*ਭਾਰਤੀ ਸੀਮਾ ਬਲ ਸਰਹੱਦਾਂ ਦੀ ਰਾਖੀ ਕਰਨ ਤੋਂ ਇਲਾਵਾ ਸਮਾਜਿਕ ਕੰਮਾਂ ਵਿੱਚ ਵੀ ਹੁੰਦੀ ਹੈ ਮੌਹਰੀ- ਕਮਾਂਡੈਂਟ ਗੁਰਮਿੰਦਰ ਸਿੰਘ
**ਕੈਂਪ ਵਿੱਚ ਲਗਭਗ 70 ਯੂਨਿਟ ਖੂਨਦਾਨ ਕੀਤਾ ਗਿਆ ਇਕੱਤਰ
***ਖੂਨਦਾਨੀਆਂ ਨੂੰ ਸਿਵਲ ਪ੍ਰਸ਼ਾਸ਼ਨ ਵੱਲੋਂ ਸਰਟੀਫਿਕੇਟ ਦੇ ਕੇ ਕੀਤਾ ਸਨਮਾਨਿਤ
ਫਰੀਦਕੋਟ (ਡਿੰਪੀ ਸੰਧੂ) ਸੀਮਾ ਸੁਰੱਖਿਆ ਬਲ (ਬੀ ਐਸ ਐਫ) ਦੁਆਰਾ ਆਪਣਾ 52ਵਾਂ ਸਥਾਪਨਾ ਦਿਵਸ ਆਰਟਲਰੀ ਮੁੱਖ ਦਫਤਰ ਤਲਵੰਡੀ ਰੋੋਡ ਫਰੀਦਕੋੋਟ ਵਿਖੇ ਉਪ ਮਹਾਨਿਰੀਖਕ/ਕਮਾਂਡਰ (ਤੋੋਪਖਾਨਾ) ਸੀਮਾ ਸੁਰੱਖਿਆ ਬਲ ਸ੍ਰੀ ਦਲਜੀਤ ਸਿੰਘ ਸੰਧਾ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ। ਜਿਸ ਦਾ ਰਸਮੀ ਉਦਘਾਟਨ ਕਮਾਂਡੈਂਟ 1033 ਆਰਟੀਲਰੀ ਰੈਜੀਮੈਂਟ ਸ੍ਰੀ ਗੁਰਮਿੰਦਰ ਸਿੰਘ ਨੇ ਕੀਤਾ।
ਇਸ ਮੌੌਕੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਕਮਾਂਡੈਂਟ ਸ੍ਰੀ ਗੁਰਮਿੰਦਰ ਸਿੰਘ ਤੇ ਉਨਾਂ ਦੀ ਧਰਮ ਪਤਨੀ ਮਨਦੀਪ ਕੌੌਰ ਵੱਲੋਂ ਖੂਨਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਬੀ ਐਸ ਐਫ ਦੇ ਅਧਿਕਾਰੀਆਂ/ਜਵਾਨਾਂ ਨੇ ਵੱਧ ਚੜ ਕੇ ਖੂਨਦਾਨ ਕੀਤਾ। ਸਮਾਗਮ ਨੂੰ ਸੰਬੋੋੋਧਿਤ ਕਰਦੇ ਹੋੋਏ ਸ੍ਰੀ ਗੁਰਮਿੰਦਰ ਸਿੰਘ ਨੇ ਕਿਹਾ ਭਾਰਤੀ ਸੀਮਾ ਬਲ ਜਿਥੇ ਸਰਹੱਦਾਂ ਦੀ ਰਾਖੀ ਕਰਦੀ ਹੈ ਉਥੇ ਸਮਾਜਿਕ ਕੰਮਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੀ ਹੈ। ਉਨਾਂ ਕਿਹਾ ਖੂਨ ਦਾਨ ਇਕ ਮਹਾਨ ਸੇਵਾ ਹੈ। ਜਿਸ ਵਿਚ ਹਰ ਜਵਾਨ ਨੂੰ ਸਮੇਂ ਸਮੇਂ ਆਪਣਾ ਯੋੋਗਦਾਨ ਦੇਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਅਸੀਂ ਜ਼ਰੂਰਤ ਪੈਣ ਤੇ ਕਈ ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਵਿਚ ਸਹਾਇਤਾ ਕਰ ਸਕਦੇ ਹਾਂ। ਉਨਾਂ ਆਖਿਆ ਕਿ ਹਰ ਸਾਲ ਬੀ ਐਸ ਐਫ ਵੱਲੋਂ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਅਤੇ ਇਸ ਸਾਲ ਵੀ ਆਪਣਾ 52ਵਾਂ ਸਥਾਪਨਾ ਦਿਵਸ ਮੌਕੇ ਜ਼ਰੂਰਤਮੰਦ ਮਰੀਜ਼ਾਂ ਦੀ ਸੇਵਾ ਲਈ ਖੂਨਦਾਨ ਕਰਕੇ ਮਨਾਇਆ ਜਾ ਰਿਹਾ ਹੈ। ਜਿਸ ਵਿਚ ਇਥੋੋਂ ਦੇ ਜਵਾਨਾਂ ਦੁਆਰਾ ਵੀ ਕਾਫੀ ਉਤਸ਼ਾਹ ਨਾਲ ਖੂਨਦਾਨ ਕਰਨ ਵਿਚ ਯੋੋਗਦਾਨ ਪਾਇਆ ਗਿਆ ਹੈ। ਉਨਾਂ ਬੀ.ਐਸ.ਐਫ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਸੀਮਾ ਸੁਰੱਖਿਆ ਬਲ ਦਾ ਗਠਨ 1 ਦਸੰਬਰ 1965 ਨੂੰ ਹੋੋਇਆ ਸੀ। ਉਦੋੋਂ ਤੋੋਂ ਲੈ ਕੇ ਹੁਣ ਤੱਕ ਬੀ ਐਸ ਐਫ ਨੇ ਭਾਰਤ ਦੀਆਂ ਅੰਤਰ-ਰਾਸ਼ਟਰੀ ਸੀਮਾਵਾਂ ਅਤੇ ਅੰਦਰੂਨੀ ਸੁਰੱਖਿਆ ਡਿਊਟੀ ਅਤੇ ਵੱਖ ਵੱਖ ਦੇਸ਼ਾਂ ਵਿਚ ਸ਼ਾਂਤੀ ਸਥਾਪਨਾ ਲਈ ਆਪਣੇ ਫਰਜ਼ਾਂ ਦਾ ਪਾਲਣ ਕਰਨ ਲਈ ਤਾਇਨਾਤ ਹੈ। ਲਗਾਏ ਗਏ ਕੈਂਪ ‘ ਲਗਭਗ 70 ਯੂਨਿਟ ਖੂਨ ਇਕੱਤਰ ਕੀਤਾ ਗਿਆ। ਖੂਨਦਾਨੀਆਂ ਨੂੰ ਸਿਵਲ ਪ੍ਰਸ਼ਾਸ਼ਨ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ, ਸੀਨੀਅਰ ਮੈਡੀਕਲ ਅਫ਼ਸਰ ਸ੍ਰੀਮਤੀ ਵੀਨਾ ਅਰੋੜਾ, ਡਾ. ਸੰਜੀਵ ਸੇਠੀ, ਡਾ. ਚੰਦਰ ਸ਼ੇਖਰ, ਸਮਾਜ ਸੇਵੀ ਸੰਸਥਾ ਹੈਲਥ ਫਾਰ ਆਲ ਦੇ ਡਾ. ਵਿਸ਼ਵਦੀਪ ਗੋਇਲ, ਰਾਕੇਸ਼ ਸ਼ਰਮਾਂ ਵੱਲੋਂ ਕਮਾਡੈਂਟ ਨੂੰ ਸਮ੍ਰਿਤੀ ਚਿੰਨ ਦੇ ਕੇ ਸਨਮਾਨਿਤ ਕੀਤਾ।