ਅਸ਼ਵਿੰਦਰ ਬੱਤਾ ਦੇ ਚੈਂਬਰ ‘ਚ ਚੋਰੀ

ਅਸ਼ਵਿੰਦਰ ਬੱਤਾ ਦੇ ਚੈਂਬਰ ‘ਚ ਚੋਰੀ

24
SHARE
-ਅਣਪਛਾਤੇ ਚੋਰ ਨੇ ਕੀਤਾ ਸਾਰਾ ਰਿਕਾਰਡ ਚੋਰੀ

ਫਿਰੋਜ਼ਪੁਰ (ਮਨੋਹਰ ਲਾਲ) ਫਿਰੋਜ਼ਪੁਰ ਇਲਾਕੇ ਵਿਚ ਚੋਰ ਐਨੇ ਸਰਗਰਮ ਹਨ ਕਿ ਉਹ ਵਕੀਲਾਂ ਦੇ ਚੈਂਬਰਾਂ ਵਿਚ ਵੀ ਚੋਰੀਆਂ ਕਰ ਰਹੇ ਹਨ। ਜਿਸ ਦੀ ਤਾਜ਼ਾ ਉਦਾਹਰਣ ਜਿਲ੍ਹਾ ਫਿਰੋਜ਼ਪੁਰ ਵਿਚ ਅਸ਼ਵਿੰਦਰ ਬੱਤਾ ਵਕੀਲ ਦੇ ਚੈਂਬਰ ਤੋਂ ਮਿਲਦੀ ਹੈ, ਜਿਥੇ ਅਣਪਛਾਤੇ ਚੋਰ ਚੈਂਬਰ ਦੇ ਤਾਲਾ ਤੋੜ ਕੇ ਸਾਰਾ ਰਿਕਾਰਡ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਅਸ਼ਵਿੰਦਰ ਬੱਤਾ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਵੀ ਆਪਣੇ ਚੈਂਬਰ ਨੂੰ ਚੰਗੀ ਤਰ੍ਹਾਂ ਤਾਲਾ ਵਗੈਰਾ ਲਾ ਕੇ ਗਿਆ ਸੀ।

ਉਸ ਨੇ ਦੱਸਿਆ ਕਿ ਸਵੇਰ ਹੋਣ ਤੇ ਜਦ ਮੰਗਤ ਰਾਮ ਮੁਨਸ਼ੀ ਉਸ ਦੇ ਚੈਂਬਰ ਤੇ ਆਇਆ ਤਾਂ ਵੇਖਿਆ ਕਿ ਉਸ ਦੇ ਚੈਂਬਰ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਹਨ। ਜਿਸ ਦੀ ਜਾਣਕਾਰੀ ਉਸ ਨੂੰ ਤੁਰੰਤ ਦਿੱਤੀ। ਅਸ਼ਵਿੰਦਰ ਬੱਤਾ ਵਕੀਲ ਨੇ ਦੱਸਿਆ ਕਿ ਜਦ ਉਹ ਆਪਣੇ ਚੈਂਬਰ ਤੇ ਆਇਆ ਤਾਂ ਵੇਖਿਆ ਕਿ ਉਸ ਦੇ ਚੈਂਬਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਚੈਂਬਰ ਅੰਦਰ ਪਿਆ ਸਾਰਾ ਰਿਕਾਰਡ ਚੋਰੀ ਹੋ ਚੁੱਕਾ ਸੀ। ਉਸ ਨੇ ਦੱਸਿਆ ਕਿ ਕੁਝ ਚਿਰ ਪਹਿਲਾ ਵੀ ਵਕੀਲਾਂ ਦੇ ਚੈਂਬਰਾਂ ਵਿਚ ਚੋਰੀਆਂ ਹੋ ਚੁੱਕੀਆਂ ਹਨ। ਅਸ਼ਵਿੰਦਰ ਬੱਤਾ ਨੇ ਦੱਸਿਆ ਕਿ ਇਸ ਚੋਰੀ ਦੀ ਘਟਨਾ ਸਬੰਧੀ ਉਹ ਜਿਲ੍ਹਾ ਪੁਲਸ ਮੁੱਖੀ ਨੂੰ ਵੀ ਮਿਲਣਗੇ। ਅਸ਼ਵਿੰਦਰ ਬੱਤਾ ਵਕੀਲ ਨੇ ਦੱਸਿਆ ਕਿ ਇਸ ਚੋਰੀ ਦੀ ਘਟਨਾ ਸਬੰਧੀ ਉਨ੍ਹਾਂ ਨੇ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ।

LEAVE A REPLY