ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨ ਬੀ.ਐਲ ਓਜ਼- ਕਮਿਸ਼ਨਰ ਗੁਰਜਰ

ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨ ਬੀ.ਐਲ ਓਜ਼- ਕਮਿਸ਼ਨਰ ਗੁਰਜਰ

62
SHARE
*ਸਪੈਸ਼ਲ ਸਰਸਰੀ ਸੁਧਾਈ ਪ੍ਰੋਗਰਾਮ 15.11.2017 ਤੋਂ 14.12.2017 ਤੱਕ ਚੱਲੇਗਾ
**ਵਿਧਾਨ ਸਭਾ ਚੋਣ ਹਲਕਾ 89-ਜੈਤੋ ਦੇ ਪੋਲਿੰਗ ਸਟੇਸ਼ਨਾਂ ਦੀ ਕੀਤੀ ਚੈਕਿੰਗ
ਜੈਤੋ, ਫਰੀਦਕੋਟ (ਡਿੰਪੀ ਸੰਧੂ) ਭਾਰਤ ਚੋਣ ਭਾਰਤ ਚੋਣ ਕਮਿਸ਼ਨ ਦੀ ਹਦਾਇਤ ਅਨੁਸਾਰ ਫੋਟੋ ਵੋਟਰ ਸੂਚੀ ਦਾ ਜ਼ਿਲਾ ਫਰੀਦਕੋਟ ਵਿੱਚ ਚੱਲ ਰਹੇ ਪ੍ਰੋਗਰਾਮ ਤਹਿਤ ਫੋਟੋ ਵੋਟਰ ਸੂਚੀ ਸਪੈਸ਼ਲ ਸਰਸਰੀ ਸੁਧਾਈ ਲਈ ਚਲਾਈ ਵਿਸ਼ੇਸ਼ ਮੁਹਿੰਮ ਦਾ ਜਾਇਜ਼ਾ ਲੈਣ ਲਈ ਅੱਜ ਕਮਿਸ਼ਨਰ ਫਰੀਦਕੋਟ ਡਵੀਜਨ ਸ੍ਰੀ ਸੁਮੇਰ ਸਿੰਘ ਗੁਰਜਰ ਵੱਲੋਂ 89- ਜੈਤੋ ਵਿਧਾਨ ਸਭਾ ਹਲਕੇ ਨਾਲ ਸਬੰਧਤ ਬੂਥਾਂ ਦੀ ਚੈਕਿੰਗ ਕੀਤੀ ਗਈ। ਪਿਛਲੇ ਹਫ਼ਤੇ ਕੀਤੀ ਚੈਕਿੰਗ ਦਾ ਅਸਰ ਚੋਣ ਅਮਲੇ ਤੇ ਦੇਖਣ ਨੂੰ ਮਿਲਿਆ ਅਤੇ ਸਾਰੇ ਬੀ.ਐਲ.ਓਜ਼ ਆਪਣੀ ਡਿਊੂਟੀ ਤਨਦੇਹੀ ਨਾਲ ਨਿਭਾਉਂਦੇ ਦੇਖੇ ਗਏ।
ਕਮਿਸ਼ਨਰ ਸ੍ਰੀ ਸੁਮੇਰ ਸਿੰਘ ਗੁਰਜਰ ਨੇ ਆਖਿਆ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫੋਟੋ ਵੋਟਰ ਸੂਚੀ ਸਪੈਸ਼ਲ ਸਰਸਰੀ ਸੁਧਾਈ ਯੋਗਤਾ ਮਿਤੀ 01.01.2018 ਦੇ ਅਧਾਰ ਤੇ ਸਬੰਧੀ ਪ੍ਰਾਪਤ ਪ੍ਰੋਗਰਾਮ ਅਨੁਸਾਰ ਸੁਧਾਈ ਦਾ ਕੰਮ ਮਿਤੀ 15.11.2017 ਤੋਂ 14.12.2017 ਤੱਕ ਚੱਲੇਗਾ। ਜਿਸ ਸਬੰਧੀ ਸਮੇਂ ਸਮੇਂ ਤੇ ਕੰਮਾਂ ਦਾ ਰੀਵਿਊ ਵੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਮਿਤੀ 15.11.2017 ਤੋਂ 30.11.2017 ਤੱਕ ਬੀ.ਐੱਲ.ਓ. ਵੋਟਰਾਂ ਦਾ ਵੇਰਵੇ ਘਰ-ਘਰ ਜਾ ਕੇ ਪ੍ਰਾਪਤ ਕਰਨਗੇ ਅਤੇ ਜਿਹਨਾਂ ਦੀ ਉਮਰ 01.01.2018 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ, ਦੀਆਂ ਵੋਟਾਂ ਨਹੀਂ ਬਣੀਆਂ, ਉਹਨਾਂ ਦੀਆਂ ਵੋਟਾਂ ਬਣਾਈਆਂ ਜਾਣਗੀਆਂ। ਇਸ ਤੋਂ ਇਲਾਵਾ ਜਿਹਨਾਂ ਵੋਟਰਾਂ ਦੀ ਮੌਤ ਹੋ ਗਈ, ਉਹਨਾਂ ਦੀ ਵੋਟ ਕੱਟਣ ਸਬੰਧੀ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਗੁਰਜ਼ਰ ਵੱਲੋਂ  ਵਿਧਾਨ ਸਭਾ ਚੋਣ ਹਲਕਾ 89-ਜੈਤੋ ਦੇ ਪੋਲਿੰਗ ਸਟੇਸ਼ਨ ਨੰ. 81 ਤੇ 82 ਪਿੰਡ ਗੋਂਦਾਰਾ ਅਤੇ 142 ਤੇ 143 ਪਿੰਡ ਲੰਭਵਾਲੀ ਚੈਕਿੰਗ ਦੀ ਕੀਤੀ ਗਈ। ਉਨਾਂ ਚੈਕਿੰਗ ਦੌਰਾਨ ਇੰਨਾਂ ਪੋਲਿੰਗ ਸਟੇਸ਼ਨਾਂ ਦੇ ਬੀ.ਐੱਲ.ਓ. ਨੂੰ ਪ੍ਰਾਪਤ ਹੋਏ ਕਲੇਮ/ਇਤਰਾਜਾਂ ਜਿਵੇਂ ਫਾਰਮ 6, 7, 8 ਅਤੇ 8ਓ ਦੀ ਗਿਣਤੀ ਦਾ ਵੇਰਵਾ ਲਿਆ ਅਤੇ ਮੁਸ਼ਕਿਲਾਂ ਵੀ ਸੁਣੀਆਂ।  ਉਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਿਤੀ 19.11.2017 (ਐਤਵਾਰ) ਨੂੰ ਬੀ.ਐਲ.ਓਜ਼ ਆਪਣੇ ਪੋਲਿੰਗ ਸਟੇਸ਼ਨਾ ਤੇ ਹਾਜ਼ਰ ਸਨ ਜਦਕਿ ਅੱਜ 26.11.2017 (ਐਤਵਾਰ) ਨੂੰ ਵੀ ਸਾਰੇ ਪੋਲਿੰਗ ਤੇ ਬੀ.ਐੱਲ.ਓ. ਬੈਠ ਕੇ ਕਲੇਮ/ਇਤਰਾਜ ਪ੍ਰਾਪਤ ਰਹੇ ਹਨ। ਉਹਨਾਂ ਮੌਕੇ ਤੇ ਹਾਜ਼ਰ ਅਮਲੇ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨ ਦੀ ਹਦਾਇਤ ਕੀਤੀ। ਉਹਨਾਂ ਨੇ ਬੀ.ਐੱਲ.ਓਜ ਵੱਲੋਂ ਕੀਤੇ ਜਾ ਰਹੇ ਕੰਮ ਤੇ ਤਸੱਲੀ ਪ੍ਰਗਟਾਈ।

LEAVE A REPLY