ਖਾਲਸਾ ਸਕੂਲ ਵਿਚ 7ਵੀ ਸਲਾਨਾ ਸਪੋਰਟਸ ਮੀਟ ਸ਼ੁਰੂ

ਖਾਲਸਾ ਸਕੂਲ ਵਿਚ 7ਵੀ ਸਲਾਨਾ ਸਪੋਰਟਸ ਮੀਟ ਸ਼ੁਰੂ

36
SHARE

ਫਿਰੋਜ਼ਪੁਰ (ਮਨੋਹਰ ਲਾਲ) ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਵਾਲੇ ਮੁਖੀ ਦਮਦਮੀ ਟਕਸਾਲ ਜੀ ਦੀ ਰਹਿਨੁਮਾਈ ਹੇਠ ਅਤੇ ਡਾਇਰੈਕਟਰ ਭਾਈ ਜੀਵਾ ਸਿੰਘ ਜੀ ਦੇਖ ਰੇਖ ਹੇਠ ਚਲ ਰਹੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਸੀਨੀ. ਸੈਕੰ. ਸਕੂਲ ਬੁਰਜ ਮੱਖਣ ਸਿੰਘ ਵਾਲਾ ਵਿਖੇ ਨਰਸਰੀ ਤੋ ਲੈ ਕੇ ਚੌਥੀ ਕਲਾਸ ਤੱਕ ਦੇ ਬੱਚਿਆ ਦੇ ਖੇਡ ਮੁਕਾਬਲੇ ਕਰਵਾਏ ਗਏ ਜਿਨਾ ਵਿਚ ਫੈਸੀ ਡਰੈਸ, ਜਲੇਬੀ ਰੇਡ, ਕੇਲਾ ਰੇਸ, ਚੌਕਲੇਟ ਰੇਸ, ਲੌਂਗ ਜੰਪ ਕਰਵਾਏ ਗਏ। ਇਸ ਮੌਕੇ ਤੇ ਖਾਲਸਾ ਅਕੈਡਮੀ ਚੌਕ ਮਹਿਤਾ ਦੇ ਪ੍ਰਿੰਸੀਪਲ ਹਰਜਿੰਦਰ ਕੌਰ ਬੱਲ ਮੁਖ ਮਹਿਮਾਨ ਦੇ ਤੌਰ ਤੇ ਪਹੁੰਚੇ। ਇਸ ਮੌਕੇ ਤੇ ਗੁਰੂ ਤੇਗ ਬਹਾਦਰ ਸਕੂਲ ਦੇ ਪ੍ਰਿੰਸੀਪਲ ਪ੍ਰਤਾਪ ਸਿੰਘ, ਭਾਈ ਰਛਪਾਲ ਸਿੰਘ ਦਮਦਮੀ ਟਕਸਾਲ, ਸੂਬਾ ਸਿੰਘ, ਜਸਵੰਤ ਸਿੰਘ, ਅੰਗਰੇਜ ਸਿੰਘ ਸਰਪੰਚ ਆਦਿ ਪਹੁੰਚੇ। ਇਸ ਮੋਕੇ ਤੇ ਸਕੂਲ ਪ੍ਰਿੰਸੀਪਲ ਵੀਰਪਾਲ ਸਿੰਘ ਨੇ ਆਏ ਹੋਏ ਮਹਿਮਾਨਾ ਨੂੰ ਜੀ ਆਇਆ ਆਖਿਆ।

LEAVE A REPLY