ਲੈਵਲ-1 ਅਤੇ 2 ਦੇ ਮਰੀਜ਼ਾਂ ਦਾ ਹੋਵੇਗਾ ਮੁਫ਼ਤ ਇਲਾਜ਼, ਮਰੀਜਾਂ ਦੇ ਖਾਣੇ ਲਈ ਹੋਵੇਗੀ ਲੰਗਰ ਦੀ ਫਰੀ ਵਿਵਸਥਾ-ਬੰਟੀ ਰੋਮਾਣਾ
ਹਸਪਤਾਲਾਂ ਚ ਲਗਾਤਾਰ ਵਧ ਰਹੀ ਕੋਰੋਨਾ ਮਰੀਜ਼ਾਂ ਦੇ ਗਿਣਤੀ ਦੇ ਚਲੱਦੇ ਕਰੋਨਾ ਦੇ ਮਰੀਜ਼ਾਂ ਨੂੰ ਇਲਾਜ ਕਰਵਾਉਣ ਲਈ ਕਾਫੀ ਦਿੱਕਤਾਂ ਆ ਰਹੀਆਂ ਹਨ ਜਿਸ ਨੂੰ ਧਿਆਨ ਚ ਰੱਖਦੇ ਹੋਏ ਜਿੱਥੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪੱਧਰ ਤੇ ਮਰੀਜਾਂ ਦੇ ਇਲਾਜ ਲਈ ਕੋਵਿਡ ਸੈਂਟਰ ਸਥਾਪਤ ਕੀਤੇ ਗਏ ਹਨ ਉਥੇ ਹੁਣ ਯੂਥ ਅਕਾਲੀ ਦਲ ਪੰਜਾਬ ਵੱਲੋਂ ਵੀ ਆਪਣੇ ਪੱਧਰ ਤੇ ਕੋਰੋਨਾ ਮਰੀਜ਼ਾਂ ਲਈ ਕੋਵਿਡ ਸੈਂਟਰ ਦੀ ਵਿਵਸਥਾ ਕੀਤੀ ਜਾ ਰਹੀ ਹੈ ਜਿਥੇ ਲੇਵਲ 1 ਅਤੇ ਲੇਵਲ 2 ਦੇ ਮਰੀਜ਼ਾਂ ਦਾ ਇਲਾਜ਼ ਪੂਰੀ ਤਰ੍ਹਾਂ ਮੁਫ਼ਤ ਕੀਤਾ ਜਵੇਗਾ ਨਾਲ ਹੀ ਮਰੀਜ਼ਾਂ ਦੇ ਖਾਣ ਪੀਣ ਦੇ ਪ੍ਰਬੰਧ ਲਈ ਲੰਗਰ ਦੀ ਸੇਵਾ ਜਾਰੀ ਰੱਖੀ ਜਵੇਗੀ।
ਇੱਕ ਪ੍ਰੈਸ ਕਾਨਫਰੰਸ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਥ ਅਕਾਲੀ ਦਲ ਦੇ ਵਲੰਟੀਅਰਾਂ ਵੱਲੋਂ ਆਪਣੇ ਯੋਗਦਾਨ ਨਾਲ ਫਰੀਦਕੋਟ ਦੇ ਫਿਰੋਜ਼ਪੁਰ ਰੋਡ ਤੇ ਸਥਿਤ ਅਬਨੂਰ ਕਾਲਜ ਦੀ ਇਮਾਰਤ ਚ ਕੋਵਿਡ ਸੇਂਟਰ ਤਿਆਰ ਕੀਤਾ ਗਿਆ ਹੈ ਜਿੱਥੇ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਰਗੀ ਸਹੂਲਤ ਦਿੱਤੀ ਜਵੇਗੀ ਅਤੇ ਮਰੀਜ਼ਾਂ ਦੇ ਖਾਣੇ ਦਾ ਪ੍ਰਬੰਧ ਲੰਗਰ ਸੇਵਾ ਰਾਹੀਂ ਕੀਤਾ ਜਾਵੇਗਾ।ਇਸ ਸੇਂਟਰ ਨੂੰ ਅੱਜ ਸ਼ਾਮ ਤੱਕ ਬਿਲਕੁੱਲ ਤਿਆਰ ਕਰ ਲਿਆ ਜਾਵੇਗਾ ਜਿਸ ਦਾ ਉਦਘਾਟਨ ਕੱਲ੍ਹ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਕਰਨਗੇ।