ਸੁਖਪਾਲ ਖਹਿਰਾ ਨੂੰ ਸੁਪ੍ਰੀਮ ਕੋਰਟ ਵੱਲੋਂ ਵੱਡੀ ਰਾਹਤ, ਹੇਠਲੀ ਅਦਾਲਤ ਦੇ ਸੰਮਨਾਂ...

ਸੁਖਪਾਲ ਖਹਿਰਾ ਨੂੰ ਸੁਪ੍ਰੀਮ ਕੋਰਟ ਵੱਲੋਂ ਵੱਡੀ ਰਾਹਤ, ਹੇਠਲੀ ਅਦਾਲਤ ਦੇ ਸੰਮਨਾਂ ਤੇ ਰੋਕ

77
SHARE
ਸੁਖਪਾਲ ਸਿੰਘ ਖਹਿਰਾ ਦੀ ਇੱਕ ਫਾਇਲ ਫੋਟੋ
ਰਾਸ਼ਟਰੀ ਰਾਜਧਾਨੀ ਤੋਂ BB1INDIA ਲਈ ਡਾ.ਬਲਜਿੰਦਰ ਸਿੰਘ ਸਮਰਾ-

ਨਵੀਂ ਦਿੱਲੀ- ਮਾਨਯੋਗ ਸੁਪ੍ਰੀਮ ਕੋਰਟ ਵੱਲੋਂ ਆਮ ਆਦਮੀਂ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ਼ ਫਾਜ਼ਲਿਕਾ ਦੀ ਅਦਾਲਤ ਵੱਲੋਂ ਜਾਰੀ ਸੰਮਨਾਂ ਉੱਤੇ ਰੋਕ ਲਾ ਦਿੱਤੀ ਹੈ ਜਿਹੜੀ ਖਹਿਰਾ ਲਈ ਵੱਡੀ ਰਾਹਤ ਹੈ.

ਜਿਕਰਯੋਗ ਐ ਕਿ ਫਾਜ਼ਲਿਕਾ ਦੀ ਅਦਾਲਤ ਵੱਲੋਂ ਖਹਿਰਾ ਨੂੰ ਇੱਕ ਪੁਰਾਣੇ ਨਸ਼ਾ ਤਸਕਰੀ ਮਾਮਲੇ ਚ’ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਸਨ ਜਿਸ ਦੇ ਖਿਲਾਫ਼ ਖਹਿਰਾ ਵੱਲੋਂ ਹਾਈਕੋਰਟ ਵਿੱਚ ਅਪੀਲ ਕੀਤੀ ਸੀ ਜਿਸਨੂੰ ਮੰਜੂਰ ਨਹੀਂ ਸੀ ਕੀਤਾ ਗਿਆ ਅਤੇ ਖਹਿਰਾ ਵੱਲੋਂ ਸੁਪ੍ਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਜਿਸ ਤੇ ਮਾਨਯੋਗ ਉੱਚ ਅਦਾਲਤ ਵੱਲੋਂ ਖਹਿਰਾ ਨੂੰ ਰਾਹਤ ਦਿੰਦਿਆਂ ਹੇਠਲੀ ਅਦਾਲਤ ਦੇ ਸੰਮਨ ਉੱਤੇ ਰੋਕ ਲਾ ਦਿੱਤੀ ਹੈ.

LEAVE A REPLY