ਫਰੀਦਕੋਟ ਸ਼ਹਿਰ ਬਣਿਆ ਭੂ-ਮਾਫ਼ੀਆ ਦਾ ਅੱਡਾ, ਨਗਰ ਕੌਂਸਲ ਫਰੀਦਕੋਟ ਦੀ ਕਰੋੜਾਂ ਰੁਪੈ...

ਫਰੀਦਕੋਟ ਸ਼ਹਿਰ ਬਣਿਆ ਭੂ-ਮਾਫ਼ੀਆ ਦਾ ਅੱਡਾ, ਨਗਰ ਕੌਂਸਲ ਫਰੀਦਕੋਟ ਦੀ ਕਰੋੜਾਂ ਰੁਪੈ ਦੀ ਜਾਇਦਾਦ ਤੇ ਨਜਾਇਜ ਕਬਜੇ ਦੀ ਕੋਸ਼ਿਸ਼ ਲੋਕਾਂ ਵੱਲੋਂ ਨਕਾਮ 

2209
SHARE
ਪੁਲਿਸ ਵੱਲੋਂ ਮੌਕੇ ਤੋਂ ਮਲਬੇ ਨਾਲ ਭਰਿਆ ਟਰੈਕਟਰ ਟਰਾਲੀ ਲਿਆ ਕਬਜੇ ਵਿਚ
ਫਰੀਦਕੋਟ ਤੋਂ  ਡਿੰਪੀ ਸੰਧੂ ਦੀ ਰਿਪੋਰਟ।
ਫਰੀਦਕੋਟ ਵਿਚ ਬੀਤੇ ਕੱਲ੍ਹ ਕੁਝ ਲੋਕਾਂ ਵੱਲੋਂ ਫਰੀਦਕੋਟ ਸ਼ਹਿਰ ਦੇ ਸਭ ਤੋਂ ਮਹਿੰਗੇ ਇਲਾਕੇ ਵਿੱਚ ਸਥਿਤ ਜਗ੍ਹਾ ਜਿਹੜੀ ਨਗਰ ਕੌਂਸਲ ਨੇ ਕਿਰਾਏ ਤੇ ਦਿੱਤੀ ਹੋਈ ਸੀ, ਵਿੱਚ ਬਣੀ ਬਿਲਡਿੰਗ ਨੂੰ, ਕੁਝ ਲੋਕਾਂ ਵੱਲੋਂ ਕਥਿਤ ਤੌਰ ਤੇ ਢਾਹ ਕੇ ਜਗ੍ਹਾ ਉੱਤੇ ਕਬਜਾ ਕਰਨ ਅਤੇ ਮਲਬਾ ਕੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ. ਇਸ ਜਗ੍ਹਾ ਤੇ ਹੋ ਰਹੇ ਕਬਜ਼ੇ ਸੰਬੰਧੀ ਸ਼ਹਿਰ ਚ’ ਰੌਲਾ ਪੈਣ ਤੇ ਪ੍ਰਸ਼ਾਸ਼ਨ ਹਰਕਤ ਵਿੱਚ ਆਇਆ ਅਤੇ ਕਾਰਜ ਸਾਧਕ ਅਫਸਰ ਨਗਰ ਕੌਸਲ ਫਰੀਦਕੋਟ ਵੱਲੋਂ ਸਾਰਾ ਮਾਮਲਾ ਜਿਲ੍ਹਾ ਪੁਲਿਸ ਮੁਖੀ ਫਰੀਦਕੋਟ,ਡਿਪਟੀ ਕਮਿਸਨਰ ਫਰੀਦਕੋਟ ਅਤੇ ਸ਼ਥਾਨਿਕ ਸਰਕਾਰਾਂ ਵਿਭਾਗ ਦੇ ਉਚ ਅਧਿਕਾਰੀਆ ਦੇ ਧਿਆਨ ਵਿਚ ਲਿਆਦੇ ਜਾਣ ਤੇ ਥਾਨਾ ਸਿਟੀ ਫਰੀਦਕੋਟ ਦੀ ਪੁਲਿਸ ਨੇ ਮੌਕੇ ਤੋਂ ਇਕ ਟਰੈਕਟਰ ਟਰਾਲੀ ਮਲਬੇ ਦੇ ਭਰੇ ਹੋਏ ਜਬਤ ਕਰ ਲਏ ਹਨ।
ਜਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਨਗਰ ਕੌਂਸਲ ਫਰੀਦਕੋਟ ਦੀ ਪ੍ਰਾਪਰਟੀ ਨੰਬਰ 117 ਅਤੇ 117/1 ਜੋ ਨੈਸਨਲ ਹਾਈਵੇ ਨੰਬਰ 15 ਤੇ ਕੋਟਕਪੂਰਾ ਰੋਡ ਤੇ ਸਥਿਤ ਹੈ ਉਹ ਅਜੀਤ ਸਿੰਘ,ਬਲਜੀਤ ਸਿੰਘ ਪੁੱਤਰ ਰਾਜ ਸਿੰਘ ਵਗੈਰਾ ਦੇ ਨਾਮ ਪਰ ਕਿਰਾਏ ਤੇ ਅਲਾਟ ਹੋਈ ਹੈ ਜਿਸ ਵਿਚੋਂ ਬੀਤੇ ਕੱਲ੍ਹ ਕੁਝ ਲੋਕਾ ਵੱਲੋਂ ਇਸ ਦੀ ਬਿਲਡਿੰਗ ਨੂੰ ਢਾਹ ਕੇ ਇਸਦਾ ਮਲਬਾ ਖੁਰਦ ਬੁਰਦ ਕਰਨ ਦੀ ਕੋਸਿਸ ਕੀਤੀ ਗਈ ਪਤਾ ਚਲਦੇ ਹੀ ਨਗਰ ਕੌਂਸਲ ਫਰੀਦਕੋਟ ਦੇ ਕਾਰਜ ਸਾਧਕ ਅਫਸਰ ਵੱਲੋਂ ਕਿਰਾਏਦਾਰਾਂ ਨੂੰ ਪੱਤਰ ਨੰਬਰ 2918 ਮਿਤੀ 18/10/2017  ਜਾਰੀ ਕਰ ਕੇ ਦੋ ਦਿਨਾਂ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਅਤੇ ਇਸ ਦੀ ਕਾਪੀ ਐਸ.ਐਸ.ਪੀ ਫਰੀਦਕੋਟ, ਡਿਪਟੀ ਕਮਿਸਨਰ ਫਰੀਦਕੋਟ ਅਤੇ ਡਰਾਇਕਟਰ ਸਥਾਨਿਕ ਸਰਕਾਰਾਂ ਵਿਭਾਗ ਪੰਜਾਬ ਨੂੰ ਭੇਜੀ ਗਈ ਜਿਸ ਤੇ ਹਰਕਤ ਵਿਚ ਆਉਂਦਿਆ ਥਾਨਾਂ ਸਿਟੀ ਫਰੀਦਕੋਟ ਦੀ ਪੁਲਿਸ ਨੇ ਮੌਕੇ ਤੇ ਜਾ ਕੇ ਇਕ ਟਰੈਕਟਰ ਟਰਾਲੀ ਮਲਬੇ ਦੇ ਭਰੇ ਹੋਏ ਆਪਣੇ ਕਬਜੇ ਵਿਚ ਲਏ ਅਤੇ ਅੱਗੇ ਦੀ ਕਾਰਵਾਈ ਅਰੰਭੀ।

ਇਸ ਸਾਰੇ ਮਾਮਲੇ ਬਾਰੇ ਜਦ ਕਾਰਜ ਸਾਧਕ ਅਫਸਰ ਨਗਰ ਕੌਂਸਲ ਫਰੀਦਕੋਟ ਇੰਦਰ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਗੱਲ ਨੂੰ ਗੋਲਮੋਲ ਕਰਦਿਆ ਕੋਈ ਤਸਲੀਬੱਖਸ਼ ਜਵਾਬ ਨਹੀਂ ਦਿੱਤਾ ਅਤੇ ਇੰਨਾਂ ਹੀ ਕਿਹਾ ਕਿ ਉਹਨਾ ਵੱਲੋਂ ਇਸ ਕਿਰਾਏ ਤੇ ਦਿੱਤੀ ਬਿੱਲਡਿੰਗ ਦੇ ਕਿਰਾਏਦਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।

ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸ਼ਨ ਇਸ ਮਾਮਲੇ ਚ’ ਕੀ ਕਾਰਵਾਈ ਕਰਦੈ ਕਿਓਂਕਿ ਲੋਕ ਦੱਬੀ ਆਵਾਜ਼ ਚ’ ਇਸ ਨਾਜਾਇਜ ਕਬਜ਼ੇ ਵਿੱਚ ਸੱਤਾਧਾਰੀ ਧਿਰ ਵੱਲੋਂ ਭੂ-ਮਾਫੀਆ ਨੂੰ ਸਰਪ੍ਰਸਤੀ ਦਾ ਸ਼ੱਕ ਪ੍ਰਗਟਾ ਰਹੇ ਹਨ ਅਤੇ ਅਜਿਹੀਆਂ ਕਾਰਵਾਈਆਂ ਨਾਲ ਕਾਂਗਰਸ ਪਾਰਟੀ ਉੱਤੇ ਸੁਆਲ ਉੱਠ ਰਹੇ ਹਨ.

LEAVE A REPLY