ ਵਿਖੇ ਲੋਕਾਂ ਦੇ ਆਉਣ ਜਾਣ ਲਈ ਵਿਭਾਗ ਵੱਲੋਂ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਤੋ ਵਿਸ਼ੇਸ਼ ਬੱਸਾਂ ਹਰ ਅੱਧੇ-ਅੱਧੇ ਘੰਟੇ ਦੇ ਵਕਫ਼ੇ ਤੇ ਹੁਸੈਨੀਵਾਲਾ ਲਈ ਚਲਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਫਿਰੋਜ਼ਪੁਰ ਛਾਉਣੀ ਅਤੇ ਮੁਲਤਾਨੀ ਗੇਟ ਫਿਰੋਜ਼ਪੁਰ ਸ਼ਹਿਰ ਤੋਂ ਪਹਿਲੀ ਬੱਸ ਸਵੇਰੇ 7 ਵਜੇ ਅਤੇ ਉਸ ਤੋਂ ਬਾਅਦ 7.30, 8.00, 8.30, 9.00, 9.30, 10.00, 10.30, 11.00, 11.30, 12.00, 12.30, 01.00, 01.30, 02.00, 02.30, 03.00, 03.30,04.00, 04.30, ਅਤੇ ਆਖ਼ਰੀ ਬੱਸ ਸ਼ਾਮ 05.00 ਵਜੇ ਚੱਲੇਗੀ । ਉਨ੍ਹਾਂ ਕਿਹਾ ਕਿ ਹੁਸੈਨੀ ਵਾਲਾ ਤੋਂ ਫ਼ਿਰੋਜਪੁਰ ਛਾਉਣੀ ਅਤੇ ਮੁਲਤਾਨੀ ਗੇਟ ਫ਼ਿਰੋਜਪੁਰ ਸ਼ਹਿਰ ਲਈ ਪਹਿਲੀ ਬੱਸ 7.30 ਅਤੇ ਉਸ ਤੋਂ ਬਾਅਦ 8.00, 8.30, 9.00, 9.30, 10.00, 10.30,11.00, 11.30, 12.00, 12.30, 01.00, 01.30, 02.00, 02.30, 03.00, 03.30, 04.00, 04.30, 05.00 ਅਤੇ ਆਖ਼ਰੀ ਬੱਸ ਸ਼ਾਮ 05.30 ਵਜੇ ਚੱਲੇਗੀ ।