ਸਾਦਿਕ (ਕਰਮ ਸੰਧੂ ਅਤੇ ਸਤਨਾਮ ਬਰਾੜ੍ਹ) ਸਾਦਿਕ ਨੇੜੇ ਪਿੰਡ ਘੁੱਦੂਵਾਲਾ ਵਿਖੇ ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਜੀ (ਗਿਆਰਵੀ ਵਾਲੇ) ਦੌਧਰ ਵਾਲਿਆਂ ਦੁਆਰਾ ਸਥਾਪਿਤ, ਪ੍ਰੈਜੀਡੈਂਟ ਸ: ਮੇਜਰ ਸਿੰਘ ਢਿੱਲੋਂ, ਐਡਮਿਨਸਟੇਰਸ਼ਨ ਅਫਸਰ ਸ: ਦਵਿੰਦਰ ਸਿੰਘ ਦੀ ਯੋਗ ਅਗਵਾਈ ਅਧੀਨ ਚੱਲ ਰਹੀਆਂ ਐੱਸ.ਬੀ.ਆਰ.ਐੱਸ. ਸੰਸਥਾਵਾਂ ਅਤੇ ਪੀ.ਐੱਸ.ਟੀ. ਪਬਲਿਕ ਸਕੂਲ, ਘੁੱਦੂਵਾਲਾ ਵਿਖੇ ਰੋਸ਼ਣੀਆਂ ਦਾ ਤਿਉਹਾਰ ਦਿਵਾਲੀ ਸ਼ਰਧਾ ਪੂਰਵਕ ਮਨਾਇਆ ਗਿਆ।
ਦਿਵਾਲੀ ਦੇ ਸ਼ੁੱਭ ਅਵਸਰ ਤੇ ਕਾਲਜ ਪ੍ਰੈਜੀਡੈਂਟ ਸ: ਮੇਜਰ ਸਿੰਘ ਢਿੱਲੋਂ ਨੇ ਦਿਵਾਲੀ ਦੇ ਇਤਿਹਾਸ ਤੇ ਚਾਨਣਾਂ ਪਾਉਂਦੇ ਹੋਏ ਦੱਸਿਆ ਕਿ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਕਿਉਕਿ ਇਸ ਦਿਨ ਸਿੱਖਾਂ ਦੇ ਛੇਵੇ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਆਪਣੇ ਨਾਲ 52 ਪਹਾੜੀ ਰਾਜਿਆ ਨੂੰ ਰਿਹਾਅ ਕਰਵਾ ਕੇ ਅੰਮ੍ਰਿਤਸਰ ਪਹੁੰਚੇ ਸਨ। ਇਸ ਖੁਸ਼ੀ ਵਿੱਚ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਅੰਮ੍ਰਿਤਸਰ ਵਿਖੇ ਦੀਪਮਾਲਾ ਕੀਤੀ ਗਈ। ਇਸ ਦਿਨ ਹੀ ਸ਼੍ਰੀ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਅਯੋਧਿਆ ਪਰਤੇ ਸਨ ਤੇ ਉਨ੍ਹਾਂ ਦੇ ਮਿਲਾਪ ਦੀ ਖੁਸ਼ੀ ਵਿੱਚ ਘਿਓ ਦੇ ਦੀਵੇ ਜਗਾਏ ਸਨ।
ਦਿਵਾਲੀ ਦੇ ਤਿਉਹਾਰ ਸਬੰਧੀ ਪੀ.ਐੱਸ.ਟੀ ਅਤੇ ਐੱਸ.ਬੀ.ਆਰ.ਐੱਸ. ਸਕੂਲ ਦੇ ਮੁਕਾਬਲੇ ਕਰਵਾਏ ਗਏ ਜਿੰਨਾਂ ਵਿਚੋ ਐੱਸ.ਬੀ.ਆਰ.ਐੱਸ. ਸਕੂਲ ਦੀ ਕਲਾਸ ਸਜਾਵਟ ਮੁਕਾਬਲੇ ਵਿੱਚ 12 ਵੀ ਆਰਟਸ ਨੇ ਪਹਿਲਾ, 12 ਵੀ ਕਮਰਸ ਅਤੇ ਨਾਨ ਮੈਡੀਕਲ ਨੇ ਦੂਸਰਾ, ਅਤੇ ਦਸਵੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਇਸ ਤਰ੍ਹਾਂ ਰੰਗੋਲੀ ਮੁਕਾਬਲੇ ਵਿੱਚ ਰਾਵੀ ਹਾਊਸ ਨੇ ਪਹਿਲਾ, ਬਿਆਸ ਹਾਊਸ ਤੇ ਚਨਾਬ ਹਾਊਸ ਨੇ ਦੂਜਾ ਅਤੇ ਸਤੁਲਜ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਪੀ.ਐੱਸ.ਟੀ. ਸਕੂਲ ਦੇ ਵਿਦਿਆਰਥੀਆ ਦੇ ਕਲਾਸ ਸਜਾਵਟ ਮੁਕਾਬਲੇ ਕਰਵਾਏ ਗਏ ਅਤੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉ ਦਾ ਸੰਦੇਸ਼ ਦਿੱਤਾ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਇਨ੍ਹਾਂ ਮੁਕਬਾਲਿਆ ਵਿੱਚ ਚੌਥੀ ਬੀ ਅਤੇ ਦਸਵੀ ਏ ਕਲਾਸ ਦੇ ਵਿਦਿਆਰਥੀਆਂ ਨੇ ਕ੍ਰਮਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਤੇ ਵਿਦਿਆਰਥੀਆਂ ਨੇ ਸਕੂਲਾਂ ਅਤੇ ਕਾਲਜ ਵਿੱਚ ਪੌਦੇ ਲਗਾ ਕੇ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦਾ ਸੰਕਲਪ ਕੀਤਾ ਗਿਆ। ਕਾਲਜ ਦੇ ਪੈਜੀਡੈਂਟ ਸ: ਮੇਜਰ ਸਿੰਘ ਢਿੱਲੋਂ ਨੇ ਸਮੂਹ ਸੰਸਥਾਵਾਂ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੂੰ ਦਿਵਾਈ ਗਿਫਟ ਦਿੱਤੇ ਗਏ। ਇਸ ਮੌਕੇ ਤੇ ਕਾਲਜ ਦੇ ਪੈਜੀਡੈਂਟ ਸ: ਮੇਜਰ ਸਿੰਘ ਢਿੱਲੋਂ, ਐਡਮਿਨਸਟੇਰਸ਼ਨ ਅਫਸਰ ਸ: ਦਵਿੰਦਰ ਸਿੰਘ, ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ: ਜਸਵਿੰਦਰ ਕੌਰ, ਐੱਸ.ਬੀ.ਆਰ.ਐੱਸ. ਸਕੂਲ ਦੇ ਪ੍ਰਿੰਸੀਪਲ ਮੈਡਮ ਹਰਮਨਦੀਪ ਕੌਰ, ਪੀ.ਐੱਸ.ਟੀ. ਸਕੂਲ ਦੇ ਪ੍ਰਿੰਸੀਪਲ ਮੈਡਮ ਨੀਰੂ ਸ਼ਰਮਾਂ, ਵਾਈਸ ਪ੍ਰਿੰਸੀਪਲ ਮੈਡਮ ਰਖਣਪ੍ਰੀਤ ਕੌਰ, ਸਮੂਹ ਸਟਾਫ, ਵਿਦਿਆਰਥੀਆਂ ਅਤੇ ਦੇਸ਼ ਵਾਸੀਆਂ ਨੂੰ ਦਿਵਾਲੀ ਦੀ ਵਧਾਈ ਦਿੱਤੀ ਗਈ।