ਪੰਜਾਬ ਰਾਜ ਸਕੂਲ ਖੇਡਾਂ, ਓਵਰ ਆਲ ਟਰਾਫ਼ੀ ਰਹੀ ਪਟਿਆਲਾ ਦੇ ਨਾਮ

ਪੰਜਾਬ ਰਾਜ ਸਕੂਲ ਖੇਡਾਂ, ਓਵਰ ਆਲ ਟਰਾਫ਼ੀ ਰਹੀ ਪਟਿਆਲਾ ਦੇ ਨਾਮ

57
SHARE

ਜਲੰਧਰ (ਬਿਉਰੋ) ਇਥੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਬਰਲਟਨ ਪਾਰਕ ਵਿਖੇ ਪੰਜਾਬ ਰਾਜ ਖੇਡਾਂ ਲੜਕੇ 17 ਸਾਲ ਉਮਰ ਵਰਗ ਤੋਂ ਘੱਟ ਦੇ ਆਖਰੀ ਦਿਨ ਪਟਿਆਲਾ ਨੇ 24 ਅੰਕ ਪ੍ਰਾਪਤ ਕਰਕੇ ਓਵਰਆਲ ਟ੍ਰਾਫੀ ਤੇ ਕਬਜਾ ਕੀਤਾ, ਲੁਧਿਆਣਾ ਦਾ ਦੁਜਾ ਸਥਾਨ ਰਿਹਾ ਜਿਸ ਨੇ 14 ਅੰਕ ਪ੍ਰਾਪਤ ਕੀਤਾ ਜਦ ਕਿ ਅੰਮ੍ਰਿਤਸਰ ਨੇ 13 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਮੋਕੇ ਤੇ ਸ. ਭੁਪਿੰਦਰਪਾਲ ਸਿੰਘ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੁੱਖ ਮਹਿਮਾਨ ਸਨ ਅਤੇ ਉਹਨਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ

DSC_1040

ਇਸ ਤੋਂ ਪਹਿਲਾਂ ਕਰਤਾਰ ਸਿੰਘ ਮੈਹੰਬੀ ਸਹਾਇਕ ਡਾਇਰੈਕਟਰ ਸਪੋਰਟਸ ਪੰਜਾਬ ਜੀ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਮਹਿਮਾਨਾ ਦਾ ਨਿਗ੍ਹਾ ਸਵਾਗਤ ਕੀਤਾ| ਇਸ ਮੋਕੇ ਤੇ ਸ. ਸੁਰਜੀਤ ਸਿੰਘ ਸੰਧੂ ਡਿਪਟੀ ਡਾਇਰੈਕਟਰ ਸਪੋਰਟਸ ਪੰਜਾਬ ਅਤੇ ਕੈਪਟਨ ਧਾਂਮੀ ਡਿਪਟੀ ਡਾਇਰੈਕਟਰ ਯੂਵਕ ਸੇਵਾਵਾਂ ਜੀ ਪ੍ਰਗਟ ਸਨ| ਇਸ ਮੋਕੇ ਤੇ ਐਸ.ਡੀ.ਫੁਲੜਵਾਲ ਸਕੂਲ ਲਾਡੋਵਾਲੀ ਰੋਡ ਜਲੰਧਰ ਦੇ ਵਿਧਿਆਰਥੀਆਂ ਵਲੋਂ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ । ਸ਼ਾਟਪੁਟ ਵਿੱਚ ਜਲੰਧਰ ਦੇ ਧਨਵੀਰ ਸਿੰਘ ਨੇ 17.51 ਮੀਟਰ ਗੋਲਾ ਸਿੱਟ ਕੇ ਸੋਨੇ ਦਾ ਤਮਗਾ ਜਿਤਿਆ, ਮੋਗਾ ਦੇ ਕਰਮਵੀਰ ਸਿੰਘ ਨੇ 17.23 ਮੀਟਰ ਨਾਲ ਚਾਂਦੀ ਦਾ ਜਦ ਕਿ ਜਲੰਧਰ ਦੇ ਹੀ ਜਸਕਰਨ ਸਿੰਘ ਨੇ 16.54 ਮੀਟਰ ਨਾਲ ਕਾਂਸੇ ਦਾ ਤਮਗਾ ਜਿਤਿਆ 400 % 100 ਮੀਟਰ ਰਿਲੇਹ ਵਿੱਚ ਕਪੂਰਥਲਾ ਨੇ 45.95 ਸੈਕਿੰਡ ਵਿੱਚ ਸੋਨੇ ਦੇ, ਮੋਹਾਲੀ ਨੇ 46.22 ਸੈਕਿੰਡ ਵਿੱਚ ਚਾਂਦੀ ਦਾ ਅਤੇ ਮੋਗਾ ਨੇ 46.45 ਸੈਕਿੰਡ ਵਿੱਚ ਕਾਂਸੇ ਦਾ ਤਮਗਾ ਜਿਤਿਆ ।
DSC_1037
ਬਾਸਕਟਬਾਲ ਦੇ ਫਾਈਨਲ ਮੈਚ ਵਿੱਚ ਲੁਧਿਆਣਾ ਨੇ ਪਟਿਆਲਾ ਨੂੰ 50-46 ਅੰਕਾਂ ਨਾਲ ਹਰਾ ਕਿ ਸੋਨੇ ਦਾ ਜਦ ਕਿ ਬਠਿੰਡਾ ਨੇ ਹੁਸ਼ਿਆਰਪੁਰ ਨੂੰ 76-60 ਅੰਕਾਂ ਨਾਲ ਹਰਾ ਕੇ ਕਾਂਸੇ ਦਾ ਤਮਗਾ ਜਿਤਿਆ । ਕੁਸ਼ਤੀ ਮੁਕਾਬਲੇ ਵਿੱਚ ਅੰਮ੍ਰਿਤਸਰ ਨੇ ਓਵਰਆਲ ਟੀਮ ਚੈਂਪੀਅਨਸ਼ਿਪ ਵਿੱਚ 10 ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ, ਤਰਨਤਾਰਨ ਨੇ ਦੂਜਾ ਅਤੇ ਫਰੀਦਕੋਟ ਨੇ 8 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ । ਕਬੱਡੀ ਮੁਕਾਬਲਿਆਂ ਵਿੱਚ ਗੁਰਦਾਸਪੁਰ ਨੇ ਫਾਜਿਲਕਾ ਨੂੰ ਕੜੇ ਮੁਕਾਬਲੇ ਵਿੱਜ 40-33 ਹਰਾ ਕੇ ਸੋਨੇ ਦਾ ਤਮਗਾ ਜਿਤਿਆ ਅਤੇ ਰੂਪਨਗਰ ਤੇ ਫਤਿਹਗੜ੍ਹ ਸਾਹਿਬ  ਨੇ ਸਾਂਝੇ ਤੋਰੇ ਕਾਂਸੇ ਦਾ ਤਮਗਾ ਜਿਤਿਆ । ਜੂਡੋ ਪਟਿਆਲਾ ਨੇ 14 ਅੰਕ ਲੈਕੇ ਸੋਨੇ ਦਾ, ਲੁਧਿਆਣਾ ਨੇ 10 ਅੰਕਾਂ ਨੇ ਚਾਂਦੀ ਦਾ ਅਤੇ ਗੁਰਦਾਸਪੁਰ ਨੇ 8 ਅੰਕ ਪ੍ਰਾਪਤ ਕਰਕੇ ਕਾਂਸੇ ਦਾ ਤਮਗਾ ਜਿਤਿਆ ।ਫੁਟਬਾਲ ਦੇ ਉਤਸ਼ਾਹ ਭਰੇ ਫਾਈਨਲ ਮੁਕਾਬਲੇ ਵਿਚ ਪਟਿਆਲਾ ਨੇ ਕਪੂਰਥਲਾ ਨੂੰ 5-4 ਟਾਈ ਬ੍ਰੇਕਰ ਨਾਲ ਹਰਾ ਕੇ ਸੋਨੇ ਦਾ ਜਦ ਕਿ ਗੁਰਦਾਸਪੁਰ ਨੇ ਜਲੰਧਰ ਨੂੰ 4-3 ਟਾਈ ਬ੍ਰੇਕਰ ਨਾਲ ਹਰਾ ਕੇ ਕਾਂਸੇ ਦਾ ਤਮਗਾ ਜਿਤਿਆ । ਹਾਕੀ ਦੇ ਫਾਈਨਲ ਦੇ ਸਖੱਤ ਮੁਕਾਬਲੇ ਵਿੱਚ ਪਟਿਆਲਾ ਨੇ ਅੰਮ੍ਰਿਤਸਰ ਨੂੰ 1-0 ਨਾਲ ਅਤੇ ਗੁਰਦਾਸਪੁਰ ਨੇ ਫਤਿਹਗੜ੍ਹ ਸਾਹਿਬ ਨੂੰ 4-0 ਹਰਾ ਕੇ ਕਾਂਸੇ ਦਾ ਤਮਗਾ ਜਿਤਿਆ. ਹੈਂਡਬਾਲ ਦੇ ਫਾਇਨਲ ਮੁਕਾਬਲੇ ਵਿਚ ਅੰਮ੍ਰਿਤਸਰ ਨੇ ਲੁਧਿਆਣਾ ਨੂੰ 23-19 ਨਾਲ ਹਰਾ ਕੇ ਸੋਨੇ ਦਾ ਤਮਗਾ ਜਿਤਿਆ ਅਤੇ ਫਰੀਦਕੋਟ ਨੇ ਮੇਜੁਬਾਨ ਜਲੰਧਰ ਨੂੰ 25-24 ਨਾਲ ਹਰਾ ਕੇ ਕਾਂਸੇ ਦਾ ਤਮਗਾ ਜਿਤਿਆ । ਵਾਲੀਬਾਲ ਦੇ ਦਿਲਖਿਚਵੇਂ ਮੁਕਾਬਲੇ ਵਿੱਚ ਸਾਹਿਬਜਾਦਾ ਅਜੀਤ ਸਿੰਘ ਨਗਰ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 3-0 ਨਾਲ ਹਰਾ ਕੇ ਸੋਨੇ ਦਾ ਤਮਗਾ ਜਿਤਿਆ ਅਤੇ ਪਟਿਆਲਾ ਨੇ ਜਲੰਧਰ ਨੂੰ 3-0 ਨਾਲ ਹਰਾ ਕੇ ਕਾਂਸੇ ਦਾ ਤਮਗਾ ਜਿਤਿਆ ।
ਵੇਟਲਿਫਟਿੰਗ ਦੇ ਟੀਮ ਚੈਮਪੀਅਨਸ਼ਿਪ ਵਿੱਚ ਪਟਿਆਲਾ ਨੇ 13 ਅੰਕ ਪ੍ਰਾਪਤ ਕਰਕੇ ਸੋਨੇ ਦਾ ਤਮਗਾ ਜਿਤਿਆ,  ਲੁਧਿਆਣਾ ਨੇ 9 ਅੰਕਾਂ ਨਾਲ ਚਾਂਦੀ ਦਾ ਅਤੇ ਬਠਿੰਡਾ ਨੇ 8 ਅੰਕਾਂ ਨਾਲ ਕਾਂਸੇ ਦਾ ਤਮਗਾ ਜਿਤਿਆ ।

ਬੈਸਟ ਮਾਰਚ ਪਾਸਟ ਦੀ ਟ੍ਰਾਫੀ ਸੰਗਰੂਰ ਨੇ ਆਪਣੇ ਵਧੀਆ ਪ੍ਰਦਰਸ਼ਨ ਨਾਲ ਹਾਸਿਲ ਕੀਤੀ ।

LEAVE A REPLY