ਡਿੰਪੀ ਸੰਧੂ ਫਰੀਦਕੋਟ ਅਤੇ ਕਰਮ ਸੰਧੂ ਸਾਦਿਕ਼ ਦੀ ਖਾਸ ਰਿਪੋਰਟ-
ਸਾਦਿਕ / ਫਰੀਦਕੋਟ- ਫਰੀਦਕੋਟ ਵਿੱਚ ਰੇਤ-ਮਾਫੀਆ ਨੇ ਲੁੱਟ-ਖਸੁੱਟ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਸਾਡੇ ਚੈਨਲ BB1INDIA ਵੱਲੋਂ ਇਸ ਬਾਬਤ ਪਹਿਲਾਂ ਵੀ 23 ਸਤੰਬਰ ਨੂੰ ਇੱਕ ਖਬਰ ਪ੍ਰਕਾਸ਼ਿਤ ਕੀਤੀ ਸੀ ਪਰ ਪ੍ਰਸ਼ਾਸ਼ਨ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਰਕੀ ਅੱਜ ਫਿਰ ਜਦੋਂ ਸਾਡੇ ਪੱਤਰਕਾਰ ਮੌਕੇ ਤੇ ਕਵਰੇਜ ਲਈ ਗਏ ਤਾਂ ਹੈਰਾਨ ਰਹਿ ਗਏ ਕਿ ਕਰੋੜਾਂ ਰੁਪਏ ਦੀ ਰੇਤਾ ਦੀ ਗੈਰ-ਕਾਨੂੰਨੀ ਮਾਈਨਿੰਗ ਕੀਤੀ ਜਾ ਚੁੱਕੀ ਹੈ ਅਤੇ ਅਜੇ ਨਿਰੰਤਰ ਚੱਲ ਰਹੀ ਹੈ ਜਿਸ ਵਿੱਚ ਕਿਸ਼ਤੀ ਬੋਰ ਰਾਹੀਂ 35-40 ਫੁੱਟ ਡੂੰਘਾਈ ਤੱਕ ਪਾਣੀ ਵਿਚੋਂ ਰੇਤਾ ਕੱਢੀ ਜਾ ਰਹੀ ਹੈ ਜਿਹੜੀ ਕਿ ਕਾਨੂੰਨ ਮੁਤਾਬਿਕ ਨਾਜਾਇਜ ਹੈ ਕਿਓਂਕਿ ਅਸੂਲਨ ਕਹੀ ਨਾਲ ਰੇਤਾ ਪੁੱਟੀ ਜਾਣੀ ਚਾਹੀਦੀ ਸੀ ਜਿਸ ਨਾਲ ਨਾ ਕੇਵਲ ਨਿਯਮਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ ਬਲਕਿ ਆਸ-ਪਾਸ ਦੀਆਂ ਜਮੀਨਾਂ ਧਸਣ ਦਾ ਵੀ ਖਤਰਾ ਪੈਦਾ ਹੋ ਚੁੱਕਾ ਹੈ ਕਿਓਂਕਿ ਧਰਤੀ ਦੀ ਉਪਰਲੀ ਤਹਿ ਥੱਲਿਓਂ ਰੇਤ ਨਿਕਲਣ ਨਾਲ ਥੱਲੇ ਖਲਾਅ ਬਣ ਗਿਆ ਹੈ ਜਿਹੜਾ ਕਿਸੇ ਵੀ ਸਮੇਂ ਨੇੜਲੀਆਂ ਜਮੀਨਾਂ ਧਸਣ ਦਾ ਕਾਰਣ ਬਣ ਸਕਦਾ ਹੈ .
ਅੱਜ ਮੌਕੇ ਤੇ ਅਣਗਿਣਤ ਮਸ਼ੀਨਰੀ ਕੰਮ ਕਰ ਰਹੀ ਸੀ ਪਰ ਜਦੋਂ ਮੌਕੇ ਤੇ ਮੋਜੂਦ ਖੇਤ ਦੇ ਮਾਲਕ ਅਤੇ ਠੇਕੇਦਾਰ ਦੇ ਆਦਮੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੋਲ ਕੋਈ ਤਸੱਲੀਬਖ਼ਸ਼ ਜੁਆਬ ਨਹੀਂ ਸੀ ਅਤੇ ਉਹ ਬਹਾਨੇ ਬਣਾਉਂਦੇ ਨਜਰ ਆਏ ਕਿ ਮਸ਼ੀਨਰੀ ਨਾਲ ਉਨ੍ਹਾਂ ਖੱਡਿਆਂ ਨੂੰ ਭਰਿਆ ਜਾ ਰਿਹਾ ਹੈ ਜਿਥੋਂ ਰੇਤਾ ਕੱਢੀ ਗਈ ਹੈ ਅਤੇ ਅਜਿਹਾ ਕਰਕੇ ਜਮੀਨ ਨੂੰ ਦੁਬਾਰਾ ਸਾਫ਼ ਕੀਤਾ ਜਾ ਰਿਹੈ ਜਦਕਿ ਅਸਲੀਅਤ ਇਸਦੇ ਉਲਟ ਹੈ ਅਤੇ ਇਹ ਮਸ਼ੀਨਾਂ ਗੈਰ-ਕਾਨੂੰਨੀ ਮਾਈਨਿੰਗ ਵਿੱਚ ਲੱਗੀਆਂ ਹੋਈਆਂ ਹਨ. ਹੁਣ ਲੋੜ ਐ ਸਰਕਾਰ ਨੂੰ ਸਮੇਂ-ਸਿਰ ਸਖ਼ਤ ਕਾਰਵਾਈ ਕਰਨ ਅਤੇ ਇਸ ਵੱਡੇ ਘਪਲੇ ਦੀ ਜਾਂਚ ਕਿਸੇ ਕੇਂਦਰੀ ਏਜੰਸੀ ਤੋਂ ਕਰਵਾਕੇ ਰੇਤ-ਮਾਫੀਆ ਅਤੇ ਇਸਨੂੰ ਸਰਪ੍ਰਸਤੀ ਦੇਣ ਵਾਲੇ ਲੋਕਾਂ ਨੂੰ ਬੇ-ਨਕਾਬ ਕਰਨ ਅਤੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਤਾਂਕਿ ਸਰਕਾਰ ਦੇ ਅਕਸ ਨੂੰ ਧੁੰਦਲਾ ਹੋਣ ਤੋਂ ਬਚਾਇਆ ਜਾ ਸਕੇ ਕਿਓਂਕਿ ਜਿੰਨੀਆਂ ਉਮੀਦਾਂ ਕੈਪਟਨ ਸਰਕਾਰ ਤੋਂ ਲੋਕਾਂ ਨੂੰ ਸਨ ਕਿ ਸ਼ਾਇਦ ਹੁਣ ਰੇਤ-ਮਾਫੀਆ ਅਤੇ ਪ੍ਰਸ਼ਾਸ਼ਨ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪੈ ਸਕੇਗੀ ਪਰ ਅਜਿਹਾ ਨਾਂ ਹੋਣ ਨਾਲ ਸਰਕਾਰ ਦੀ ਸ਼ਾਖ ਲੋਕਾਂ ਚ’ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ ਅਤੇ ਲੋਕਾਂ ਦਾ ਵਿਸ਼ਵਾਸ਼ ਉਸ “ਕੈਪਟਨ” ਤੋਂ ਖਤਮ ਹੁੰਦਾ ਜਾ ਰਿਹਾ ਹੈ ਜਿਸਦੀ ਸਰਕਾਰ ਬਣਾਉਣ ਨੂੰ ਲੋਕ ਕਾਹਲੇ ਸਨ.