ਸਾਦਿਕ (ਕਰਮ ਸੰਧੂ) ਸਾਦਿਕ਼ ਨੇੜੇ ਪਿੰਡ ਘੁੱਦੂਵਾਲਾ ਵਿਖੇ ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਜੀ (ਗਿਆਰਵੀ ਵਾਲੇ) ਦੌਧਰ ਵਾਲਿਆਂ ਦੁਆਰਾ ਸਥਾਪਿਤ, ਪ੍ਰੈਜੀਡੈਂਟ ਸ: ਮੇਜਰ ਸਿੰਘ ਢਿੱਲੋਂ, ਪ੍ਰਸ਼ਾਸ਼ਨਿਕ ਅਧਿਕਾਰੀ ਸ: ਦਵਿੰਦਰ ਸਿੰਘ ਦੀ ਯੋਗ ਅਗਵਾਈ ਅਧੀਨ ਚੱਲ ਰਹੇ ਐੱਸ.ਬੀ.ਆਰ.ਐੱਸ. ਸੰਸਥਾਵਾਂ, ਅਤੇ ਪੀ.ਐੱਸ.ਟੀ. ਮੈਮੋਰੀਅਲ ਪਬਲਿਕ ਸਕੂਲ ਘੁੱਦੂਵਾਲਾ ਵਿਖੇ ਗਾਂਧੀ ਜਯੰਤੀ ਅਤੇ ਦੁਸਹਿਰਾ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਤੇ ਕਾਲਜ ਦੇ ਪ੍ਰੈਜੀਡੈਂਟ ਸ: ਮੇਜਰ ਸਿੰਘ ਢਿੱਲੋਂ ਜੀ ਨੇ ਸ਼ਰਧਾ ਪੂਰਵਕ ਅਹਿੰਸਾ ਤੇ ਸ਼ਾਂਤੀ ਦੇ ਪ੍ਰਤੀਕ ਮਹਾਤਮਾ ਗਾਂਧੀ ਜੀ ਦੀ ਤਸਵੀਰ ਤੇ ਫੁੱਲ ਮਾਲਾਵਾਂ ਭੇਂਟ ਕਰਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਗਾਂਧੀ ਜਯੰਤੀ ਦੀ ਵਧਾਈ ਦਿੰਦਿਆਂ ਦੱਸਿਆ ਕਿ ਗਾਂਧੀ ਜੀ ਨੇ ਦੇਸ਼ ਦੀ ਉਨ੍ਹਾਂ ਨੇ ਸਭ ਤੋਂ ਪਹਿਲਾ ‘ਸਵਰਾਜ’ ਸ਼ਬਦ ਦੀ ਵਰਤੋਂ ਕਰਕੇ ਲੋਕਾਂ ਨੂੰ ਸੁਤੰਤਰਤਾ ਦੇ ਰਾਹ ਤੇ ਤੋਰਿਆ ਅਤੇ ਉਹ ਭਾਰਤ ਛੱਡੋ ਅੰਦੋਲਨ ਦੇ ਆਗੂ ਬਣੇ। ਇਸ ਸਮੇ ਪ੍ਰੈਜੀਡੈਂਟ ਸ: ਮੇਜਰ ਸਿੰਘ ਢਿੱਲੋਂ, ਪ੍ਰਸ਼ਾਸ਼ਨਿਕ ਅਧਿਕਾਰੀ ਸ: ਦਵਿੰਦਰ ਸਿੰਘ, ਐੱਸ.ਬੀ.ਆਰ.ਐੱਸ. ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ: ਜਸਵਿੰਦਰ ਕੌਰ, ਐੱਸ.ਬੀ.ਆਰ.ਐੱਸ. ਸਕੂਲ ਪ੍ਰਿੰਸੀਪਲ ਹਰਮਨਦੀਪ ਕੌਰ, ਪੀ.ਐੱਸ.ਟੀ ਸਕੂਲ ਪ੍ਰਿੰਸੀਪਲ ਮੈਡਮ ਨੀਰੂ ਸ਼ਰਮਾ, ਪੀ.ਐੱਸ.ਟੀ ਸਕੂਲ ਵਾਈਸ ਪ੍ਰਿੰਸੀਪਲ ਮੈਡਮ ਰਖਣਪ੍ਰੀਤ ਕੌਰ, ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਸਮੂਹ ਦੇਸ਼ ਵਾਸੀਆਂ ਨੂੰ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਅਤੇ ਦੁਸਹਿਰੇ ਦੀ ਵਧਾਈ ਦਿੱਤੀ।
Home Activities ਐੱਸ.ਬੀ.ਆਰ.ਐੱਸ. ਸੰਸਥਾਵਾਂ, ਅਤੇ ਪੀ.ਐੱਸ.ਟੀ. ਮੈਮੋਰੀਅਲ ਪਬਲਿਕ ਸਕੂਲ ਘੁੱਦੂਵਾਲਾ ਵਿਖੇ ਗਾਂਧੀ ਜਯੰਤੀ ਅਤੇ...