ਫਿਰੋਜ਼ਪੁਰ (ਮਨੋਹਰ ਲਾਲ) ਸਮਾਜਿਕ ਕਾਰਜਾਂ ਵਿਚ ਵੱਧ ਚੜ• ਕੇ ਹਿੱਸਾ ਲੈਣ ਵਾਲੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਸ਼ਹਿਰ ਇਕ ਨਾਮੀ ਸੰਸਥਾ ਹੈ। ਜਿਸ ਨੇ ਹਮੇਸ਼ਾ ਸਮਾਜ ਭਲਾਈ ਦੇ ਕੰਮਾਂ ਵਿਚ ਆਪਣਾ ਯੋਗਦਾਨ ਦੇ ਕੇ ਸਿਹਤਮੰਦ ਨਿਰੋਏ ਸਮਾਜ ਦੀ ਸਿਰਜਣਾ ਵਿਚ ਹਿੱਸਾ ਪਾਇਆ ਹੈ। ਉਹ ਕੰਮ ਭਾਵੇਂ ਸਿੱਖਿਆ ਦੇ ਖੇਤਰ ਨਾਲ ਸਬੰਧਤ ਹੋਵੇ, ਭਾਵੇਂ ਨਾਰੀ ਉਥਾਨ ਲਈ ਜਾਂ ਸਿਹਤ ਸਬੰਧੀ ਰੋਟਰੀ ਕਲੱਬ ਹਮੇਸ਼ਾ ਇਨ੍ਹਾਂ ਕਾਰਜਾਂ ਲਈ ਅੱਗੇ ਰਿਹਾ ਹੈ। ਇਸੇ ਸਭ ਦੇ ਚੱਲਦਿਆਂ ਰੋਟਰੀ ਕਲੱਬ ਫਿਰੋਜ਼ਪੁਰ ਵੱਲੋਂ ਗਰੀਬ 5 ਜੋੜਿਆਂ ਦਾ ਪਹਿਲਾ ਸਮੂਹਿਕ ਵਿਆਹ ਸਮਾਰੋਹ ਹਰਵਿੰਦਰ ਘਈ ਦੀ ਅਗਵਾਈ ਵਿਚ ਆਯੋਜਿਤ ਕੀਤਾ ਗਿਆ ਹੈ।
ਇਸ ਕਾਰਜ ਵਿਚ ਚੇਅਰਮੈਨ ਅਸ਼ੋਕ ਬਹਿਲ, ਸੈਕਟਰੀ ਗੁਲਸ਼ਨ ਸਚਦੇਵਾ, ਵਿਸ਼ੇਸ਼ ਯੋਗਦਾਨ ਅਸ਼ੋਕ ਕੁਮਾਰ ਰਿੰਪੀ ਦਾ ਰਿਹਾ। ਇਹ ਵਿਆਹ ਸਮਾਰੋਹ ਵੀ ਗਰੈਂਡ ਹੋਟਲ ਵਿਚ ਹੀ ਸੰਪੰਨ ਕੀਤਾ ਗਿਆ। ਜਿਥੇ ਪੰਜ ਗਰੀਬ ਜੋੜਿਆਂ ਨੂੰ ਵਿਆਹ ਦੇ ਬੰਧਨ ਵਿਚ ਬੱਝੇ, ਉਥੇ ਨਾਲ ਹੀ ਵਿਆਹ ਵਿਚ ਮਾਪਿਆਂ ਵੱਲੋਂ ਦਿੱਤੀ ਜਾਂਦੀ ਮਾਲੀ ਸਹਾਇਤਾ ਵਜੋਂ ਇਨ•ਾਂ ਜੋੜਿਆਂ ਨੂੰ ਬੈੱਡ, ਕੰਬਲ, ਸਿਲਾਈ ਮਸ਼ੀਨਾਂ ਅਤੇ ਹੋਰ ਜ਼ਰੂਰਤ ਦਾ ਸਮਾਨ ਦੇ ਕੇ ਰੋਟਰੀ ਕਲੱਬ ਦੇ ਮਾਪਿਆਂ ਵਾਲੀ ਭੂਮਿਕਾ ਨਿਭਾਈ। ਵਿਆਹ ਦਾ ਇਹ ਸਾਰਾ ਕਾਰਜ ਰੋਟਰੀ ਕਲੱਬ ਦੇ ਮੈਂਬਰਾਂ ਅਤੇ ਹਰਵਿੰਦਰ ਘਈ ਦੀ ਪ੍ਰਧਾਨਗੀ ਵਿਚ ਸਫਲ ਰਿਹਾ। ਇਸ ਮੌਕੇ ਰੋਟਰੀਅਨ ਵਿਜੇ ਅਰੋੜਾ, ਰੋਟਰੀਅਨ ਲਲਿਤ ਕੋਹਲੀ, ਰੋਟਰੀਅਨ ਸ਼ਿਵ ਸੇਠੀ, ਰੋਟਰੀਅਨ ਅਨਿਲ ਸੂਦ, ਰੋਟਰੀਅਨ ਰਾਜੇਸ਼ ਮਲਿਕ, ਰੋਟਰੀਅਨ ਬਲਦੇਵ ਸਲੂਜਾ, ਰੋਟਰੀਅਨ ਐੱਸਐੱਸ ਸੰਧੂ, ਰੋਟਰੀਅਨ ਅਸ਼ਵਨੀ ਗਰੋਵਰ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।