ਚੰਡੀਗੜ੍ਹ (ਬਿਉਰੋ) ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਵੱਲੋਂ ਜਿਸ ਆਈ.ਏ.ਐਸ ਅਫਸਰ ਸੋਨਾਲੀ ਗਿਰੀ ਉੱਤੇ ਟੈਂਡਰਾਂ ਦੇ ਜਰੀਏ ਗਲਤ ਤੌਰ ਤੇ ਕੰਮਾਂ ਦੀ ਅਲਾਟਮੈਂਟ ਕਰਕੇ ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਾਇਆ ਸੀ ਸਰਕਾਰ ਨੇ ਉਸੇ ਅਫਸਰ ਨੂੰ ਦੁਬਾਰਾ ਅੰਮ੍ਰਿਤਸਰ ਦੀ ਨਗਰ ਨਿਗਮ ਕਮਿਸ਼ਨਰ ਲਗਾ ਦਿੱਤਾ ਹੈ ਜਿਸਨੇ ਆਪਣਾ ਅਹੁਦਾ ਵੀ ਸੰਭਾਲ ਲਿਆ ਹੈ.
ਜਿਕਰਯੋਗ ਐ ਕਿ ਪਹਿਲਾਂ ਸਿੱਧੂ ਦੇ ਦਬਾਅ ਹੇਠ ਉਕਤ ਅਧਿਕਾਰੀ ਨੂੰ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਦੇ ਅਹੁਦੇ ਤੋਂ ਬਦਲ ਦਿੱਤਾ ਸੀ ਪਰ ਜਿਸ ਤਰ੍ਹਾਂ ਦੁਬਾਰਾ ਉਸਨੂੰ ਇਹ ਅਹੁਦਾ ਦੇਕੇ ਇੱਕ ਵਾਰ ਫਿਰ ਸਿੱਧੂ ਦੀ ਅੱਖ ਚ’ ਰੜਕਣ ਲਈ ਭੇਜ ਦਿੱਤਾ ਹੈ ਜਿਹੜੀ ਉਸ ਲਈ ਵੱਡੀ ਚੁਣੌਤੀ ਹੋਵੇਗੀ. ਇਸ ਆਈ.ਏ.ਐਸ ਅਫਸਰ ਨੂੰ ਦੁਬਾਰਾ ਉਸੇ ਦੇ ਗ੍ਰਹਿ ਚ’ ਲਗਾਉਣ ਨਾਲ ਕਈ ਤਰ੍ਹਾਂ ਦੀਆਂ ਚਰਚਾਵਾਂ ਨੂੰ ਹਵਾ ਮਿਲੀ ਹੈ ਕੁਝ ਸਿਆਣੇ ਲੋਕ ਇਸਨੂੰ ਸਿੱਧੂ ਦੀ ਕਾਰਗੁਜ਼ਾਰੀ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਨੂੰ ਸਰਕਾਰ ਵੱਲੋਂ ਨਕਾਰਨ ਵਜੋਂ ਲੈਂਦੇ ਹਨ ਜਦਕਿ ਕੁਝ ਸਿਆਸਤ ਦੇ ਪੰਡਿਤ ਇਸਨੂੰ ਸਿੱਧੂ ਨੂੰ ਥਾਂ-ਸਿਰ ਲਿਆਉਣ ਦੀ ਸ਼ੁਰੂ ਹੋਈ ਕਵਾਇਦ ਦਾ ਹਿੱਸਾ ਮੰਨਦੇ ਹਨ ਕਿਓਂਕਿ ਜਿਵੇਂ ਪਿਛਲੇ ਦਿਨੀਂ ਸਿੱਧੂ ਵੱਲੋਂ ਮਜੀਠਾ ਇਲਾਕੇ ਚ’ ਆਪਣੀ ਹੀ ਸਰਕਾਰ ਦੀ ਕੰਮ-ਤਰੀਕਿਆਂ ਉੱਤੇ ਕਿੰਤੂ ਕਰਦਿਆਂ ਸ਼ਕਤੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸੇ ਨੂੰ ਝਟਕਾ ਦੇਕੇ ਸਮਝਾਉਣ ਦੀ ਕੜੀ ਵੀ ਮੰਨਿਆ ਜਾ ਸਕਦਾ ਹੈ.