ਫਰੀਦਕੋਟ ਚ’ ਨਜਾਇਜ ਕਬਜਿਆਂ ਤੇ ਗਰਮਾਈ ਸਿਆਸਤ ! ਬੰਟੀ ਰੋਮਾਣਾ ਵੱਲੋਂ ਸਿੱਧੇ...

ਫਰੀਦਕੋਟ ਚ’ ਨਜਾਇਜ ਕਬਜਿਆਂ ਤੇ ਗਰਮਾਈ ਸਿਆਸਤ ! ਬੰਟੀ ਰੋਮਾਣਾ ਵੱਲੋਂ ਸਿੱਧੇ ਤੌਰ ਤੇ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਉੱਤੇ ਨਾਜਾਇਜ ਕਬਜ਼ੇ ਕਰਨ ਦੇ ਲਾਏ ਦੋਸ਼,

550
SHARE
*ਪ੍ਰਸ਼ਾਸ਼ਨ ਨੂੰ ਸਖਤ ਕਾਰਵਾਈ ਕਰਨ ਦੀ ਕੀਤੀ ਅਪੀਲ
*ਸ਼ਰੇਆਮ ਨਜ਼ਾਇਜ ਕਬਜ਼ੇ ਕਰਨ ਵਾਲਿਆਂ ਤੇ ਸੋਮਵਾਰ ਤੱਕ ਸਖਤ ਕਾਰਵਾਈ ਨਾਂ ਕਰਨ ਤੇ ਨੈਸ਼ਨਲ ਹਾਈਵੇ ਜਾਮ ਕਰਨ ਦੀ ਦਿੱਤੀ ਚਿਤਾਵਨੀ  

                          ਫਰੀਦਕੋਟ ਤੋਂ ਡਿੰਪੀ ਸੰਧੂ ਦੀ ਰਿਪੋਰਟ-

ਫਰੀਦਕੋਟ ਵਿੱਚ ਬੀਤੇ ਦਿਨ੍ਹੀ ਕੋਟਕਪੂਰਾ ਰੋਡ ਤੇ ਨਗਰ ਕੌਂਸਲ ਦੀ ਹੋਟਲ ਟਰੰਪ ਪਲਾਜ਼ਾ ਦੇ ਬਿੱਲਕੁਲ ਨਾਲ ਬਹੁਤ ਹੀ ਕੀਮਤੀ ਜਗ੍ਹਾਂ ਤੇ ਕੁਝ ਲੋਕਾਂ ਵਲੋਂ ਕੀਤੇ ਜਾ ਰਹੇ ਨਜਾਇਜ਼ ਕਬਜੇ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਅੱਜ ਇਸ ਗੰਭੀਰ ਮਸਲੇ ਤੇ ਯੂਥ ਅਕਾਲੀ ਦਲ ਦੇ ਪੰਜਾਬ ਕੋਆਡੀਨੇਟਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਆਪਣੇ ਗ੍ਰਹਿ ਵਿਖੇ ਪ੍ਰੈਸ ਵਾਰਤਾ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਸ਼ਰੇਆਮ ਕਾਂਗਰਸੀ ਵਿਧਾਇਕ ਦਾ ਨਾਂ ਲੈਂਦਿਆਂ ਉਸ ਉੱਤੇ ਆਪਣੇ ਵਰਕਰਾਂ ਰਾਹੀਂ ਸ਼ਹਿਰ ਵਿੱਚ ਨਜਾਇਜ਼ ਕਬਜੇ ਕਰਨ ਦੇ ਗੰਭੀਰ ਦੋਸ਼ ਲਾਏ ।

ਇਸ ਬਾਰੇ ਚ’ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੰਟੀ ਰੋਮਾਣਾ ਨੇ ਕਿਹਾ ਕਿ ਸ਼ਹਿਰ ਅੰਦਰ ਸਰਕਾਰੀ ਜਗ੍ਹਾ ਉੱਤੇ ਕੀਤੇ ਜਾ ਰਹੇ ਕਬਜਿਆਂ ਵਿੱਚ ਸਿੱਧੇ ਤੌਰ ਤੇ ਫਰੀਦਕੋਟ ਦੇ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਦਾ ਹੱਥ ਹੈ ਉਹਨਾਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਜਾਇਜ਼ ਕਬਜੇ ਕਰਨ ਵਾਲਿਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਨੈਸ਼ਨਲ ਹਾਈਵੇ ਤੇ ਜਾਮ ਲਾਉਣਗੇ ਅਤੇ ਕਿਸੇ ਵੀ ਕੀਮਤ ਤੇ ਕਿਸੇ ਨੂੰ ਸਰਕਾਰੀ ਜਗ੍ਹਾ ਤੇ ਕਬਜਾ ਨਹੀਂ ਕਰਨ ਦਿੱਤਾ ਜਾਵੇਗਾ।

ਦੂਜੇ ਪਾਸੇ ਅਗਰ ਗੱਲ ਪਬਲਿਕ ਦੀ ਕਰੀਏ ਤਾਂ ਅਜਿਹੀ ਹੀ ਘੁਸਰ-ਮੁਸਰ ਲੋਕਾਂ ਅੰਦਰ ਵੀ ਚੱਲ ਰਹੀ ਹੈ ਕਿ ਸਿਆਸੀ ਸਰਪ੍ਰਸਤੀ ਬਿਨ੍ਹਾਂ ਅਜਿਹਾ ਕਰਨਾ ਅਸੰਭਵ ਹੈ ਕਿਓਂਕਿ ਇਹ ਜਗ੍ਹਾ ਸ਼ਹਿਰ ਦੇ ਮਹਿੰਗੇ ਇਲਾਕੇ ਅਤੇ ਸ਼ਹਿਰ ਦੇ ਐਨ ਵਿਚਕਾਰ ਸਥਿਤ ਹੈ ਅਤੇ ਐਸੀ ਭੀੜ-ਭਰੇ ਇਲਾਕੇ ਚ’ ਸ਼ਰੇਆਮ ਐਨੀ ਜੁਰਅਤ ਕਿਸੇ ਆਮ ਵਿਅਕਤੀ ਦੀ ਨਹੀਂ ਹੋ ਸਕਦੀ. ਇਸ ਤੋਂ ਇਲਾਵਾ ਕਬਜਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਨਾ ਤਾਂ ਦੂਰ ਅਜੇ ਤੱਕ ਕਿਸੇ ਉੱਤੇ ਪਰਚਾ ਹੀ ਦਰਜ਼ ਨਹੀਂ ਕੀਤਾ ਗਿਆ ਅਤੇ ਪ੍ਰਸ਼ਾਸ਼ਨ ਦੀ ਅਜਿਹੀ ਢਿੱਲੀ ਕਾਰਵਾਈ ਆਪਣੇ-ਆਪ ਵਿੱਚ ਹੀ ਕਈ ਸਵਾਲ ਖੜੇ ਕਰਦੀ ਹੈ।

LEAVE A REPLY