ਫ਼ਰੀਦਕੋਟ (ਰੋਸ਼ਨ ਹਰਦਿਆਲੇਆਣਾ) ਰਾਹੁਲ ਗਾਂਧੀ ਦੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਬਣਨ ਦੀ ਖੁਸੀ ‘ਚ ਫ਼ਰੀਦਕੋਟ ਦੇ ਟਕਸਾਲੀ ਕਾਂਗਰਸੀਆਂ ਵੱਲੋਂ ਇੱਥੋਂ ਦੇ ਕਾਂਗਰਸ ਦਫ਼ਤਰ ਵਿਖੇ ਲੱਡੂ ਵੰਡ ਕੇ ਖੁਸੀ ਦਾ ਇਜ਼ਹਾਰ ਕੀਤਾ ਗਿਆ। ਇਸ ਸਮੇਂ ਪੇਂਡੂ ਵਿਕਾਸ ਸੈੱਲ ਪੰਜਾਬ ਕਾਂਗਰਸ ਦੇ ਚੇਅਰਮੈਨ ਅਤੇ ਡੈਲੀਗੇਟ ਪੰਜਾਬ ਕਾਂਗਰਸ ਸੁਰਜੀਤ ਸਿੰਘ ਢਿੱਲੋਂ ਦੀ ਰਹਿਨੁਮਾਈ ਚ’ ਇਕੱਠੇ ਹੋਏ ਖੁਸ਼ੀ ‘ਚ ਖੀਵੇ ਕਾਂਗਰਸੀਆਂ ਨੇ ਸ੍ਰੀਮਤੀ ਸੋਨੀਆਂ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਕੁਮਾਰ ਜਾਖ਼ੜ ਸਮੇਤ ਸਾਰੀ ਹਾਈ ਕਮਾਂਡ ਦਾ ਧੰਨਵਾਦ ਕੀਤਾ।
ਇਸ ਮੌਕੇ ਸੁਰਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਰਾਹੁਲ ਗਾਂਧੀ ਨੂੰ ਇਹ ਜ਼ਿੰਮੇਵਾਰੀ ਸੌਂਪ ਕੇ ਹਾਈ-ਕਮਾਂਡ ਨੇ ਬਹੁਤ ਹੀ ਸ਼ਾਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਰਾਹੁਲ ਗਾਂਧੀ ਦੀ ਰਹਿਨੁਮਾਈ ਹੇਠ ਦੋ ਸੂਬਿਆਂ ਵਿੱਚ ਚੋਣ ਲੜ੍ਹ ਰਹੀ ਹੈ ਅਤੇ ਦੋਹਾਂ ਸੂਬਿਆਂ ਵਿੱਚ ਕਾਂਗਰਸ ਦੀ ਹੀ ਸਰਕਾਰ ਬਣੇਗੀ। ਸੁਰਜੀਤ ਸਿੰਘ ਢਿੱਲੋਂ ਨੇ ਆਪਣੇ ਸਾਰੇ ਸਾਥੀਆਂ ਸਮੇਤ ਪੰਜਾਬ ਅਤੇ ਨੈਸ਼ਨਲ ਹਾਈ-ਕਮਾਂਡ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ 2019 ਦੀਆਂ ਲੋਕ ਸਭਾ ਚੋਣਾ ਰਾਹੁਲ ਗਾਂਧੀ ਦੀ ਰਹਿ-ਨੁਮਾਈ ਹੇਠ ਲੜੇਗੀ ਅਤੇ ਉਸ ਵੇਲ਼ੇ ਦੇਸ਼ ਦੇ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਹੋਣਗੇ। ਚੇਅਰਮੈਨ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਨੂੰ ਅਗਲੇ ਪ੍ਰਧਾਨ ਮੰਤਰੀ ਬਣਨ ਦੀਆਂ ਅਡਵਾਂਸ ਵਧਾਈਆਂ ਦਿੰਦੇ ਹਨ। ਇਸ ਸਮੇਂ ਉਨ੍ਹਾਂ ਦੇ ਨਾਲ਼ ਸਮਕੌਰ ਸਿੰਘ ਸੇਖੋਂ ਜਨਰਲ ਸੈਕਟਰੀ ਪੰਜਾਬ ਕਾਂਗਰਸ, ਬਲਜੀਤ ਸਿੰਘ ਗੋਰਾ ਐਗਜੈਕਟਿਵ ਮੈਂਬਰ ਪੰਜਾਬ ਕਾਂਗਰਸ, ਗੁਲਜੀਤ ਸਿੰਘ ਢਿੱਲੋਂ ਚੇਅਰਮੈਨ ਪੇਂਡੂ ਵਿਕਾਸ ਸੈੱਲ ਜਿਲ੍ਹਾ ਫ਼ਰੀਦਕੋਟ, ਰਾਜਨ ਸ਼ਰਮਾ, ਸ੍ਰੀਮਤੀ ਵੀਨਾ ਰਾਣੀ ਪ੍ਰਧਾਨ ਮਹਿਲਾ ਵਿੰਗ ਪੰਜਾਬ ਕਾਂਗਰਸ, ਗੁਰਿੰਦਰ ਸਿੰਘ ਸੇਖੋਂ ਮਚਾਕੀ, ਸੁਰਿੰਦਰ ਗੁਪਤਾ ਤੋਂ ਇਲਾਵਾ ਜਿਲ੍ਹਾ ਫ਼ਰੀਦਕੋਟ ਦੇ ਜਨਰਲ ਸੈਕਟਰੀ ਰਵੀ ਸ਼ਰਮਾ ਆਦਿ ਕਾਂਗਰਸੀ ਹਾਜ਼ਰ ਸਨ।