ਐੱਸ.ਬੀ.ਆਰ.ਐੱਸ. ਕਾਲਜ ਫਾਰ ਵਿਮੈਨ, ਘੁੱਦੂਵਾਲਾ ਵਿਖੇ “ਬੇਟੀ ਬਚਾਓ, ਬੇਟੀ ਪੜਾਓ ”...

ਐੱਸ.ਬੀ.ਆਰ.ਐੱਸ. ਕਾਲਜ ਫਾਰ ਵਿਮੈਨ, ਘੁੱਦੂਵਾਲਾ ਵਿਖੇ “ਬੇਟੀ ਬਚਾਓ, ਬੇਟੀ ਪੜਾਓ ” ਜਾਗਰੂਕਤਾ ਰੈਲੀ ਕੱਢੀ ਗਈ।

50
SHARE

ਸਾਦਿਕ (ਕਰਮ ਸੰਧੂ) ਨੇੜੇ ਪਿੰਡ ਘੁੱਦੂਵਾਲਾ ਵਿਖੇ ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਜੀ (ਗਿਆਰਵੀ ਵਾਲੇ) ਦੌਧਰ ਵਾਲਿਆਂ ਦੁਆਰਾ ਸਥਾਪਿਤ, ਕਾਲਜ ਦੇ ਪ੍ਰੈਜੀਡੈਂਟ ਸ: ਮੇਜਰ ਸਿੰਘ ਢਿੱਲੋ ਅਤੇ ਐਡਮਿਨਸਟੇਸ਼ਨ ਅਧਿਕਾਰੀ ਸ. ਦਵਿੰਦਰ ਸਿੰਘ ਦੀ ਯੋਗ ਅਗਵਾਈ ਅਧੀਨ ਚੱਲ ਰਹੇ ਐੱਸ.ਬੀ.ਆਰ.ਐੱਸ.ਕਾਲਜ ਫਾਰ ਵਿਮੈਨ, ਘੁੱਦੂਵਾਲਾ, ਵਿਖੇ ਐੱਨ.ਐੱਸ.ਐੱਸ. ਵਿਭਾਗ ਵੱਲੋ ਸਮਾਜ ਵਿੱਚ ਲੜਕੀਆਂ ਦੀ ਘੱਟ ਰਹੀ ਜਨਮ ਦਰ ਅਤੇ ਲੜਕੀਆਂ ਨੂੰ ਪੜਾਈ ਦੇ ਵਧੇਰੇ ਮੌਕੇ ਦੇਣ ਤੇ ਅਧਾਰਿਤ ‘ਬੇਟੀ ਬਚਾਓ, ਬੇਟੀ ਪੜਾਓ’ ਸਬੰਧੀ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਵਿੱਚ ਵਲੰਟੀਅਰਾਂ ਨੇ ‘ ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਗੂੰ ਪਿਆਰ ਕਰੋ, ‘ਬੇਟੀ ਬਚਾਓ, ਭਵਿੱਖ ਬਚਾਓ’ ਆਦਿ ਨਾਅਰਿਆਂ ਰਾਹੀ ਜਾਗਰੂਕ ਕੀਤਾ।

ਇਸ ਰੈਲੀ ਦਾ ਮੁੱਖ ਉਦੇਸ਼ ਲੜਕੀਆਂ ਦੇ ਰੁਤਬੇ ਨੂੰ ਉੱਚਾ ਚੁੱਕਣ ਅਤੇ ਬੇਟੀ ਦਾ ਸਮਾਜ ਵਿੱਚ ਬਣਦਾ ਸਤਿਕਾਰ ਦਿਵਾਉਣਾ ਹੈ। ਸਮਾਜ ਵਿੱਚ ਲੜਕੀ ਅਤੇ ਲੜਕੇ ਵਿੱਚ ਕੋਈ ਭੇਦ-ਭਾਵ ਨਹੀ ਕਰਨਾ ਚਾਹੀਦਾ ਅਤੇ ਲੜਕੀਆਂ ਨੂੰ ਹਰ ਖੇਤਰ ਵਿੱਚ ਅੱਗੇ ਵੱਧਣ ਲਈ ਇੱਕ ਸਮਾਨ ਮੌਕੇ ਪ੍ਰਦਾਨ ਕਰਨ ਚਾਹੀਦੇ ਹਨ। ਇਨ੍ਹਾਂ ਵਿਚਾਰਾਂ ਨਾਲ ਇਸ ਰੈਲੀ ਰਾਹੀ ਲੋਕਾਂ ਨੂੰ ਯੋਗ ਸੇਧ ਦਿੱਤੀ ਗਈ। ਇਸ ਮੌਕੇ ਤੇ ਕਾਲਜ ਦੇ ਪ੍ਰੈਜੀਡੈਂਟ ਸ: ਮੇਜਰ ਸਿੰਘ ਢਿੱਲੋਂ, ਐਡਮਿਨਸਟੇਸ਼ਨ ਅਧਿਕਾਰੀ ਸ. ਦਵਿੰਦਰ ਸਿੰਘ , ਵਾਈਸ ਪ੍ਰਿੰਸੀਪਲ ਪ੍ਰੋ: ਜਸਵਿੰਦਰ ਕੌਰ, ਐੱਨ.ਐੱਸ.ਐੱਸ. ਵਿਭਾਗ ਦੇ ਮੁੱਖੀ ਪ੍ਰੋ: ਅਮਨਦੀਪ ਕੌਰ ਬਰਾੜ, ਪ੍ਰੋ: ਜਸਦੀਪ ਕੌਰ, ਸੁਪਵਾਈਜਰ ਸ: ਮਲਕੀਤ ਸਿੰਘ ਤੇ ਐੱਨ.ਐੱਸ.ਐੱਸ. ਵਲੰਟੀਅਰ ਸ਼ਾਮਲ ਸਨ।

LEAVE A REPLY