ਕੈਪਟਨ ਸਰਕਾਰ ਲੋਕਾਂ ਨੂੰ ਮੂਰਖ ਬਣਾਉਣ ਦੀ ਬਜਾਏ ਵਿਕਾਸ ਵੱਲ ਧਿਆਨ ਦੇਵੇ-ਬੰਟੀ...

ਕੈਪਟਨ ਸਰਕਾਰ ਲੋਕਾਂ ਨੂੰ ਮੂਰਖ ਬਣਾਉਣ ਦੀ ਬਜਾਏ ਵਿਕਾਸ ਵੱਲ ਧਿਆਨ ਦੇਵੇ-ਬੰਟੀ ਰੋਮਾਣਾ

959
SHARE

                     ਸਾਦਿਕ਼ ਤੋਂ ਕਰਮ ਸੰਧੂ ਅਤੇ ਮੰਦਰ ਬੀਹਲੇਵਾਲਾ 

ਸਾਦਿਕ਼ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੀਨੀਅਰ ਨੌਜਵਾਨ ਅਕਾਲੀ ਆਗੂ ਬੰਟੀ ਰੋਮਾਣਾ ਨੇ ਕਿਹਾ ਕਿ ਕੈਪਟਨ ਸਾਹਬ ਨੇ ਵੋਟਾਂ ਸਮੇਂ ਅਕਾਲੀ ਦਲ ਦਾ ਕੂੜ ਪ੍ਰਚਾਰ ਕਰਕੇ ਲੋਕਾਂ ਦਾ ਮਾਨਸਿਕ ਸ਼ੋਸ਼ਣ ਕੀਤਾ ਅਤੇ ਵੋਟਾਂ ਲਈਆਂ. ਵੋਟਾਂ ਸਮੇਂ ਕੈਪਟਨ ਕਹਿੰਦੇ ਸੀ ਕਿ ਅਕਾਲੀ ਰਾਜ ਸਮੇਂ ਰੇਤਾ-ਬੱਜਰੀ, ਸ਼ਰਾਬ, ਨਸ਼ਾ, ਕੇਬਲ ਮਾਫੀਆ ਪੈਦਾ ਹੋਇਆ ਐ ਅਤੇ ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ਿਆਂ ਦੇ ਸ਼ਿਕਾਰ ਹਨ ਹੁਣ ਅਸੀਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਹੁਣ ਸਰਕਾਰ ਵੀ ਤੁਹਾਡੀ ਅਤੇ ਪੁਲਿਸ ਵੀ ਤੁਹਾਡੀ ਕਿਓਂ ਨਹੀਂ ਫੜ੍ਹਦੇ ਨਸ਼ੇ ਦੇ ਸਮੱਗਲਰਾਂ ਨੂੰ ਫਿਰ ਚਾਹੇ ਉਹ ਅਕਾਲੀ ਹੋਵੇ ਜਾਂ ਕੋਈ ਹੋਰ. ਉਨ੍ਹਾਂ ਕਿਹਾ ਚਲੋ ਤੁਸੀਂ ਲੋਕਾਂ ਨੂੰ ਗੁਮਰਾਹ ਕਰਕੇ ਵੋਟਾਂ ਲੈ ਹੀ ਲਈਆਂ ਤਾਂ ਹੁਣ ਕੋਈ ਵਿਕਾਸ ਤਾਂ ਕਰੋ ! ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਰੁਕਿਆ ਪਿਆ ਹੈ ਅਤੇ ਸਰਕਾਰ ਫਜੂਲ ਦੀਆਂ ਗੱਲਾਂ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੀ ਐ ਟਰੱਕ ਯੂਨੀਅਨਾਂ ਤੋੜਕੇ ਛੋਟੇ ਟਰੱਕ ਉਪਰੇਟਰਾਂ ਨੂੰ ਉਜਾੜਿਆ ਜਾ ਰਿਹੈ ਅਤੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਚੁੱਕਾ ਐ ਇਸ ਲਈ ਸਰਕਾਰ ਹੁਣ ਹਕੀਕੀ ਤੌਰ ਤੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਵੱਲ ਧਿਆਨ ਦੇਵੇ .

LEAVE A REPLY