ਭਾਈ ਰਾਹੁਲ ਸਿੰਘ ਸਿੱਧੂ ਮੈਂਬਰ ਪੀ.ਪੀ.ਐੱਸ.ਸੀ, ਦਾ ਫਰੀਦਕੋਟ ਪਹੁੰਚਣ ਤੇ ਸੀਨੀਅਰ ਕਾਂਗਰਸੀ...

ਭਾਈ ਰਾਹੁਲ ਸਿੰਘ ਸਿੱਧੂ ਮੈਂਬਰ ਪੀ.ਪੀ.ਐੱਸ.ਸੀ, ਦਾ ਫਰੀਦਕੋਟ ਪਹੁੰਚਣ ਤੇ ਸੀਨੀਅਰ ਕਾਂਗਰਸੀ ਲੀਡਰਸ਼ਿਪ ਵੱਲੋਂ ਹੋਇਆ ਸ਼ਾਨਦਾਰ ਸੁਆਗਤ

594
SHARE
ਫਰੀਦਕੋਟ ਤੋਂ BB1INDIA ਬਿਉਰੋ ਰਿਪੋਰਟ-
  • ਇਸ ਸਮੇਂ ਲਾਵਾ ਬਣ ਕੇ ਫੁੱਟਿਆ ਟਕਸਾਲੀ ਕਾਂਗਰਸੀ ਵਰਕਰਾਂ ਦੇ ਦਿਲ ਦਾ ਦਰਦ 
  • ਨਵੇਂ ਬਣੇ ਕਾਂਗਰਸੀਆਂ ਤੋਂ ਟਕਸਾਲੀ ਵਰਕਰਾਂ ਨੂੰ ਬਚਾਉਣ ਦੀ ਦਿੱਤੀ ਦੁਹਾਈ 
  • ਵਰਕਰਾਂ ਨੇ ਕਿਹਾ ਪਹਿਲਾਂ ਦਸ ਸਾਲ ਖੁਦ ਅਕਾਲੀਆਂ ਤੋਂ ਕੁੱਟ ਖਾਧੀ ਹੁਣ ਅਕਾਲੀ ਦਲ ਚੋਂ ਕਾਂਗਰਸ ਚ’ ਆਏ ਅਤੇ ਨਵੇਂ ਬਣੇ ਕਾਂਗਰਸੀ ਕੁੱਟ ਰਹੇ ਹਨ
  • ਪਾਰਟੀ ਦੇ ਪੁਰਾਣੇ ਆਗੂਆਂ ਅਤੇ ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਦੁਆਉਣ ਦੀ ਕੀਤੀ ਅਪੀਲ 

ਫਰੀਦਕੋਟ-ਲੰਘੀਆਂ ਵਿਧਾਨਸਭਾ ਚੋਣਾਂ ਚ’ ਕੋਟਕਪੂਰਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ, ਮੁਕਤਸਰ ਦੇ ਭਾਈ ਪ੍ਰੀਵਾਰ ਨਾਲ ਸੰਬੰਧਿਤ ਭਾਈ ਕੁੱਕੂ ਜੀ ਦੇ ਹੋਣਹਾਰ ਬੇਟੇ ਭਾਈ ਰਾਹੁਲ ਸਿੰਘ ਸਿੱਧੂ ਦਾ ਅੱਜ ਫਰੀਦਕੋਟ ਪਹੁੰਚਣ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਟਕਸਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਸੀਨੀਅਰ ਕਾਂਗਰਸੀ ਆਗੂ ਸ. ਸੁਰਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਸੰਖੇਪ, ਸਾਦਾ ਪਰ ਯਾਦਗਾਰੀ ਸ਼ਾਨਦਾਰ ਸੁਆਗਤ ਕੀਤਾ ਗਿਆ.

ਇਸ ਮੌਕੇ ਭਾਈ ਰਾਹੁਲ ਸਿੰਘ ਸਿੱਧੂ ਵੱਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਟਕਸਾਲੀ ਆਗੂਆਂ ਦਾ ਉਨ੍ਹਾਂ ਨੂੰ ਸਨਮਾਨ ਦੇਣ ਤੇ ਧੰਨਵਾਦ ਕੀਤਾ ਅਤੇ ਸ.ਸੁਰਜੀਤ ਸਿੰਘ ਢਿੱਲੋਂ ਨੂੰ ਫਰੀਦਕੋਟ ਤੋਂ ਕਾਂਗਰਸ ਪਾਰਟੀ ਦਾ ਡੈਲੀਗੇਟ ਚੁਣੇ ਜਾਣ ਤੇ ਵਧਾਈ ਦਿੱਤੀ.

ਅੱਜ ਦੇ ਪਾਰਟੀ ਇਕੱਠ ਵਿੱਚ ਵਰਕਰਾਂ ਅਤੇ ਆਗੂਆਂ ਵੱਲੋਂ ਆਪਣੇ-ਆਪ ਨੂੰ ਆਪਣੀ ਹੀ ਪਾਰਟੀ ਦੀ ਸਰਕਾਰ ਚ’ ਪ੍ਰਸ਼ਾਸ਼ਨ ਵੱਲੋਂ ਨਜਰ-ਅੰਦਾਜ਼ ਕਰਨ ਅਤੇ ਅਕਾਲੀ ਆਗੂਆਂ ਦੀ ਉਨ੍ਹਾਂ ਤੋਂ ਜਿਆਦਾ ਪੁੱਛ-ਗਿੱਛ ਦਾ ਭਾਈ ਰਾਹੁਲ ਸਾਹਮਣੇ ਗਿਲ੍ਹਾ ਕਰਦਿਆਂ ਆਪਣੇ-ਆਪਣੇ ਦੁਖੜੇ ਫੋਲ੍ਹੇ ਗਏ. ਪਾਰਟੀ ਵਰਕਰ ਇਸ ਕਦਰ ਨਿਰਾਸ਼ ਦੇਖੇ ਗਏ ਕਿ ਉਨ੍ਹਾਂ ਦਾ ਅੰਦਰਲਾ ਦਰਦ ਲਾਵਾ ਬਣ ਕੇ ਫੁੱਟਣ ਲੱਗਾ ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲ ਅਸੀਂ ਅਕਾਲੀਆਂ ਤੋਂ ਕੁੱਟ ਖਾਧੀ ਹੈ ਅਤੇ ਹੁਣ ਅਕਾਲੀਆਂ ਤੋਂ ਨਵੇਂ ਕਾਂਗਰਸੀ ਬਣੇ ਸਾਨੂੰ ਲੁੱਟ ਤੇ ਕੁੱਟ ਰਹੇ ਹਨ ਅਸੀਂ ਜਾਈਏ ਤਾਂ ਕਿੱਧਰ ਜਾਈਏ.

ਸਭ ਤੋਂ ਪਹਿਲਾਂ ਫਰੀਦਕੋਟ ਤੋਂ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਸ. ਬਲਜੀਤ ਸਿੰਘ ਗੋਰਾ ਨੇ ਆਪਣੀ ਨਿਰਾਸ਼ਤਾ ਪ੍ਰਗਟ ਕਰਦਿਆਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਸਾਡੀ ਆਪਣੀ ਪਾਰਟੀ ਦੀ ਸਰਕਾਰ ਚ’ ਵਰਕਰ ਇਸ ਕਦਰ ਨਿਰਾਸ਼ ਹੋਏ ਹਨ ਅਤੇ ਕਿਸੇ ਵੀ ਸਰਕਾਰੀ ਦਫਤਰ ਚ’ ਕਿਸੇ ਦੀ ਕੋਈ ਪੁੱਛ-ਗਿੱਛ ਨਹੀਂ ਹੋ ਰਹੀ .

ਇਸੇ ਸਮੇਂ ਆਪਣਾ ਦੁੱਖ ਦੱਸਦਿਆਂ ਸੀਨੀਅਰ ਕਾਂਗਰਸੀ ਆਗੂ ਚਮਕੋਰ ਸਿੰਘ ਸੇਖੋਂ ਨੇ ਆਪਣੇ ਨਾਲ ਹੋਈਆਂ ਜਿਆਦਤੀਆਂ ਬਾਰੇ ਦੱਸਿਆ ਕਿ ਕਿਵੇਂ ਮੈਨੂੰ ਆਪਣੀ ਪਾਰਟੀ ਦੀ ਸਰਕਾਰ ਦੇ ਹੁੰਦਿਆਂ ਪ੍ਰੇਸ਼ਾਨ ਹੋਣਾ ਪਿਆ. ਉਨ੍ਹਾਂ ਡੇਰਾ ਸਿਰਸਾ ਵਿਵਾਦ ਦੌਰਾਨ ਆਪਣੇ ਪੈਟ੍ਰੋਲ ਪੰਪ ਤੇ ਹੋਈ ਭੰਨ ਤੋੜ ਤੋਂ ਬਾਅਦ ਕੋਈ ਕਾਰਵਾਈ ਨਾਂ ਕੀਤੇ ਜਾਣ ਦਾ ਗਿਲ੍ਹਾ ਕਰਦਿਆਂ ਕਿਹਾ ਕਿ ਜਦੋਂ ਸਾਡੀ ਆਪਣੀ ਪਾਰਟੀ ਦੀ ਸਰਕਾਰ ਚ’ ਹੀ ਸਾਡੀ ਕੋਈ ਸੁਣਵਾਈ ਨਹੀਂ ਤਾਂ ਹੋਰ ਕਿਥੇ ਹੋਊ ਸਾਡੀ ਸੁਣਵਾਈ?

ਇਸ ਸਮੇਂ ਫਰੀਦਕੋਟ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਜਿਲ੍ਹਾ ਪ੍ਰਧਾਨ ਰਹੇ ਮੈਡਮ ਵੀਨਾ ਸ਼ਰਮਾਂ ਨੇ ਦੱਸਿਆ ਕਿ ਕਿਵੇਂ ਕਿੱਕੀ ਢਿੱਲੋਂ ਦੇ ਅਕਾਲੀ ਦਲ ਚ’ ਹੁੰਦਿਆਂ ਸਾਡੇ ਤੇ ਨਾਜਾਇਜ ਪਰਚਾ ਹੋਇਆ ਸੀ ਅਤੇ ਅੱਜ ਉਹ ਕਾਂਗਰਸ ਚ’ ਐ ਤੇ ਸਾਡੀ ਹੁਣ ਵੀ ਕੋਈ ਪੁੱਛ ਨਹੀਂ ਅਤੇ ਨਜਰ-ਅੰਦਾਜ਼ ਕੀਤਾ ਜਾ ਰਿਹੈ.

ਇਸ ਸਮੇਂ ਫਰੀਦਕੋਟ ਦੇ ਪਿੰਡ ਵੀਰੇਵਾਲਾ ਦੇ ਸਾਬਕਾ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ ਨੇ ਦੱਸਿਆ ਕਿ ਕਿਵੇਂ ਮੇਰੀ ਇੱਕ ਕਨਾਲ ਦਾ ਇੰਤਕਾਲ ਕਰਨ ਲਈ ਤਹਿਸੀਲਦਾਰ ਨੇ ਨਾਂਹ-ਨੁੱਕਰ ਕੀਤੀ ਅਤੇ ਬੜੀ ਮੁਸ਼ਕਿਲ ਨਾਲ ਆਪਣਾ ਜਾਇਜ ਕੰਮ ਕਰਵਾਇਆ. ਉਨ੍ਹਾਂ ਗਿਲ੍ਹਾ ਕੀਤਾ ਕਿ ਜੇ ਸਾਡੇ ਜਾਇਜ ਕੰਮ ਹੀ ਨਹੀਂ ਹੁੰਦੇ ਅਤੇ ਛੋਟੇ ਅਫਸਰ ਹੀ ਸਾਡੀ ਕੋਈ ਸੁਣਵਾਈ ਨਹੀਂ ਕਰਦੇ ਤਾਂ ਫਿਰ ਵੱਡੇ ਅਫਸਰ ਸਾਡੀ ਗੱਲ ਕੀ ਸੁਣਨਗੇ ?

ਇਸੇ ਤਰ੍ਹਾਂ ਪਿੰਡ ਅਹਿਲ ਦੇ ਕਾਂਗਰਸੀ ਵਰਕਰ ਨੇ ਪਿਛਲੇ ਸਮੇਂ ਕਿੱਕੀ ਢਿੱਲੋਂ ਦੇ ਅਕਾਲੀ ਦਲ ਚ’ ਹੁੰਦਿਆਂ ਵੋਟਾਂ ਸਮੇਂ ਉਸਦੇ ਪਰਿਵਾਰ ਨਾਲ ਹੋਈ ਵਧੀਕੀ ਬਾਰੇ ਦੱਸਿਆ ਅਤੇ ਕਿਹਾ ਕਿ ਅੱਜ ਵੀ ਉਹੀ ਆਗੂ ਸਾਡੇ ਖੈਰ-ਖ੍ਵਾਹ ਬਣਾਏ ਹੋਏ ਹਨ. ਉਸਨੇ ਦੱਸਿਆ ਕਿ ਪਹਿਲਾਂ ਤਾਂ ਮੈਨੂੰ ਕਾਗਜ਼ ਦਾਖਿਲ ਕਰਨ ਤੋਂ ਰੋਕਿਆ ਗਿਆ ਸੀ ਅਤੇ ਨਾਂ ਰੁਕਣ ਤੇ ਸਖਤ ਕੁੱਟਮਾਰ ਕੀਤੀ ਗਈ ਅਤੇ ਸਾਨੂੰ ਅੱਜ ਤੱਕ ਕੋਈ ਇਨਸਾਫ਼ ਨਹੀਂ ਮਿਲਿਆ.

ਇਸ ਸਮੇਂ ਪੁਰਾਣੇ ਸੀਨੀਅਰ ਕਾਂਗਰਸੀ ਪ੍ਰੀਵਾਰ ਨਾਲ ਸੰਬੰਧਿਤ ਗੁਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਿਵੇਂ ਕਿੱਕੀ ਢਿੱਲੋਂ ਦੇ ਪੀ.ਏ ਬਲਕਰਨ ਨੰਗਲ ਦੇ ਕਹਿਣ ਤੇ ਪਿੰਡ ਡੱਲੇਵਾਲਾ ਵਿਖੇ ਸਾਂਝੇ ਖਾਲ ਦੀ ਨਿਸ਼ਾਨਦੇਹੀ ਕਰਨ ਆਏ ਅਫਸਰਾਂ ਨੇ ਡੇਢ ਕਰਮ ਹੋਰ ਅੱਗੇ ਕਰ ਦਿੱਤੀ. ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਆਮ ਹਨ ਅਤੇ ਪੁਰਾਣੇ ਵਰਕਰ ਮਾਯੂਸ ਹਨ.

ਇਸ ਸਮੇਂ ਇਕੱਠੀ ਹੋਈ ਸਾਰੀ ਸੀਨੀਅਰ ਕਾਂਗਰਸੀ ਲੀਡਰਸ਼ਿਪ ਨੇ ਭਾਈ ਰਾਹੁਲ ਸਿੱਧੂ ਜੀ ਨੂੰ ਬੇਨਤੀ ਕੀਤੀ ਕਿ ਸਾਡੀ ਚੀਕ-ਪੁਕਾਰ ਕੈਪਟਨ ਸਾਹਬ ਤੱਕ ਪਹੁੰਚਦੀ ਕਰਨ ਤਾਂਕਿ ਕਾਂਗਰਸੀ ਵਰਕਰ ਜਿਹੜੇ ਹੁਣ ਵੀ ਆਪਣੇ-ਆਪ ਨੂੰ ਲੁੱਟੇ-ਪੁੱਟੇ ਮਹਿਸੂਸ ਕਰ ਰਹੇ ਹਨ ਉਨ੍ਹਾਂ ਨੂੰ ਹੌਸਲਾਂ ਅਤੇ ਇਨਸਾਫ਼ ਮਿਲ ਸਕੇ ਜਿਸ ਨਾਲ ਪਾਰਟੀ ਦੇ ਟਕਸਾਲੀ ਪਰਿਵਾਰਾਂ ਨੂੰ ਬਣਦਾ ਸਤਿਕਾਰ ਮਿਲ ਸਕੇ ਅਤੇ ਭਾਵਿੱਖ ਚ’ ਪਾਰਟੀ ਨੂੰ ਹੋਰ ਮਜਬੂਤੀ ਮਿਲ ਸਕੇ.

LEAVE A REPLY