ਪ੍ਰੋਫੈਸਰ ਹਰਪ੍ਰੀਤ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਗਿਆਨੀ ਬਗੀਚਾ ਸਿੰਘ ਜੀ ਦੀ...

ਪ੍ਰੋਫੈਸਰ ਹਰਪ੍ਰੀਤ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਗਿਆਨੀ ਬਗੀਚਾ ਸਿੰਘ ਜੀ ਦੀ ਅੰਤਿਮ ਅਰਦਾਸ ਵਿਚ ਹਜ਼ਾਰਾ ਸੰਗਤਾਂ ਨੇ ਹਾਜ਼ਰੀ ਭਰੀ

36
SHARE

ਫਿਰੋਜ਼ਪੁਰ (ਮਨੋਹਰ ਲਾਲ) ਪ੍ਰੋਫੈਸਰ ਹਰਪ੍ਰੀਤ ਸਿੰਘ ਜੀ ਸੰਗੀਤਾ ਉਤਸਾਦ ਜੀ ਦੇ ਸਤਿਕਾਰਯੋਗ ਪਿਤਾ ਗਿਆਨੀ ਬਗੀਚਾ ਸਿੰਘ ਜੀ ਦੀ ਅੰਤਿਮ ਅਰਦਾਸ ਅੇਤ ਭੋਗ ਗੁਰਦੁਆਰਾ ਸੈਦੋ ਕੇ ਨੋਲ ਮਮਦੋਟ ਵਿਖੇ ਪਾਇਆ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲੋਂ ਆਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ। ਭੋਗ ਉਪਰੰਤ ਅਰਦਾਸ ਬੇਨਤੀ ਹੋਈ ਜਿਸ ਵਿਚ ਵਾਹਿਗੁਰੂ ਦੇ ਚਰਨਾ ਵਿਚ ਅਰਦਾਸ ਬੇਨਤੀ ਕੀਤੀ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਅੰਗ ਸੰਗ ਸਹਾਈ ਹੋ ਕੇ ਗਿਆਨੀ ਬਗੀਚਾ ਸਿੰਘ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ੋ ਅਤੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ।

ਭੋਗ ਉਪਰੰਤ ਵਿਰਾਗ ਮਈ ਕੀਰਤਨ ਹੋਇਆ ਜਿਸ ਵਿਚ ਗੁਰਦੁਆਰਾ ਨਾਨਕਸਰ ਠਾਠ ਦੇ ਮੁਖ ਸੇਵਾਦਾਰ ਸ਼੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਕੀਤਾ। ਜਿਸ ਵਿਚ ਭਾਈ ਗੁਰਮੇਲ ਸਿੰਘ ਅਰਜਨ, ਭਾਈ ਸੁਖਵਿੰਦਰ ਸਿੰਘ ਸੁੱਖਾ, ਭਾਈ ਜੋਗਾ ਸਿੰਘ, ਭਾਈ ਚੰਨਾ ਸਿੰਘ ਤੋ ਇਲਾਵਾ ਹੋਰ ਵੀ ਬਹੁਤ ਰਾਗੀ ਜਥਿਆ ਨੇ ਆਪਣੀ ਹਾਜ਼ਰੀ ਲੁਆਈ। ਇਸ ਮੋਕੇ ਤੇ ਵੱਖ ਵੱਖ ਆਗੂਆਂ ਨੇ ਗਿਆਨੀ ਬਗੀਚਾ ਸਿੰਘ ਜੀ ਦੇ ਜੀਵਨ ਬਾਰੇ ਰੋਸ਼ਨੀ ਪਾਈ ਅਤੇ ਆਇਆ ਕਿ ਗਿਆਨੀ ਬਗੀਚਾ ਸਿੰਘ ਸ਼ਾਂਤ ਸੁਭਾਅ ਦੇ ਮਾਲਕ ਸਨ। ਉਹ ਕਰਨੀ ਅਤੇ ਕਥਤੀ ਗੁਰੂ ਘਰ ਨਾਲ ਪਿਆਰ ਰੱਖਦੇ ਸਨ ਤਾਂ ਹੀ ਉਨ੍ਹਾਂ ਨੇ ਆਪਣੇ ਲੜਕੇ ਪ੍ਰੋਫੈਸਰ ਹਰਪ੍ਰੀਤ ਸਿੰਘ ਨੂੰ ਸੰਗੀਤ ਦੀ ਵਿਦਿਆ ਦਿੱਤੀ ਜਿਹੜੇ ਕਿ ਲਗਭਗ 25 ਸਾਲਾ ਤੋਂ ਧਾਰਮਿਕ ਸੰਗੀਤ ਤੋ ਇਲਾਵਾ ਸਾਜਾ ਦੀ ਵਿਦਿਆ ਗੁਰਦੁਆਰਾ ਠਾਠ ਨਾਨਕਸਰ ਛਾਂਗਾ ਖੁਰਦ ਵਿਖੇ ਦੇ ਰਹੇ ਹਨ। ਗਿਆਨੀ ਬਗੀਚਾ ਸਿੰਘ ਲੋਹ ਪੁਰਸ਼ ਸਨ, ਉਨਾ ਦੇ ਜਾਨ ਨਾਲ ਪਰਿਵਾਰ ਇਕ ਦਮ ਹੁਲੱਇਆ ਗਿਆ। ਅਸੀ ਵਾਹਿਗੁਰੂ ਦੇ ਚਰਨਾ ਵਿਚ ਅਰਦਾਸ ਬੇਨਤੀ ਕਰਦੇ ਹਾਂ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਗਿਆਨੀ ਬਗੀਚਾ ਸਿੰਘ ਜੀ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ੋ ਅਤੇ ਪਿਛੇ ਪਰਿਵਾਰ, ਰਿਸ਼ਤੇਦਾਰਾ ਸੰਗੇ ਸਬੰਧੀਆ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੋ । ਇਸ ਮੌਕੇ ਤੇ ਵੱਖ ਵੱਖ ਧਾਰਮਿਕ ਆਗੂ ਸੰਤਾਂ ਮਹਾਪੁਰਸ਼ਾਂ ਰਾਜਨੀਤਿਕ ਆਗੂ, ਬੁੱਧੀਜੀਵ ਪੱਤਰਕਾਰ ਤੋ ਇਲਾਵਾ ਸਮੂਹ ਇਲਾਕੇ ਭਰ ਦੇ ਲੋਕਾ ਨੇ ਆਪਣੀ ਹਾਜ਼ਰੀ ਲੁਆਈ।

LEAVE A REPLY