ਫ਼ਿਰੋਜ਼ਪੁਰ (ਬਿਉਰੋ) ਜ਼ਿਲ੍ਹੇ ਵਿੱਚ ਉਦਯੋਗਿਕ/ਪ੍ਰਾਈਵੇਟ ਕੰਪਨੀਆਂ ਸਥਾਪਿਤ ਮਾਲ ਤੇ ਹੋਟਲਾਂ ਵਿੱਚ ਇਲੈਕਟਰੀਸ਼ਨ, ਟਰਨਰ, ਮਕੈਨਿਸਟ, ਡਾਟਾ ਐਂਟਰੀ ਓਪਰੇਟਰ, ਕਾਰਪੈਂਟਰ, ਸਕਿਓਰਿਟੀ ਗਾਰਡ ਅਤੇ ਸੇਲਜ਼ ਮੈਨ ਦੀ ਭਰਤੀ ਲਈ ਸਬੰਧਤ ਫਰਮਾਂ ਜ਼ਿਲ੍ਹਾ ਬਿਉਰੋ ਆਫ਼ ਰੋਜ਼ਗਾਰ ਅਤੇ ਕਾਰੋਬਾਰ, ਆਈ ਬਲਾਕ, ਕਮਰਾ ਨੰ: 201, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਾਂ ਈ-ਮੇਲ degtofzr@gmail.com ਤੋਂ ਇਲਾਵਾ ਟੈਲੀਫੋਨ ਨੰ: 01632-242645 ਜਾਂ ਮੋਬਾਇਲ ਨੰ: 98557-18699, 95306-08886 ਤੇ ਅਸਾਮੀਆਂ ਭਰਨ ਲਈ ਆਪਣੀ ਲੋੜ ਅਨੁਸਾਰ ਸੰਪਰਕ ਕਰ ਸਕਦੇ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਿਨੀਤ ਕੁਮਾਰ ਆਈ.ਏ.ਐਸ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਤਕਨੀਕੀ ਸਿੱਖਿਆ ਪ੍ਰਾਪਤ ਨੌਜਵਾਨਾਂ ਨੂੰ ਹੋਰ ਰੁਜ਼ਗਾਰ ਦੇਣ ਲਈ ਜਲਦ ਹੀ ਰੁਜ਼ਗਾਰ ਮੇਲਾ ਵੀ ਲਗਾਇਆ ਜਾਵੇਗਾ।