ਤੋਬਾ-ਤੋਬਾ, ਸ਼ਰਮਸ਼ਾਰ ਹੋਈ ਇਨਸਾਨੀਅਤ ! ਸਾਦਿਕ ਚ’ ਸਿਹਤ ਵਿਭਾਗ ਵੱਲੋ ਨਕਲੀ ਮਿਠਾਈਆਂ...

ਤੋਬਾ-ਤੋਬਾ, ਸ਼ਰਮਸ਼ਾਰ ਹੋਈ ਇਨਸਾਨੀਅਤ ! ਸਾਦਿਕ ਚ’ ਸਿਹਤ ਵਿਭਾਗ ਵੱਲੋ ਨਕਲੀ ਮਿਠਾਈਆਂ ਦਾ ਵੱਡਾ ਜਖੀਰਾ ਬਰਾਮਦ

614
SHARE

ਸਾਦਿਕ (ਕਰਮ ਸੰਧੂ/ਸਤਨਾਮ ਬਰਾੜ੍ਹ) ਅੱਜ ਸਾਦਿਕ ਵਿਖੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਮੋਕਲ ਗਿੱਲ ਫੂਡ ਸੇਫ਼ਟੀ ਅਫ਼ਸਰ ਦੀ ਰਹਿਨਮਾਈ ਹੇਠ ਦੀਵਾਲੀ ਦੇ ਤਿਉਹਾਰ ਦੇ ਮੱਦੇ ਨਜਰ ਸਾਦਿਕ ਚ’ ਮਿਠਾਈ ਦੀਆਂ ਦੁਕਾਨਾਂ ਅਚਨਚੇਤ ਚੈਕਿੰਗ ਕੀਤੀ ਗਈ.

ਇਸ ਦੌਰਾਨ ਜਦੋਂ ਜੰਡ ਸਾਹਿਬ ਰੋਡ ਸਥਿਤ ਬਲਰਾਜ ਹਲਵਾਈ ਦੀ ਦੁਕਾਨ ਤੇ ਚੈਕਿੰਗ ਕੀਤੀ ਗਈ ਤਾਂ ਉਥੋਂ ਭਾਰੀ ਮਾਤਰਾ ਚ’ ਨਕਲੀ ਮਿਠਾਈਆਂ ਅਤੇ ਨਕਲੀ ਦੁੱਧ ਬਰਾਮਦ ਕੀਤਾ ਗਿਆ ਜਦੋਂ ਸ਼ੱਕ ਦੇ ਅਧਾਰ ਤੇ ਉਸਦੇ ਘਰ ਦੀ ਚੈਕਿੰਗ ਕੀਤੀ ਗਈ ਤਾਂ ਸਿਹਤ ਵਿਭਾਗ ਦੀ ਟੀਮ ਇਹ ਦੇਖਕੇ ਹੈਰਾਨ ਰਹਿ ਗਈ ਕਿ ਉਥੇ ਗੰਦੇ ਡਰੰਮਾਂ ਵਿੱਚ ਬਹੁਤ ਭਾਰੀ ਮਾਤਰਾ ‘ਚ ਨਕਲੀ ਖੋਆ, ਗੁਲਾਬਜਾਮੁਨ, ਬਰਫੀ ਅਤੇ ਹੋਰ ਮਿਠਾਈਆਂ ਬਹੁਤ ਭੈੜੀ ਹਾਲਤ ਚ’ ਸਟੋਰ ਕੀਤੀਆਂ ਮਿਲੀਆਂ.

ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵੱਲੋਂ ਮਿਠਾਈਆਂ ਦੇ ਵੱਡੇ ਜਖੀਰੇ ਨੂੰ ਜਬਤ ਕੀਤਾ ਗਿਆ ਅਤੇ ਸੈਂਪਲ ਭਰੇ ਗਏ ਹਨ. ਜਦੋਂ ਇਸ ਸੰਬੰਧੀ ਡਾ. ਮੋਕਲ ਗਿੱਲ ਫੂਡ ਸੇਫ਼ਟੀ ਅਫ਼ਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੀਵਾਲੀ ਨੂੰ ਮੁੱਖ ਰੱਖਦਿਆਂ ਮਿਠਾਈ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕਈਆਂ ਦੁਕਾਨਾਂ ਤੇ ਨਕਲੀ ਮਾਲ ਬਰਾਮਦ ਹੋਇਆ ਹੈ, ਜਿਹੜੀਆਂ ਇਨਸਾਨੀ ਜਿੰਦਗੀਆਂ ਨਾਲ ਖਿਲਵਾੜ ਹੈ ਅਤੇ ਭਿਆਨਕ ਬਿਮਾਰੀਆਂ ਲੱਗਦੀਆਂ ਹਨ. ਇਸ ਮੌਕੇ ਉਨ੍ਹਾਂ ਮਾਲ ਦੇ ਸੈਂਪਲ ਲਏ ਜਿਸ ਨੂੰ ਟੈਸਟ ਲਈ ਚੰਡੀਗੜ੍ਹ ਲੈਬਾਰਟਰੀ ਭੇਜ ਦਿੱਤਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਦੁਕਾਨ ਮਾਲਿਕ ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਡਾ. ਅਮਿਤ ਜੋਸ਼ੀ ਸਹਾਇਕ ਕਮਿਸ਼ਨਰ ਫ਼ਰੀਦਕੋਟ, ਤਰਲੋਕ ਸਿੰਘ ਅਤੇ ਬੂਟਾ ਸਿੰਘ ਹਾਜ਼ਰ ਸਨ।

ਇਸ ਸੰਬੰਧੀ ਜਦੋਂ ਸਿਵਲ ਸਰਜਨ ਰਾਜ ਰੁਮਾਰ ਨਾਲ ਫੋਨ ਉੱਤੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਭਾਰੀ ਮਾਤਰਾ ਚ’ ਨਕਲੀ ਮਿਠਾਈਆਂ ਫੜ੍ਹੀਆਂ ਹਨ ਅਤੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਜਿਸਦੀ ਰਿਪੋਰਟ ਆਉਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ.

LEAVE A REPLY