* ਤਿੰਨ ਅਫਸਰਾਂ ਦੀ ਇੱਕ ਰੈਂਕ ਥੱਲੇ ਡਿਮੋਸ਼ਨ
** ਸੱਤ ਰਿਟਾਇਰਡ ਅਧਿਕਾਰੀਆਂ ਦੀ ਤਿੰਨ ਸਾਲਾਂ ਵਾਸਤੇ ਅੱਧੀ ਪੈਨਸ਼ਨ ਕੱਟਣ ਦਾ ਜੁਰਮਾਨਾ
ਚੰਡੀਗੜ੍ਹ (ਬਿਉਰੋ) ਭ੍ਰਿਸ਼ਟਾਚਾਰ ਵਿਰੁੱਧ ਕਾਂਗਰਸ ਸਰਕਾਰ ਦੀ ਪ੍ਰਤੀਬੱਧਤਾ ਨੂੰ ਸਪਸ਼ਟ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਵਿਭਾਗ ਵਿੱਚ ਵੱਡੇ ਲੈਵਲ ਦੇ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਹੈ.
ਇਸ ਸਖਤ ਕਾਰਵਾਈ ਦਾ ਸ਼ਿਕਾਰ ਸਟੇਟ ਟਾਊਨ ਪਲੈਨਰ ਹੇਮੰਤ ਬਤਰਾ ਹੋਇਆ ਹੈ ਜਿਸ ਨੂੰ ਬਰਤਰਫ਼ ਕਰਨ ਦੇ ਹੁਕਮ ਦਿੱਤੇ ਹਨ ਜਦਕਿ ਬਿਲਡਿੰਗ ਬਾਇਲਾਜ ਵਿੱਚ ਗੜਬੜੀਆਂ ਦੇ ਲਈ ਜਿੰਮੇਵਾਰ ਤਿੰਨ ਅਧਿਕਾਰੀਆਂ ਨੂੰ ਇੱਕ ਰੈਂਕ ਡਿਮੋਟ ਕਰ ਦਿੱਤਾ ਹੈ. ਐਨਾ ਹੀ ਨਹੀਂ ਵਿਭਾਗ ਦੇ ਸੱਤ ਰਿਟਾਇਰਡ ਅਧਿਕਾਰੀਆਂ ਦੀ ਤਿੰਨ ਸਾਲਾਂ ਲਈ ਅੱਧੀ ਪੈਨਸ਼ਨ ਕੱਟਣ ਦਾ ਜੁਰਮਾਨਾ ਵੀ ਲਾਇਆ ਗਿਆ ਹੈ.