**ਉਕਤ ਵਿਧਾਇਕ ਦੇ ਅਕਾਲੀ ਦਲ ਚ’ ਹੁੰਦਿਆਂ ਉਸਦੀ ਧੱਕੇਸ਼ਾਹੀ ਦਾ ਸ਼ਿਕਾਰ ਬਣੇ ਟਕਸਾਲੀ ਕਾਂਗਰਸੀਆਂ ਨੇ ਭਾਈ ਰਾਹੁਲ ਸਾਹਮਣੇ ਆਪਣੇ ਦੁੱਖੜੇ ਫੋਲ੍ਹੇ
*ਪੁਰਾਣੇ ਕਾਂਗਰਸੀਆਂ ਨੂੰ ਵਿਧਾਇਕ ਵੱਲੋਂ ਗੁੱਠੇ ਲਾਉਣ ਦੇ ਲਾਏ ਇਲ੍ਜ਼ਾਮ
ਫਰੀਦਕੋਟ ਤੋਂ BB1INDIA ਬਿਉਰੋ ਰਿਪੋਰਟ-
ਫਰੀਦਕੋਟ- ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ਵਾਸ਼ ਪਾਤਰਾਂ ਚੋਂ ਇੱਕ ਅਤੇ ਲੰਘੀਆਂ ਵਿਧਾਨ ਸਭਾ ਚੋਣਾਂ ਚ’ ਕੋਟਕਪੂਰਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ੍ਹ ਚੁੱਕੇ ਭਾਈ ਕੁੱਕੂ ਜੀ ਦੇ ਬੇਟੇ ਭਾਈ ਰਾਹੁਲ ਸਿੰਘ ਸਿੱਧੂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਬਣਨ ਤੋਂ ਬਾਅਦ ਪਹਿਲੀ ਵਾਰ ਫਰੀਦਕੋਟ ਆਏ. ਫਰੀਦਕੋਟ ਪੁੱਜਣ ਤੇ ਉਨ੍ਹਾਂ ਦਾ ਸੀਨੀਅਰ ਕਾਂਗਰਸੀ ਆਗੂ ਸੁਰਜੀਤ ਸਿੰਘ ਢਿੱਲੋਂ ਦੇ ਗ੍ਰਹਿ ਫਰੀਦਕੋਟ ਵਿਖੇ ਇਕੱਠੀ ਹੋਈ ਸੀਨੀਅਰ ਟਕਸਾਲੀ ਕਾਂਗਰਸੀ ਲੀਡਰਸ਼ਿਪ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ.
ਇਸ ਮਿਲਣੀ ਸਮੇਂ ਉਦੋਂ ਦਿਲਚਸਪ ਸਥਿਤੀ ਪੈਦਾ ਹੋ ਗਈ ਜਦੋਂ ਕਾਂਗਰਸ ਦੇ ਪੁਰਾਣੇ ਟਕਸਾਲੀ ਪ੍ਰੀਵਾਰਾਂ ਦੇ ਵਰਕਰਾਂ ਅਤੇ ਆਗੂਆਂ ਦਾ ਸਥਾਨਕ ਵਿਧਾਇਕ ਕਿੱਕੀ ਢਿੱਲੋਂ ਵਿਰੁੱਧ ਗੁੱਸਾ ਵਿਸਫੋਟ ਬਣ ਫਟਿਆ. ਇਹ ਪਹਿਲੀ ਵਾਰ ਨਹੀਂ ਜਦੋਂ ਕਾਂਗਰਸੀ ਵਰਕਰਾਂ ਵੱਲੋਂ ਆਪਣੀ ਸਰਕਾਰ ਚ’ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਅਣਗੌਲੇ ਜਾਣ ਦਾ ਰੋਸ ਪ੍ਰਗਟਾਇਆ ਗਿਆ ਹੋਵੇ ਅਤੇ ਬਾਬਾ ਫਰੀਦ ਮੇਲੇ ਮੌਕੇ ਵੀ ਉਨ੍ਹਾਂ ਕੈਬਨਿਟ ਮੰਤਰੀ ਸ਼੍ਰੀ ਨਵਜੋਤ ਸਿੱਧੂ ਨੂੰ ਵੀ ਬੇਨਤੀ ਕੀਤੀ ਗਈ ਸੀ ਕਿ ਅਸੀਂ ਤਾਂ ਕਿੱਕੀ ਨੂੰ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਦੇ ਹੁਕਮਾਂ ਤੇ ਵੋਟਾਂ ਪਾਕੇ ਵਿਧਾਇਕ ਬਣਾ ਦਿੱਤਾ ਪਰ ਪ੍ਰਸ਼ਾਸ਼ਨ ਵੱਲੋਂ ਸਾਡੇ ਕੰਮ ਕਰਨੇ ਤਾਂ ਦੂਰ ਸਗੋਂ ਸਾਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਅਤੇ ਕੈਪਟਨ ਸਾਹਬ ਤੱਕ ਸਾਡਾ ਦਰਦ ਪਹੁੰਚਾਓ ਕਿਓਂਕਿ ਵਰਕਰ ਨਿਰਾਸ਼ ਹੋ ਚੁੱਕੇ ਹਨ.
ਪਰ ਇਸ ਵਾਰ ਦੀ ਖਾਸੀਅਤ ਇਹ ਸੀ ਕਿ ਪੁਰਾਣੇ ਟਕਸਾਲੀ ਅਤੇ ਕੈਪਟਨ ਦੇ ਸਿਪਾਹੀ ਕਾਂਗਰਸੀ ਇੱਕ ਜਗ੍ਹਾ ਇਕੱਠੇ ਹੋਏ ਅਤੇ ਅੱਜ ਆਪਣੇ ਤੇ ਹੋਏ ਜੁਲਮਾਂ ਅਤੇ ਧੱਕੇਸ਼ਾਹੀਆਂ ਬਾਰੇ ਖੁੱਲ੍ਹ ਕੇ ਦੱਸਿਆ. ਇਸ ਸਮੇਂ ਉਨ੍ਹਾਂ ਭਾਈ ਰਾਹੁਲ ਨੂੰ ਬੇਨਤੀ ਕੀਤੀ ਗਈ ਕਿ ਅਕਾਲੀ ਸਰਕਾਰ ਸਮੇਂ ਅਸੀਂ ਬਹੁਤ ਜੁਲਮ ਆਪਣੇ ਪਿੰਡਿਆਂ ਤੇ ਹੰਢਾਏ ਹਨ ਹੁਣ ਸਾਡੀ ਗੱਲ ਮਹਾਰਾਜਾ ਸਾਹਿਬ ਤੱਕ ਪਹੁੰਚਾਓ ਤਾਂਕਿ ਵਰਕਰਾਂ ਦੀ ਮਾਯੂਸੀ ਖਤਮ ਹੋ ਸਕੇ ਕਿਓਂਕਿ ਸਾਨੂੰ ਅੱਜ ਵੀ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਫਰੀਦਕੋਟ ਚ’ ਕਾਂਗਰਸ ਪਾਰਟੀ ਦਾ ਨਹੀਂ ਸਗੋਂ ਅਕਾਲੀਆਂ ਦਾ ਹੀ ਰਾਜ ਹੋਵੇ ਕਿਓਂਕਿ ਅਕਾਲੀਆਂ ਦੇ ਕੰਮ ਪਹਿਲ ਦੇ ਅਧਾਰ ਤੇ ਹੋ ਰਹੇ ਹਨ ਅਤੇ ਸੁਤੰਤਰਤਾ ਸੰਗ੍ਰਾਮੀਂ ਪੁਰਾਣੇ ਕਾਂਗਰਸੀ ਪ੍ਰੀਵਾਰਾਂ ਦੀ ਕੋਈ ਪੁੱਛ-ਗਿੱਛ ਨਹੀਂ ਹੋ ਰਹੀ ਅਤੇ ਉਹ ਨਿਰਾਸ਼ ਹਨ ਇਸ ਕਰਕੇ ਮਹਾਰਾਜਾ ਸਾਹਿਬ ਨੂੰ ਬੇਨਤੀ ਕਰੋ ਕਿ ਉਹ ਸਾਡੀ ਬਾਂਹ ਫੜ੍ਹਨ.