ਐੱਸ.ਬੀ.ਆਰ.ਐੱਸ. ਕਾਲਜ ਫਾਰ ਵਿਮੈਨ, ਘੁੱਦੂਵਾਲਾ ਦਾ ਐੱਮ.ਏ ਪੰਜਾਬੀ. ਭਾਗ ਪਹਿਲਾ (ਸਮੈਸਟਰ ਦੂਜਾ)...

ਐੱਸ.ਬੀ.ਆਰ.ਐੱਸ. ਕਾਲਜ ਫਾਰ ਵਿਮੈਨ, ਘੁੱਦੂਵਾਲਾ ਦਾ ਐੱਮ.ਏ ਪੰਜਾਬੀ. ਭਾਗ ਪਹਿਲਾ (ਸਮੈਸਟਰ ਦੂਜਾ) ਮਈ 2017 ਦਾ ਨਤੀਜਾ ਰਿਹਾ ਸ਼ਾਨਦਾਰ।

156
SHARE

ਘੁੱਦੂਵਾਲਾ/ਸਾਦਿਕ਼ (ਕਰਮ ਸੰਧੂ, ਸਤਨਾਮ ਸਿੰਘ ਬਰਾੜ੍ਹ) ਸਾਦਿਕ ਨੇੜੇ ਪਿੰਡ ਘੁੱਦੂਵਾਲਾ ਵਿਖੇ ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਜੀ (ਗਿਆਰਵੀ ਵਾਲੇ) ਦੌਧਰ ਵਾਲਿਆਂ ਦੁਆਰਾ ਸਥਾਪਿਤ, ਪੈਜੀਡੈਂਟ ਸ: ਮੇਜਰ ਸਿੰਘ ਢਿੱਲੋਂ, ਐਡਮਿਨਸਟਰੇਸ਼ਨ  ਅਧਿਕਾਰੀ ਸ: ਦਵਿੰਦਰ ਸਿੰਘ ਦੀ ਯੋਗ ਅਗਵਾਈ ਅਧੀਨ ਚੱਲ ਰਹੇ ਐੱਸ.ਬੀ.ਆਰ.ਐੱਸ.ਕਾਲਜ ਫਾਰ ਵਿਮੈਨ, ਘੁੱਦੂਵਾਲਾ ਦਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋ ਐਲਾਨਿਆ ਐੱਮ.ਏ. ਪੰਜਾਬੀ ਭਾਗ ਪਹਿਲਾ ਸਮੈਸਟਰ ਦੂਜਾ, ਮਈ 2017 ਦਾ ਨਤੀਜਾ ਸ਼ਾਨਦਾਰ ਰਿਹਾ ਜਿਸ ਵਿੱਚ ਸਾਰੇ ਵਿਦਿਆਰਥੀ ਵਧੀਆਂ ਅੰਕ ਲੈ ਕੇ ਪਾਸ ਹੋਏ। ਵਿਦਿਆਰਥਣ ਮਨਜੋਤਦੀਪ ਕੌਰ ਪੁੱਤਰੀ ਪਰਗਟ ਸਿੰਘ ਪਿੰਡ ਬਿਹਲੇਵਾਲਾ, ਮਨਪ੍ਰੀਤ ਕੌਰ ਪੁੱਤਰੀ ਇੰਦਰਜੀਤ ਸਿੰਘ, ਪਿੰਡ ਚੇਤ ਸਿੰਘ ਵਾਲਾ ਅਤੇ ਗੁਰਮੀਤ ਕੌਰ ਪੁੱਤਰੀ ਗੁਲਜਾਰ ਸਿੰਘ, ਪਿੰਡ ਮੁਕੰਦ ਸਿੰਘ ਵਾਲਾ ਨੇ 70.30 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ ਸਥਾਨ, ਸੁਖਬੀਰ ਕੌਰ ਪੁੱਤਰੀ  ਅਵਤਾਰ ਸਿੰਘ, ਪਿੰਡ ਮੁਕੰਦ ਸਿੰਘ ਵਾਲਾ ਨੇ 68.40 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਸਥਾਨ, ਕੁਲਵੀਰ ਕੌਰ ਪੁੱਤਰੀ ਜਸਪਾਲ ਸਿੰਘ, ਪਿੰਡ ਝੰਡੂਵਾਲਾ, ਅਮਨਦੀਪ ਕੌਰ ਪੁੱਤਰੀ ਪ੍ਰਗਟ ਸਿੰਘ, ਪਿੰਡ ਬਿਹਲੇਵਾਲਾ, ਗੁਰਪ੍ਰੀਤ ਕੌਰ ਪੁੱਤਰੀ ਦਿਲਬਾਗ ਸਿੰਘ, ਪਿੰਡ ਚੇਤ ਸਿੰਘ ਵਾਲਾ ਅਤੇ ਪਲਵਿੰਦਰ ਕੌਰ ਪੁੱਤਰੀ ਰਣਜੀਤ ਸਿੰਘ ਪਿੰਡ ਦਿਲਾਰਾਮ ਨੇ 66.50 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਬਾਕੀ ਵਿਦਿਆਰਥੀ ਵੀ ਪਹਿਲੇ ਦਰਜਾ ਪ੍ਰਾਪਤ ਕਰਕੇ ਪਾਸ ਹੋਏ। ਇਸ ਸ਼ਾਨਦਾਰ ਪ੍ਰਾਪਤ ਤੇ ਕਾਲਜ ਪ੍ਰੈਜੀਡੈਂਟ ਸ: ਮੇਜਰ ਸਿੰਘ ਢਿੱਲੋਂ, ਐਡਮਿਨਸਟਰੇਸ਼ਨ  ਅਧਿਕਾਰੀ ਸ: ਦਵਿੰਦਰ ਸਿੰਘ, ਵਾਈਸ ਪ੍ਰਿੰਸੀਪਲ ਪ੍ਰੋ: ਜਸਵਿੰਦਰ ਕੌਰ ਨੇ ਕਾਲਜ ਦੇ  ਐੱਮ.ਏ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਸਹਿਬਾਨ, ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆ ਨੂੰ ਇਸ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਜਿੰਦਗੀ ਵਿੱਚ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ।

LEAVE A REPLY