ਲੁਧਿਆਣਾ (ਬਿਉਰੋ) ਅੱਜ ਕੈਪਟਨ ਅਮਰਿੰਦਰ ਸਿੰਘ 2.30 ਵਜੇ ਦੇ ਕਰੀਬ ਹੈਲੀਕਾਪਟਰ ਰਾਹੀਂ ਭੈਣੀ ਸਾਹਿਬ ਪੁੱਜੇ ਜਿਥੇ ਉਨ੍ਹਾਂ ਵੱਲੋਂ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ ਨਾਲ ਬੰਦ ਕਮਰਾ ਗੱਲਬਾਤ ਕੀਤੀ ਅਤੇ ਨਾਮਧਾਰੀ ਸਤਿਗੁਰੁ ਉਦੈ ਸਿੰਘ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਨਾਮਧਾਰੀ ਸੰਪਰਦਾ ਨੂੰ ਭਰੋਸਾ ਦਿਵਾਇਆ ਕਿ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ. ਇਸ ਮੌਕੇ ਹਾਕੀ ਖਿਡਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਦੱਸਣ ਤੇ ਉਨ੍ਹਾਂ ਐਸਟਰੋਟਰਫ ਲਗਵਾਉਣ ਦਾ ਭਰੋਸਾ ਵੀ ਦਿਵਾਇਆ. ਯਾਦ ਰਹੇ ਕਿ ਡੀ.ਜੀ.ਪੀ ਪੰਜਾਬ ਵੀ ਅਜੇ ਪਿਛਲੇ ਹਫਤੇ ਹੀ ਸ਼੍ਰੀ ਭੈਣੀ ਸਾਹਿਬ ਆਏ ਸਨ.
ਇਸ ਬਾਰੇ ਦੱਸਦਿਆਂ ਸਤਿਗੁਰੂ ਉਦੈ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਦਾ ਭੈਣੀ ਸਾਹਿਬ ਦਾ ਇਹ ਪਹਿਲਾ ਦੌਰਾ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਇਸ ਜਗ੍ਹਾ ਉੱਤੇ ਹਮੇਸ਼ਾਂ ਸ਼ਰਧਾ ਰਹੀ ਹੈ.