ਫਰੀਦਕੋਟ ਵਿੱਚ ਜਮੀਨ ਮਾਫੀਆ ਵੱਲੋਂ ਨਜ਼ਾਇਜ ਕਬਜ਼ਾ ਕਰਨ ਦੀ ਕੋਸ਼ਿਸ਼ ਹੋਈ ਨਾਕਾਮ, ਮੌਕੇ...

ਫਰੀਦਕੋਟ ਵਿੱਚ ਜਮੀਨ ਮਾਫੀਆ ਵੱਲੋਂ ਨਜ਼ਾਇਜ ਕਬਜ਼ਾ ਕਰਨ ਦੀ ਕੋਸ਼ਿਸ਼ ਹੋਈ ਨਾਕਾਮ, ਮੌਕੇ ਤੇ ਇਕ ਕਾਬੂ ਬਾਕੀ ਫਰਾਰ।

493
SHARE

                  ਫਰੀਦਕੋਟ ਤੋਂ ਡਿੰਪੀ ਸੰਧੂ ਦੀ ਰਿਪੋਰਟ

ਦੌਸ਼ੀਆਂ ਵੱਲੋਂ ਜਾਅਲੀ ਇਕਰਾਰਨਾਮਾ ਤਿਆਰ ਕਰਕੇ ਕਬਜ਼ੇ ਦੀ ਕੀਤੀ ਗਈ ਕੌਸ਼ਿਸ਼।
ਪਹਿਲਾਂ ਕੀਤੀ ਗਈ ਕੌਸ਼ਿਸ਼ ਵਿੱਚ ਵੀ ਦੋਸ਼ੀਆਂ ਨੂੰ ਹੋ ਚੁੱਕੀ ਹੈ ਸਜਾ।
ਐਂਕਰ:-
ਫਰੀਦਕੋਟ ਵਿੱਚ ਨਜ਼ਾਇਜ ਕਬਜ਼ਾ ਕਰਨ ਵਾਲੇ ਅਨਸਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਫਰੀਦਕੋਟ ਦੇ ਬਾਈਪਾਸ ਤੇ ਨਾਮ ਚਰਚਾ ਘਰ ਦੇ ਬੈਕਸਾਈਡ ਤੇ ਇਕ 85 ਸਾਲਾ ਬਜੁਰਗ ਵਿਧਵਾ ਔਰਤ ਬਲਵੰਤ ਕੌਰ ਵੱਲੋਂ ਆਪਣੇ ਪੁਤਰ ਨਾਲ ਆਪਣੀ ਤਕਰੀਬਨ 11 ਕਿਲ੍ਹੇ ਜਮੀਨ ਵਿੱਚ ਜਦੋਂ ਉਹ ਝੋਨਾ ਲਾਉਣ ਦੀ ਤਿਆਰੀ ਵਿੱਚ ਸਨ ਤਾਂ ਕੁਝ ਵਿਅਕਤੀਆਂ ਵੱਲੋਂ ਉਹਨਾਂ ਦੀ ਜ਼ਮੀਨ ਤੇ ਜਾਅਲੀ ਤਿਆਰ ਕੀਤੇ ਇਕਰਾਰਨਾਮੇ ਦੇ ਆਧਾਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜੋ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਨਾਕਾਮ ਕਰ ਦਿੱਤੀ ਗਈ ਅਤੇ ਜਸਵਿੰਦਰ ਸਿੰਘ ਵਾਸੀ ਬਾਘਾਪੁਰਾਣਾ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਬਾਕੀ ਭਜੱਣ ਵਿੱਚ ਕਾਮਯਾਬ ਹੋ ਗਏ।
ਇਸ ਸਬੰਧ ਵਿੱਚ ਜ਼ਮੀਨ ਦੀ ਮਾਲਕ ਬਲਵੰਤ ਕੌਰ ਦੇ ਭਰਾ ਹਰਦੇਵ ਸਿੰਘ ਨੇ ਕਿਹਾ ਕਿ ਦੋਸ਼ੀਆਂ ਵੱਲੋਂ ਪਹਿਲਾਂ ਵੀ ਉਸਦੀ ਭੈਣ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਸਮੇਂ ਅਦਾਲਤ ਵੱਲੋਂ ਉਹਨਾਂ ਦੋਸ਼ੀਆਂ ਨੂੰ ਸਜਾ ਹੋ ਚੁੱਕੀ ਹੈ ਅਤੇ ਹੁਣ ਫਿਰ ਉਹਨਾਂ ਵੱਲੋਂ ਉਸਦੀ ਭੈਣ ਬਲਵੰਤ ਕੌਰ ਦੀ ਜ਼ਮੀਨ ਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਕਬਜ਼ਾ ਕਰਨ ਦੀ ਕੌਸ਼ਿਸ਼ ਕੀਤੀ ਗਈ ਹੈ।
ਇਸ ਸਾਰੇ ਮਾਮਲੇ ਬਾਰੇ ਜਦੋਂ ਥਾਨਾ ਸਿਟੀ ਮੁਖੀ ਸਬ ਇੰਸਪੈਕਟਰ ਨਵਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਤਲਾਤ ਮਿਲੀ ਸੀ ਕਿ ਕੋਟਕਪੂਰਾ ਬਾਈ ਪਾਸ ਤੇ ਵਾਹੀ ਯੋਗ ਰਕਬੇ ਤੇ ਨਜ਼ਾਇਜ ਕਬਜਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੌਕੇ ਤੇ ਪੁੱਜੀ ਪੁਲਿਸ ਪਾਰਟੀ ਵੱਲੋਂ ਜਸਵਿੰਦਰ ਸਿੰਘ ਵਾਸੀ ਬਾਘਾ ਪੁਰਾਣਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀ ਭਜੱਣ ਵਿੱਚ ਕਾਮਯਾਬ ਹੋ ਗਏ ਹਨ ਅਤੇ ਲੌੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY